ਰਿਸ਼ੀ ਕਪੂਰ ਦੀ ਬਰਸੀ ''ਤੇ ਪਤਨੀ ਨੀਤੂ ਸਿੰਘ ਤੇ ਧੀ ਰਿਧਿਮਾ ਨੇ ਸਾਂਝੀ ਕੀਤੀ ਭਾਵੁਕ ਪੋਸਟ

Friday, Apr 30, 2021 - 05:52 PM (IST)

ਰਿਸ਼ੀ ਕਪੂਰ ਦੀ ਬਰਸੀ ''ਤੇ ਪਤਨੀ ਨੀਤੂ ਸਿੰਘ ਤੇ ਧੀ ਰਿਧਿਮਾ ਨੇ ਸਾਂਝੀ ਕੀਤੀ ਭਾਵੁਕ ਪੋਸਟ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ (Rishi Kapoor) ਜੋ ਕਿ 2 ਸਾਲ ਕੈਂਸਰ ਦੀ ਬੀਮਾਰੀ ਨਾਲ ਲੜਦੇ ਹੋਏ, ਪਿਛਲੇ ਸਾਲ 30 ਅਪ੍ਰੈਲ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਇਸ ਤੋਂ ਬਾਅਦ ਪਰਿਵਾਰ, ਪੂਰੇ ਬਾਲੀਵੁੱਡ ਇੰਡਸਟਰੀ ਅਤੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਇਸ ਤਰ੍ਹਾਂ ਚੱਲੇ ਜਾਣ ਨਾਲ ਬਹੁਤ ਵੱਡਾ ਧੱਕਾ ਲੱਗਿਆ।

PunjabKesari

ਮਰਹੂਮ ਅਦਾਕਾਰ ਰਿਸ਼ੀ ਕਪੂਰ ਦੀ ਪਹਿਲੀ ਬਰਸੀ 'ਤੇ ਪਤਨੀ ਨੀਤੂ ਸਿੰਘ ਤੇ ਬੇਟੀ ਰਿਧਿਮਾ ਕੂਪਰ ਨੇ ਰਿਸ਼ੀ ਕਪੂਰ ਨੂੰ ਯਾਦ ਕਰਦਿਆਂ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆ ਕੀਤੀਆਂ ਅਤੇ ਭਾਵੁਕ ਪੋਸਟ ਪਾਈ ਹੈ। ਨੀਤੂ ਸਿੰਘ ਨੇ ਰਿਸ਼ੀ ਕਪੂਰ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, 'ਪਿਛਲਾ ਸਾਲ ਸਾਡੇ ਲਈ ਬਹੁਤ ਦੁਖਦਾਇਕ ਤੇ ਉਦਾਸੀ ਨਾਲ ਭਰਿਆ ਹੋਇਆ ਰਿਹਾ ਕਿਉਂਕਿ ਅਸੀਂ ਉਨ੍ਹਾਂ ਨੂੰ ਗੁਆ ਬੈਠੇ ਸੀ। ਅਜਿਹਾ ਕੋਈ ਦਿਨ ਨਹੀਂ ਲੰਘਿਆ ਹੋਣਾ ਜਦੋਂ ਅਸੀਂ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਨਾ ਕੀਤਾ ਹੋਵੇ ਜਾਂ ਯਾਦ ਨਾ ਕੀਤਾ ਹੋਵੇ ਕਿਉਂਕਿ ਉਹ ਸਾਡੀ ਹੋਂਦ ਸਨ।' ਨੀਤੂ ਸਿੰਘ ਨੇ ਬਹੁਤ ਸਾਰੀਆਂ ਗੱਲਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਹੈ, 'ਉਹ ਸਦਾ ਸਾਡੇ ਦਿਲਾਂ 'ਚ ਰਹਿਣਗੇ। ਅਸੀਂ ਸਵੀਕਾਰ ਕੀਤਾ ਹੈ ਉਨ੍ਹਾਂ ਤੋਂ ਬਗੈਰ ਇਹ ਜ਼ਿੰਦਗੀ ਉਵੇਂ ਦੀ ਨਹੀਂ ਰਹੀ!!! ਪਰ ਜ਼ਿੰਦਗੀ ਚਲਦੀ ਰਹੇਗੀ।' 

PunjabKesari

ਉਥੇ ਹੀ ਧੀ ਰਿਧਿਮਾ ਕਪੂਰ ਨੇ ਵੀ ਆਪਣੇ ਪਾਪਾ ਰਿਸ਼ੀ ਕੂਪਰ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਸਾਂਝੀ ਕੀਤੀ ਹੈ ਅਤੇ ਨਾਲ ਹੀ ਇੱਕ ਤਸਵੀਰ ਦਾ ਕਲਾਜ ਸਾਂਝਾ ਕੀਤਾ ਹੈ। ਇਕ ਤਸਵੀਰ 'ਚ ਰਿਧਿਮਾ ਕਾਫ਼ੀ ਛੋਟੀ ਨਜ਼ਰ ਆ ਰਹੀ ਸੀ ਅਤੇ ਰਿਸ਼ੀ ਕਪੂਰ ਨੇ ਉਸ ਨੂੰ ਗੋਦੀ 'ਚ ਚੁੱਕਿਆ ਹੋਇਆ ਸੀ। ਦੂਜੀ ਤਸਵੀਰ 'ਚ ਰਿਧਿਮਾ ਵੱਡੀ ਨਜ਼ਰ ਆ ਰਹੀ ਹੈ। ਦਰਸ਼ਕ ਵੀ ਕੁਮੈਂਟ ਕਰਕੇ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦੇ ਰਹੇ ਹਨ।


author

sunita

Content Editor

Related News