ਇਸ ਗਲਤੀ ਤੋਂ ਨਾਰਾਜ਼ ਹੈ ਨੀਨਾ ਗੁਪਤਾ, ਨਹੀਂ ਜਤਾਇਆ Pritish Nandy ਦੀ ਮੌਤ 'ਤੇ ਸੋਗ

Thursday, Jan 09, 2025 - 09:42 AM (IST)

ਇਸ ਗਲਤੀ ਤੋਂ ਨਾਰਾਜ਼ ਹੈ ਨੀਨਾ ਗੁਪਤਾ, ਨਹੀਂ ਜਤਾਇਆ Pritish Nandy ਦੀ ਮੌਤ 'ਤੇ ਸੋਗ

ਮੁੰਬਈ- ਮਸ਼ਹੂਰ ਫਿਲਮ ਨਿਰਮਾਤਾ, ਕਵੀ ਅਤੇ ਲੇਖਕ ਪ੍ਰੀਤੀਸ਼ ਨੰਦੀ ਦਾ 73 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਪ੍ਰੀਤੀਸ਼ ਦੇ ਦੋਸਤ ਅਨੁਪਮ ਖੇਰ ਨੇ ਆਪਣੇ ਦੋਸਤ ਦੀ ਮੌਤ ਦੀ ਖ਼ਬਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਅਤੇ ਇੱਕ ਭਾਵੁਕ ਨੋਟ ਵੀ ਲਿਖਿਆ। ਇਸ ਖ਼ਬਰ ਤੋਂ ਬਾਅਦ ਬਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਪਈ ਅਤੇ ਸਾਰੇ ਕਲਾਕਾਰ ਪ੍ਰੀਤੀਸ਼ ਨੰਦੀ ਨੂੰ ਦਿਲੋਂ ਸ਼ਰਧਾਂਜਲੀ ਦੇ ਰਹੇ ਹਨ ਪਰ ਨੀਨਾ ਗੁਪਤਾ ਨੇ ਪ੍ਰੀਤੀਸ਼ ਦੀ ਮੌਤ 'ਤੇ ਕੋਈ ਦੁੱਖ ਪ੍ਰਗਟ ਨਹੀਂ ਕੀਤਾ ਅਤੇ ਇੱਕ ਗੁਪਤ ਨੋਟ ਵੀ ਲਿਖਿਆ ਜਿਸ ਤੋਂ ਲੱਗਦਾ ਹੈ ਕਿ ਦੋਵਾਂ ਵਿਚਕਾਰ ਕੋਈ ਲੜਾਈ ਹੋਈ ਹੋਵੇਗੀ।

ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰਾ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ 'ਚ ਕਾਰੋਬਾਰੀ ਗ੍ਰਿਫਤਾਰ

ਨੀਨਾ ਗੁਪਤਾ ਨੇ ਨਹੀਂ ਕੀਤਾ ਦੁੱਖ ਪ੍ਰਗਟ 
ਨੀਨਾ ਗੁਪਤਾ ਨੇ ਪ੍ਰੀਤੀਸ਼ ਨੰਦੀ ਦੀ ਮੌਤ 'ਤੇ ਕੋਈ ਦੁੱਖ ਪ੍ਰਗਟ ਨਹੀਂ ਕੀਤਾ ਅਤੇ ਇਸ ਦੇ ਨਾਲ ਇੱਕ ਪੋਸਟ ਲਿਖੀ - 'No RIP'। ਕੀ ਤੁਹਾਨੂੰ ਪਤਾ ਹੈ ਕਿ ਪ੍ਰੀਤੀਸ਼ ਨੇ ਮੇਰੇ ਨਾਲ ਕੀ ਕੀਤਾ? ਉਸ ਨੇ ਮੇਰੀ ਧੀ ਮਸਾਬਾ ਗੁਪਤਾ ਦਾ ਜਨਮ ਸਰਟੀਫਿਕੇਟ ਚੋਰੀ ਕਰ ਲਿਆ ਅਤੇ ਇਸ ਨੂੰ ਛਾਪ ਦਿੱਤਾ ਤਾਂ ਕੋਈ RIP ਨਹੀਂ, ਤੁਸੀਂ ਸਮਝ ਗਏ, ਮੇਰੇ ਕੋਲ ਇਸ ਦਾ ਸਬੂਤ ਹੈ।

ਇਹ ਵੀ ਪੜ੍ਹੋ-2 ਦਿਨ ਭਾਰੀ ਮੀਂਹ ਦਾ ਅਲਰਟ!  20 ਸੂਬਿਆਂ 'ਚ ਧੁੰਦ ਤੇ ਸ਼ੀਤ ਲਹਿਰ ਦੀ ਚੇਤਾਵਨੀ

ਕੀ ਹੈ ਪੂਰਾ ਮਾਮਲਾ?
ਕਥਿਤ ਤੌਰ 'ਤੇ, ਜਦੋਂ ਨੀਨਾ ਗੁਪਤਾ ਵਿਆਹ ਤੋਂ ਪਹਿਲਾਂ ਗਰਭਵਤੀ ਹੋ ਗਈ ਅਤੇ ਉਸ ਦੀ ਧੀ ਮਸਾਬਾ ਗੁਪਤਾ ਦਾ ਜਨਮ ਹੋਇਆ ਤਾਂ ਪ੍ਰੀਤੀਸ਼ ਨੇ ਮਸਾਬਾ ਦਾ ਜਨਮ ਸਰਟੀਫਿਕੇਟ ਛਾਪਿਆ ਸੀ। ਇਸ ਪਿੱਛੇ ਕਾਰਨ ਇਹ ਸੀ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਨੀਨਾ ਬਿਨਾਂ ਵਿਆਹ ਦੇ ਮਾਂ ਬਣ ਗਈ ਹੈ ਅਤੇ ਉਸ 'ਤੇ ਸਵਾਲ ਖੜ੍ਹੇ ਹੋਣੇ ਚਾਹੀਦੇ ਹਨ। ਉਸ ਸਰਟੀਫਿਕੇਟ ਤੋਂ ਇਹ ਖੁਲਾਸਾ ਹੋਇਆ ਕਿ ਵੈਸਟ ਇੰਡੀਜ਼ ਦੇ ਮਸ਼ਹੂਰ ਕ੍ਰਿਕਟਰ ਵਿਵੀਅਨ ਰਿਚਰਡਸ ਮਸਾਬਾ ਗੁਪਤਾ ਦੇ ਪਿਤਾ ਹਨ। ਇਹੀ ਕਾਰਨ ਹੈ ਕਿ ਅੱਜ ਵੀ ਨੀਨਾ ਗੁਪਤਾ ਪ੍ਰੀਤੀਸ ਨੰਦੀ ਤੋਂ ਨਾਰਾਜ਼ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News