14 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ‘ਭੋਲਾ’ ਦਾ ਗੀਤ ‘ਨਜ਼ਰ ਲਗ ਜਾਏਗੀ’ (ਵੀਡੀਓ)

02/21/2023 10:49:47 AM

ਮੁੰਬਈ (ਬਿਊਰੋ)– ਪ੍ਰਸ਼ੰਸਕਾਂ ਲਈ ਇਕ ਵਿਸ਼ੇਸ਼ ਝਲਕ ਦੇ ਨਾਲ ਇਕ ਟੀਜ਼ਰ ਰਿਲੀਜ਼ ਕਰਨ ਤੋਂ ਬਾਅਦ ‘ਭੋਲਾ’ ਫ਼ਿਲਮ ਦਾ ਪਹਿਲਾ ਗੀਤ ‘ਨਜ਼ਰ ਲਗ ਜਾਏਗੀ’ ਰਿਲੀਜ਼ ਹੋ ਗਿਆ ਹੈ।

ਅਮਾਲਾ ਪੌਲ ਇਸ ਫ਼ਿਲਮ ਨਾਲ ਆਪਣਾ ਹਿੰਦੀ ਡੈਬਿਊ ਕਰ ਰਹੀ ਹੈ। ਗੀਤ ਜਾਵੇਦ ਅਲੀ ਵਲੋਂ ਗਾਇਆ ਗਿਆ ਹੈ, ਇਰਸ਼ਾਦ ਕਾਮਿਲ ਵਲੋਂ ਲਿਖਿਆ ਗਿਆ ਹੈ ਤੇ ਰਵੀ ਬਾਸਰੁਰ ਵਲੋਂ ਸੰਗੀਤ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ

ਗੀਤ ਨੂੰ ਯੂਟਿਊਬ ’ਤੇ 24 ਘੰਟਿਆਂ ਤੋਂ ਘੱਟ ਸਮੇਂ ’ਚ 14 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜੋ ਖ਼ਬਰ ਲਿਖੇ ਜਾਣ ਤਕ 9ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਸੀ।

ਅਜੇ ਦੇਵਗਨ ਦਾ ਕਹਿਣਾ ਹੈ, ‘‘ਗੀਤ ਫ਼ਿਲਮ ਦੇ ਭਾਵਨਾਤਮਕ ਪਹਿਲੂ ਨੂੰ ਫੜਦਾ ਹੈ। ਮੈਨੂੰ ਖ਼ੁਸ਼ੀ ਹੈ ਕਿ ਇਰਸ਼ਾਦ, ਜਾਵੇਦ ਅਲੀ ਤੇ ਰਵੀ ਬਾਸਰੂਰ ਵਲੋਂ ਇਸ ਨੂੰ ਇੰਨੀ ਖ਼ੂਬਸੂਰਤੀ ਨਾਲ ਗੰਗਾ ਦੇ ਨਾਲ ਪਵਿੱਤਰ ਸ਼ਹਿਰ ਵਾਰਾਣਸੀ ’ਚ ਖ਼ੂਬਸੂਰਤੀ ਨਾਲ ਸ਼ੂਟ ਕੀਤਾ ਗਿਆ ਹੈ।’’

ਅਜੇ ਨੂੰ ਉਮੀਦ ਹੈ ਕਿ ਦਰਸ਼ਕ ਤੇ ਉਸ ਦੇ ਪ੍ਰਸ਼ੰਸਕ ਇਸ ਨੂੰ ਅੱਗੇ ਲੈ ਕੇ ਜਾਣਗੇ ਤੇ ਇਸ ਨੂੰ ਸੁਪਰਹਿੱਟ ਬਣਾਉਣਗੇ। ‘ਭੋਲਾ’ 30 ਮਾਰਚ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News