ਵੱਡੀ ਖ਼ਬਰ : ਸ਼ਾਹਰੁਖ ਖ਼ਾਨ ਤੇ ਅਨਨਿਆ ਪਾਂਡੇ ਦੇ ਘਰ ਪਹੁੰਚੀ ਐੱਨ. ਸੀ. ਬੀ. ਦੀ ਟੀਮ, ਹੋ ਸਕਦੀ ਹੈ ਵੱਡੀ ਕਾਰਵਾਈ

Thursday, Oct 21, 2021 - 01:02 PM (IST)

ਵੱਡੀ ਖ਼ਬਰ : ਸ਼ਾਹਰੁਖ ਖ਼ਾਨ ਤੇ ਅਨਨਿਆ ਪਾਂਡੇ ਦੇ ਘਰ ਪਹੁੰਚੀ ਐੱਨ. ਸੀ. ਬੀ. ਦੀ ਟੀਮ, ਹੋ ਸਕਦੀ ਹੈ ਵੱਡੀ ਕਾਰਵਾਈ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਅੱਜ ਸ਼ਾਹਰੁਖ ਖ਼ਾਨ ਆਪਣੇ ਪੁੱਤਰ ਆਰੀਅਨ ਖ਼ਾਨ ਨੂੰ ਜੇਲ੍ਹ ’ਚ ਮਿਲਣ ਪਹੁੰਚੇ ਸਨ। ਉਥੇ ਹੁਣ ਐੱਨ. ਸੀ. ਬੀ. ਸ਼ਾਹਰੁਖ ਖ਼ਾਨ ਦੇ ਘਰ ਪਹੁੰਚ ਗਈ ਹੈ। ਸਿਰਫ ਸ਼ਾਹਰੁਖ ਹੀ ਨਹੀਂ, ਸਗੋਂ ਐੱਨ. ਸੀ. ਬੀ. ਅਦਾਕਾਰਾ ਅਨਨਿਆ ਪਾਂਡੇ ਦੇ ਘਰ ਵੀ ਪਹੁੰਚ ਗਈ ਹੈ।

ਇਹ ਖ਼ਬਰ ਵੀ ਪੜ੍ਹੋ : 17 ਦਿਨਾਂ ਬਾਅਦ ਸਿਰਫ 15 ਮਿੰਟਾਂ ਲਈ ਪੁੱਤਰ ਆਰੀਅਨ ਖ਼ਾਨ ਨੂੰ ਮਿਲੇ ਸ਼ਾਹਰੁਖ ਖ਼ਾਨ

ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਚੰਕੀ ਪਾਂਡੇ ਦੀ ਧੀ ਅਨਨਿਆ ਪਾਂਡੇ ਕੋਲੋਂ ਐੱਨ. ਸੀ. ਬੀ. 2 ਵਜੇ ਪੁੱਛਗਿੱਛ ਕਰ ਸਕਦੀ ਹੈ। ਉਥੇ ਸ਼ਾਹਰੁਖ ਦੇ ਘਰ ’ਚ ਵੀ ਪੁੱਛਗਿੱਛ ਹੋਵੇਗੀ। ਬਾਕੀ ਮੈਂਬਰਾਂ ਸਮੇਤ ਸ਼ਾਹਰੁਖ ਨੂੰ ਵੀ ਪੁੱਛਗਿੱਛ ਲਈ ਬਿਠਾਇਆ ਜਾਵੇਗਾ।

ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਕਰੂਜ਼ ਡਰੱਗਸ ਮਾਮਲੇ ’ਚ ਆਰਥਰ ਰੋਡ ਜੇਲ੍ਹ ’ਚ ਬੰਦ ਹੈ। ਬੀਤੇ ਦਿਨੀਂ ਉਸ ਦੀ ਜ਼ਮਾਨਤ ਅਰਜ਼ੀ ਰੱਦ ਹੋਈ ਹੈ। ਹੁਣ ਉਸ ਦੇ ਵਕੀਲ ਨੇ ਬੰਬੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਆਰੀਅਨ ਦੀ ਜ਼ਮਾਨਤ ’ਤੇ 26 ਅਕਤੂਬਰ ਨੂੰ ਸੁਣਵਾਈ ਹੋਵੇਗੀ।

ਦੱਸ ਦੇਈਏ ਕਿ ਅਨਨਿਆ ਪਾਂਡੇ ਕੋਲੋਂ ਪੁੱਛਗਿੱਛ ਦੀ ਵਜ੍ਹਾ ਵ੍ਹਟਸਐਪ ਚੈਟ ਦੱਸੀ ਜਾ ਰਹੀ ਹੈ। ਆਰੀਅਨ ਖ਼ਾਨ ਦੀ ਵ੍ਹਟਸਐਪ ਚੈਟ ’ਚ ਅਨਨਿਆ ਪਾਂਡੇ ਦਾ ਨਾਂ ਸਾਹਮਣੇ ਆਇਆ ਹੈ। ਇਸ ਮਾਮਲੇ ’ਤੇ ਹੁਣ ਅੱਗੇ ਕੀ ਮੌੜ ਆਉਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News