ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ ਤੇ ਸਾਰਾ ਅਲੀ ਖਾਨ ਨੂੰ ਨਹੀਂ ਮਿਲੀ ਕਲੀਨ ਚਿੱਟ, NCB ਵੱਲੋਂ ਮੋਬਾਇਲ ਫੋਨ ਜ਼ਬਤ

9/28/2020 9:22:09 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਵਿਚ ਹੋ ਰਹੀ ਜਾਂਚ ਵਿਚ ਲਗਾਤਾਰ ਵੱਡੇ ਖ਼ੁਲਾਸੇ ਹੋ ਰਹੇ ਹਨ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੋਂ ਐੱਨ. ਸੀ. ਬੀ. ਨੇ ਡਰੱਗਜ਼ ਮਾਮਲੇ ਦੀ ਜਾਂਚ ਦੌਰਾਨ ਕਰੀਬ ਪੰਜ ਘੰਟੇ ਪੁੱਛਗਿਛ ਕੀਤੀ। ਇਸ ਤੋਂ ਇਲਾਵਾ ਡਰੱਗਜ਼ ਮਾਮਲੇ ਵਿਚ ਅਦਾਕਾਰ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਤੋਂ ਪੁੱਛਗਿਛ ਕੀਤੀ ਗਈ। ਇਸ ਦੌਰਾਨ ਐੱਨ. ਸੀ. ਬੀ. ਨੇ ਸਾਰਾ ਦਾ ਫੋਨ ਵੀ ਜ਼ਬਤ ਕਰ ਲਿਆ।
ਐੱਨ. ਸੀ. ਬੀ. ਨੇ ਡਰੱਗਜ਼ ਮਾਮਲੇ ਨਾਲ ਜੁੜੇ ਸਬੂਤ ਇਕੱਠੇ ਕਰਨ ਲਈ ਸਾਰਾ ਦਾ ਮੋਬਾਇਲ ਜ਼ਬਤ ਕੀਤਾ ਹੈ। ਇਹ ਫੋਨ ਸਾਰਾ ਨੇ ਸਾਲ 2019 ਵਿਚ ਇਸਤੇਮਾਲ ਕੀਤਾ ਸੀ। ਐੱਨ. ਸੀ. ਬੀ. ਨੇ ਸਾਰਾ ਤੋਂ ਉਸ ਦਾ ਸਾਲ 2017-2018 ਵਿਚ ਇਸਤੇਮਾਲ ਕੀਤਾ ਮੋਬਾਇਲ ਫੋਨ ਵੀ ਪੁੱਛਗਿਛ ਦੌਰਾਨ ਮੰਗਿਆ ਸੀ ਪਰ ਸਾਰਾ ਅਲੀ ਖਾਨ ਇਹ ਉਪਲਬਧ ਨਹੀਂ ਕਰਾ ਸਕੀ।

ਇਸ ਤੋਂ ਇਲਾਵਾ ਪੁੱਛਗਿਛ ਦੌਰਾਨ ਐੱਨ. ਸੀ. ਬੀ. ਨੇ ਅਦਾਕਾਰ ਦੀਪਿਕਾ ਪਾਦੂਕੋਣ ਦਾ ਮੋਬਾਇਲ ਵੀ ਜ਼ਬਤ ਕਰ ਲਿਆ ਹੈ। ਕੁਝ ਖਦਸ਼ਿਆਂ ਦੇ ਚੱਲਦਿਆਂ ਦੀਪਿਕਾ ਦੀ ਮੈਨੇਜਕ ਕ੍ਰਿਸ਼ਮਾ, ਜਯਾ ਸ਼ਾਹ, ਰਕੁਲ ਪ੍ਰੀਤ ਸਿੰਘ, ਸਿਮੋਨ ਖੰਬਾਟਾ ਦਾ ਮੋਬਾਇਲ ਵੀ ਜ਼ਬਤ ਕਰ ਲਿਆ ਹੈ।

ਡਰੱਗਜ਼ ਮਾਮਲੇ ਵਿਚ ਐੱਨ. ਸੀ. ਬੀ. ਸਾਹਮਣੇ ਪੇਸ਼ ਹੋਈਆਂ ਅਦਾਕਾਰਾਂ ਨੇ ਡਰੱਗਜ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਐੱਨ. ਸੀ. ਬੀ. ਨੂੰ ਇਹ ਹੱਲ ਹਜ਼ਮ ਨਹੀਂ ਹੋ ਰਹੀ। ਸੂਤਰਾਂ ਮੁਤਾਬਕ ਦੀਪਿਕਾ, ਸ਼ਰਧਾ ਅਤੇ ਸਾਰਾ ਅਲੀ ਖਾਨ ਨੂੰ ਫਿਲਹਾਲ ਕਲੀਨ ਚਿੱਟ ਨਹੀਂ ਦਿੱਤੀ ਗਈ।


sunita

Content Editor sunita