ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ ਅਤੇ ਸ਼ਰੱਧਾ ਕਪੂਰ ਨੂੰ NCB ਨੇ ਭੇਜਿਆ ਸੰਮਨ

09/24/2020 12:00:32 AM

ਮੁੰਬਈ - ਸੁਸ਼ਾਂਤ ਮਾਮਲੇ 'ਚ ਸਾਹਮਣੇ ਆਏ ਡਰੱਗਜ਼ ਵਿਵਾਦ ਨੇ ਬਾਲੀਵੁੱਡ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਿਆ ਚੱਕਰਵਰਤੀ ਅਤੇ ਸ਼ੌਵਿਕ ਦੀ ਗ੍ਰਿਫਤਾਰੀ ਤੋਂ ਬਾਅਦ ਵੱਡੀਆਂ ਅਭਿਨੇਤਰੀਆਂ ਦੇ ਨਾਮ ਡਰੱਗ ਰੈਕੇਟ 'ਚ ਸਾਹਮਣੇ ਆਏ ਹਨ। ਸਾਰਾ ਅਲੀ ਖਾਨ ਅਤੇ ਰਕੁਲ ਪ੍ਰੀਤ ਸਿੰਘ ਤੋਂ ਬਾਅਦ, ਦੀਪਿਕਾ ਪਾਦੂਕੋਣ,  ਉਨ੍ਹਾਂ ਦੀ ਮੈਨੇਜਰ ਕਰਿਸ਼ਮਾ ਅਤੇ ਸ਼ਰੱਧਾ ਕਪੂਰ-ਦੀਆ ਮਿਰਜ਼ਾ ਦੇ ਨਾਮ ਡਰੱਗ ਮਾਮਲੇ 'ਚ ਸਾਹਮਣੇ ਆਏ ਹਨ। ਜਿਨ੍ਹਾਂ ਨੂੰ ਕਥਿਤ ਤੌਰ 'ਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ।

ਰਿਪੋਰਟਸ ਮੁਤਾਬਕ ਬੁੱਧਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਪੰਜ ਏ-ਲਿਸਟਰਸ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਇਨ੍ਹਾਂ ਸਟਾਰਸ 'ਚ ਰਕੁਲ ਪ੍ਰੀਤ ਸਿੰਘ, ਸਿਮੋਨ ਖੰਬਾਟਾ, ਦੀਪਿਕਾ ਪਾਦੂਕੋਣ,  ਸਾਰਾ ਅਲੀ ਖਾਨ ਅਤੇ ਸ਼ਰੱਧਾ ਕਪੂਰ ਦਾ ਨਾਮ ਸ਼ਾਮਲ ਹੈ।

ਹੁਣ ਇਨ੍ਹਾਂ ਸਟਾਰਸ ਤੋਂ ਐੱਨ.ਸੀ.ਬੀ. ਕਦੇ ਵੀ ਪੁੱਛਗਿੱਛ ਕਰ ਸਕਦੀ ਹੈ। ਇਸ ਹਾਈ ਪ੍ਰੋਫਾਇਲ ਡਰੱਗਜ਼ ਮਾਮਲੇ ਦੀ ਜਾਂਚ ਕਰ ਰਹੀ ਜਾਂਚ ਏਜੰਸੀ ਵੱਡੇ ਪੱਧਰ 'ਤੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਕ੍ਰਮ 'ਚ ਐੱਨ.ਸੀ.ਬੀ. ਨੇ KWAN ਕੰਪਨੀ ਦੇ ਸੀ.ਈ.ਓ. ਧਰੁਵ ਚਿਤਗੋਪੇਕਰ, ਜਿਆ ਸਾਹਿਆ, ਸ਼ਰੁਤੀ ਮੋਦੀ  ਸਮੇਤ ਚਾਰ ਲੋਕਾਂ ਤੋਂ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ।


Inder Prajapati

Content Editor

Related News