ਅਦਾਕਾਰਾ ਨੀਨਾ ਗੁਪਤਾ ਦਾ ਖ਼ੁਲਾਸਾ, ਪਹਿਰਾਵੇ ’ਤੇ ਹੁੰਦੇ ਸੀ ਕੁਮੈਂਟ, ਲੋਕ ਕਹਿੰਦੇ ਸਨ ‘ਭੈਣਜੀ’ ਤੇ ‘ਬੇਸ਼ਰਮ’

06/15/2021 5:25:37 PM

ਮੁੰਬਈ (ਬਿਊਰੋ)– ਬਾਲੀਵੁੱਡ ਦੀ ਸੀਨੀਅਰ ਤੇ ਦਿੱਗਜ ਅਦਾਕਾਰਾ ਨੀਨਾ ਗੁਪਤਾ ਇਨ੍ਹੀਂ ਦਿਨੀਂ ਫ਼ਿਲਮਾਂ ਤੋਂ ਇਲਾਵਾ ਆਪਣੀ ਆਟੋ-ਬਾਇਓਗ੍ਰਾਫੀ ‘ਸੱਚ ਕਹੂੰ ਤੋ’ ਨੂੰ ਲੈ ਕੇ ਚਰਚਾ ’ਚ ਹੈ। ਇਸ ਆਟੋ-ਬਾਇਓਗ੍ਰਾਫੀ ’ਚ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਤੋਂ ਇਲਾਵਾ ਨਿੱਜੀ ਜ਼ਿੰਦਗੀ ਨਾਲ ਜੁੜੇ ਢੇਰ ਸਾਰੇ ਖ਼ੁਲਾਸੇ ਕੀਤੇ ਹਨ। ਨੀਨਾ ਗੁਪਤਾ ਨੇ ‘ਸੱਚ ਕਹੂੰ ਤੋ’ ਕਿਤਾਬ ’ਚ ਆਪਣੇ ਉਨ੍ਹਾਂ ਪਲਾਂ ਦਾ ਵੀ ਜ਼ਿਕਰ ਕੀਤਾ ਹੈ, ਜਦੋਂ ਲੋਕ ਉਨ੍ਹਾਂ ਦੇ ਪਹਿਰਾਵੇ ਨੂੰ ਦੇਖ ਕੇ ਉਨ੍ਹਾਂ ਨੂੰ ‘ਭੈਣਜੀ’ ਤੇ ‘ਬੇਸ਼ਰਮ’ ਵੀ ਬੋਲਦੇ ਸਨ।

ਇਹ ਖ਼ਬਰ ਵੀ ਪੜ੍ਹੋ : ਆਪਣੀਆਂ ਦਿਲਕਸ਼ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੰਦੀ ਹੈ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ, ਦੇਖੋ ਤਸਵੀਰਾਂ

ਨੀਨਾ ਗੁਪਤਾ ਫ਼ਿਲਮਾਂ ’ਚ ਆਪਣੀ ਖ਼ਾਸ ਅਦਾਕਾਰੀ ਤੇ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਆਟੋ-ਬਾਇਓਗ੍ਰਾਫੀ ‘ਸੱਚ ਕਹੂੰ ਤੋ’ ’ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਨੂੰ ਸਾਂਝਾ ਕਰਦਿਆਂ ਕਿਹਾ ਕਿ ਆਪਣੇ ਜੀਵਨ ’ਚ ਇਕ ਬਿੰਦੂ ’ਤੇ ਉਨ੍ਹਾਂ ਨੂੰ ਇਕ ਹੀ ਸਾਹ ’ਚ ਲੋਕ ‘ਭੈਣਜੀ’ ਤੇ ‘ਬੇਸ਼ਰਮ’ ਕਹਿਣ ਲੱਗੇ ਸੀ। ਕਿਤਾਬ ’ਚ ਨੀਨਾ ਗੁਪਤਾ ਨੇ ਹੈਰਾਨੀ ਪ੍ਰਗਟਾਈ ਹੈ ਕਿ ਕਿਵੇਂ ਇਹ ਸ਼ਬਦ ਉਨ੍ਹਾਂ ਔਰਤਾਂ ਨਾਲ ਜੁੜ ਗਿਆ, ਜੋ ਆਪਣੀ ਪਹਿਲੀ ਭਾਸ਼ਾ ਦੇ ਰੂਪ ’ਚ ਅੰਗਰੇਜ਼ੀ ਨਹੀਂ ਬੋਲਦੀਆਂ ਸਨ।

 
 
 
 
 
 
 
 
 
 
 
 
 
 
 
 

A post shared by Neena Gupta (@neena_gupta)

ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਹਾਲ ਹੀ ’ਚ ਨੀਨਾ ਗੁਪਤਾ ਦੀ ਆਟੋ-ਬਾਇਓਗ੍ਰਾਫੀ ‘ਸੱਚ ਕਹੂੰ ਤੋ’ ਨੂੰ ਲਾਂਚ ਕੀਤਾ ਹੈ। ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਇਸ ਆਟੋ-ਬਾਇਓਗ੍ਰਾਫੀ ਦੀ ਲਾਂਚਿੰਗ ਵਰਚੁਅਲ ਰੱਖੀ ਗਈ ਸੀ। ਉਥੇ ਹੀ ਇਸ ਗੱਲ ਦਾ ਹਾਲ ਹੀ ’ਚ ਐਲਾਨ ਕੀਤਾ ਗਿਆ ਕਿ ਇਸ ਕਿਤਾਬ ਨੂੰ ਨੀਨਾ ਗੁਪਤਾ ਨੇ ਪਿਛਲੇ ਸਾਲ ਤਾਲਾਬੰਦੀ ’ਚ ਲਿਖਿਆ ਸੀ।

ਇਸ ਬਾਰੇ ਸੋਸ਼ਲ ਮੀਡੀਆ ’ਤੇ ਵੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਰੀਨਾ ਕਪੂਰ ਦੁਆਰਾ ਇਹ ਬੁੱਕ ਲਾਂਚ ਹੋਣ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਨੀਨਾ ਗੁਪਤਾ ਨੇ ‘ਸੱਚ ਕਹੂੰ ਤੋ’ ’ਚ ਆਪਣੇ ਸ਼ਾਨਦਾਰ ਵਿਅਕਤੀਗਤ ਤੇ ਫ਼ਿਲਮੀ ਕਰੀਅਰ ਦੀ ਗੱਲ ਹੈ। ਕਿਤਾਬ ’ਚ ਕਾਸਟਿੰਗ ਕਾਊਚ ਬਾਰੇ ਵੀ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਫ਼ਿਲਮ ਇੰਡਸਟਰੀ ਦੀ ਪਾਲੀਟਿਕਸ, ਪ੍ਰੈਗਨੈਂਸੀ ਤੇ ਸਿੰਗਲ ਪੇਰੈਂਟਹੁੱਡ ਬਾਰੇ ਵੀ ਉਨ੍ਹਾਂ ਨੇ ਲਿਖਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News