ਭਾਰਤੀ ਸਿੰਘ ਤੇ ਹਰਸ਼ ਦੀ ਬੇਲ ਤੋਂ ਐੱਨ. ਸੀ. ਬੀ. ਨਾਰਾਜ਼, ਕਿਹਾ- ‘ਇਹ ਸਮਾਜ ਲਈ ਖ਼ਤਰਨਾਕ ਸਿਗਨਲ’

09/25/2021 2:41:23 PM

ਮੁੰਬਈ (ਬਿਊਰੋ)– ਲਾਫਟਰ ਕੁਈਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਐੱਨ. ਸੀ. ਬੀ. ਨੇ ਗ੍ਰਿਫ਼ਤਾਰ ਕੀਤਾ ਸੀ। ਪਿਛਲੇ ਸਾਲ 21 ਨਵੰਬਰ ਨੂੰ ਉਨ੍ਹਾਂ ਦੇ ਘਰੋਂ ਐੱਨ. ਸੀ. ਬੀ. ਨੂੰ ਡਰੱਗਸ ਮਿਲਿਆ ਸੀ। ਐੱਨ. ਸੀ. ਬੀ. ਨੇ ਛਾਪੇਮਾਰੀ ਤੋਂ ਬਾਅਦ ਡਰੱਗਸ ਰੱਖਣ ਤੇ ਉਸ ਦਾ ਸੇਵਨ ਕਰਨ ਦੇ ਦੋਸ਼ ’ਚ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਭਾਰਤੀ ਤੇ ਹਰਸ਼ ਨੂੰ ਕੁਝ ਦਿਨਾਂ ਬਅਦ ਹੀ ਕੋਰਟ ਤੋਂ ਜ਼ਮਾਨਤ ਦੇ ਦਿੱਤੀ ਗਈ ਸੀ। ਹਾਲਾਂਕਿ ਇਸ ਜ਼ਮਾਨਤ ਤੋਂ ਐੱਨ. ਸੀ. ਬੀ. ਬਿਲਕੁਲ ਖ਼ੁਸ਼ ਨਹੀਂ ਹੈ। ਆਪਣੀ ਨਾਰਾਜ਼ਗੀ ਦਾ ਜ਼ਿਕਰ ਹਾਲ ਹੀ ’ਚ ਇਕ ਕੇਸ ਦੌਰਾਨ ਐੱਨ. ਸੀ. ਬੀ. ਨੇ ਮੁੰਬਈ ਦੀ ਇਕ ਸੈਸ਼ਨ ਕੋਰਟ ’ਚ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਪ’ ’ਚ ਸ਼ਾਮਲ ਹੋਣ ਦੀਆਂ ਖ਼ਬਰਾਂ ਵਿਚਾਲੇ ਸੋਨੀਆ ਮਾਨ ਦਾ ਵੱਡਾ ਬਿਆਨ ਆਇਆ ਸਾਹਮਣੇ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਉਸ ਦੇ ਕੇਸ ’ਚ ਡਰੱਗ ਐਂਗਲ ਸਾਹਮਣੇ ਆਇਆ। ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਕਈ ਨਾਮੀ ਹਸਤੀਆਂ ਦੇ ਨਾਂ ਸਾਹਮਣੇ ਆਏ। ਐੱਨ. ਸੀ. ਬੀ. ਨੇ ਪੁੱਛਗਿੱਛ ਸ਼ੁਰੂ ਕੀਤੀ। ਕੇਸ ਦੀ ਜਾਂਚ ਜਿਵੇਂ-ਜਿਵੇਂ ਅੱਗੇ ਵਧੀ, ਉਵੇਂ-ਉਵੇਂ ਕਈ ਸਿਤਾਰੇ ਐੱਨ. ਸੀ. ਬੀ. ਦੀ ਰਡਾਰ ’ਤੇ ਆ ਗਏ। ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਐੱਨ. ਸੀ. ਬੀ. ਨੇ ਉਸ ਦੇ ਘਰ ਛਾਪੇਮਾਰੀ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਸੈਸ਼ਨ ਕੋਰਟ ’ਚ ਐੱਨ. ਸੀ. ਬੀ. ਨੇ ਮੈਜਿਸਟ੍ਰੇਟ ਦੇ ਕੋਰਟ ਆਰਡਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਸਿੰਘ ਤੇ ਹਰਸ਼ ਨੂੰ ਡਰੱਗਸ ਕੇਸ ’ਚ ਜ਼ਮਾਨਤ ਮਿਲਣਾ ਸਮਾਜ ਲਈ ਇਕ ਖ਼ਤਰਨਾਕ ਸਿਗਨਲ ਹੈ। ਇਹ ਦਰਸਾਉਂਦਾ ਹੈ ਕਿ ਹਾਈ ਪ੍ਰੋਫਾਈਲ ਵਾਲੇ ਦੋਸ਼ੀ ਆਸਾਨੀ ਨਾਲ ਛੁੱਟ ਜਾਂਦੇ ਹਨ। ਅਸਲ ’ਚ ਐੱਨ. ਸੀ. ਬੀ. ਨੇ ਇਹ ਗੱਲ ਕੋਰਟ ’ਚ ਉਦੋਂ ਆਖੀ, ਜਦੋਂ ਉਹ ਡਰੱਗਸ ਕੇਸ ਦੇ ਇਕ ਹੋਰ ਦੋਸ਼ੀ ਨੂੰ ਲੈ ਕੇ ਕੋਰਟ ’ਚ ਸੁਣਵਾਈ ਲਈ ਪਹੁੰਚੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News