62 ਸਾਲ ਦੀ ਉਮਰ ’ਚ ਨੀਨਾ ਗੁਪਤਾ ਨੇ ਪਹਿਨੀ ਛੋਟੀ ਡਰੈੱਸ, ਲੋਕਾਂ ਨੇ ਕੀਤਾ ਟਰੋਲ

06/28/2021 6:17:16 PM

ਮੁੰਬਈ (ਬਿਊਰੋ)– ਫ਼ਿਲਮ ਇੰਡਸਟਰੀ ਦੀ ਦਿੱਗਜ ਅਦਾਕਾਰਾ ਨੀਨਾ ਗੁਪਤਾ ਪਿਛਲੇ ਲੰਮੇ ਸਮੇਂ ਤੋਂ ਆਪਣੀ ਆਟੋਬਾਇਓਗ੍ਰਾਫੀ ਨੂੰ ਲੈ ਕੇ ਸੁਰਖ਼ੀਆਂ ’ਚ ਬਣੀ ਹੋਈ ਹੈ। ਨੀਨਾ ਨੇ ਆਪਣੀ ਇਸ ਕਿਤਾਬ ’ਚ ਕਰੀਅਰ ਤੋਂ ਲੈ ਕੇ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਵੱਡੇ ਖ਼ੁਲਾਸੇ ਕੀਤੇ ਹਨ, ਜੋ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਇਸ ਵਿਚਾਲੇ ਨੀਨਾ ਗੁਪਤਾ ਮੁੜ ਤੋਂ ਖ਼ਬਰਾਂ ’ਚ ਆ ਗਈ ਹੈ। ਅਸਲ ’ਚ ਕੁਝ ਦਿਨ ਪਹਿਲਾਂ ਹੀ ਨੀਨਾ ਮਸ਼ਹੂਰ ਗੀਤਕਾਰ ਗੁਲਜ਼ਾਰ ਨੂੰ ਮਿਲਣ ਪਹੁੰਚੀ ਤੇ ਉਸ ਨੇ ਆਪਣੀ ਕਿਤਾਬ ਗਿਫਟ ’ਚ ਦਿੱਤੀ। ਇਸ ਦੌਰਾਨ ਫੋਟੋਗ੍ਰਾਫਰਾਂ ਨੇ ਅਦਾਕਾਰਾ ਨੂੰ ਗੁਲਜ਼ਾਰ ਨਾਲ ਕੈਮਰੇ ’ਚ ਕੈਦ ਕੀਤਾ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਜਿਵੇਂ ਹੀ ਨੀਨਾ ਤੇ ਗੁਲਜ਼ਾਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਆਈਆਂ ਤਾਂ ਕੁਝ ਯੂਜ਼ਰਸ ਨੇ ਅਦਾਕਾਰਾ ਨੂੰ ਰੱਜ ਕੇ ਟਰੋਲ ਕਰ ਦਿੱਤਾ। ਨੀਨਾ ਨੂੰ ਉਸ ਦੇ ਕੱਪੜਿਆਂ ਕਾਰਨ ਕਾਫੀ ਟਰੋਲ ਕੀਤਾ ਗਿਆ ਕਿਉਂਕਿ ਉਹ ਸ਼ਾਟਸ ’ਚ ਨਜ਼ਰ ਆਈ।

 
 
 
 
 
 
 
 
 
 
 
 
 
 
 
 

A post shared by Neena Gupta (@neena_gupta)

ਕੁਝ ਯੂਜ਼ਰਸ ਨੇ ਅਦਾਕਾਰਾ ਨੂੰ ਉਸ ਦੀ ਉਮਰ ਦੇ ਹਿਸਾਬ ਨਾਲ ਕੱਪੜੇ ਪਹਿਨਣ ਦੀ ਨਸੀਹਤ ਦਿੱਤੀ ਤਾਂ ਕੁਝ ਨੇ ਉਸ ਨੂੰ ਬੇਸ਼ਰਮ ਦੱਸਿਆ। ਉਥੇ ਹੁਣ ਨੀਨਾ ਨੇ ਟਰੋਲਰਜ਼ ਨੂੰ ਮੂੰਹ-ਤੋੜ ਜਵਾਬ ਦਿੱਤਾ ਹੈ।

ਆਪਣੀ ਗੱਲ ਰੱਖਦਿਆਂ ਨੀਨਾ ਨੇ ਕਿਹਾ, ‘ਮੈਨੂੰ ਟਰੋਲ ਕੀਤਾ ਗਿਆ ਤਾਂ ਟਰੋਲਿੰਗ ਦੀ ਪਰਿਭਾਸ਼ਾ ਕੀ ਹੈ। ਇਸ ਦਾ ਮਤਲਬ ਬਹੁਤ ਸਾਰੇ ਲੋਕਾਂ ਨੇ ਮੈਨੂੰ ਟਰੋਲ ਕੀਤਾ ਪਰ ਇਹ ਵੀ ਤਾਂ ਹੈ ਕਿ ਬਹੁਤ ਸਾਰੇ ਲੋਕਾਂ ਨੇ ਮੇਰੀ ਤਾਰੀਫ਼ ਕੀਤੀ। ਮੈਨੂੰ ਟਰੋਲ ਕਰਨ ਵਾਲਿਆਂ ਤੋਂ ਜ਼ਿਆਦਾ ਮੇਰੀ ਤਾਰੀਫ਼ ਕਰਨ ਵਾਲਿਆਂ ਦੀ ਗਿਣਤੀ ਹੈ ਤਾਂ ਮੈਨੂੰ ਇਨ੍ਹਾਂ 2-4 ਲੋਕਾਂ ਦੀ ਫਿਕਰ ਕਿਉਂ ਕਰਨੀ ਚਾਹੀਦੀ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News