‘ਜਵਾਨ’ ਦੀ ਅਦਾਕਾਰਾ ਨਯਨਤਾਰਾ ਨੇ ਇੰਸਟਾਗ੍ਰਾਮ ’ਤੇ ਕੀਤਾ ਡੈਬਿਊ, ਖ਼ਾਸ ਤਰੀਕੇ ਨਾਲ ਕੀਤੀ ਐਂਟਰੀ
Thursday, Aug 31, 2023 - 05:42 PM (IST)

ਮੁੰਬਈ (ਬਿਊਰੋ)– ਦੱਖਣੀ ਅਦਾਕਾਰਾ ਨਯਨਤਾਰਾ ਨੇ ‘ਜਵਾਨ’ ਦੇ ਟਰੇਲਰ ਰਿਲੀਜ਼ ਨਾਲ ਆਪਣਾ ਇੰਸਟਾਗ੍ਰਾਮ ’ਤੇ ਡੈਬਿਊ ਕੀਤਾ। ਉਸ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਖ਼ਾਸ ਤਰੀਕੇ ਨਾਲ ਆਪਣੀ ਐਂਟਰੀ ਲਈ ਹੈ। 31 ਅਗਸਤ ਨੂੰ ਨਯਨਤਾਰਾ ਨੇ ਆਪਣੇ ਜੁੜਵਾਂ ਬੱਚਿਆਂ ਉਈਰ ਰੁਦ੍ਰੋਨੀਲ ਐੱਨ. ਸ਼ਿਵਨ ਤੇ ਉਲਗਾਮ ਦੈਵਿਕ ਐੱਨ. ਸ਼ਿਵਨ ਨਾਲ ਇੰਸਟਾਗ੍ਰਾਮ ’ਤੇ ਆਪਣੀ ਪਹਿਲੀ ਵੀਡੀਓ ਪੋਸਟ ਕੀਤੀ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਬੱਚਿਆਂ ਦਾ ਚਿਹਰਾ ਵੀ ਦਿਖਾਇਆ ਹੈ।
ਮਸ਼ਹੂਰ ਵੀਡੀਓ ’ਚ ਨਯਨਤਾਰਾ ਆਪਣੇ ਦੋਵਾਂ ਬੱਚਿਆਂ ਨੂੰ ਬਾਹਾਂ ’ਚ ਲੈ ਕੇ ਜ਼ਬਰਦਸਤ ਐਂਟਰੀ ਲੈਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਨਾਲ ਉਸ ਦੇ ਬੱਚਿਆਂ ਨੇ ਵੀ ਐਨਕਾਂ ਲਗਾ ਰੱਖੀਆਂ ਹਨ ਤੇ ਤਿੰਨਾਂ ਨੇ ਚਿੱਟੇ ਕੱਪੜੇ ਪਹਿਨੇ ਹਨ। ਨਯਨਤਾਰਾ ਤੇ ਉਸ ਦੇ ਬੱਚਿਆਂ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਪਸੰਦ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਰੱਖੜੀ ਮੌਕੇ ਸਿੱਧੂ ਦੀ ਯਾਦਗਾਰ ’ਤੇ ਪਹੁੰਚੇ ਬਲਕੌਰ ਸਿੰਘ ਹੋਏ ਭਾਵੁਕ, ਰੋ-ਰੋ ਕੇ ਪੁੱਤ ਨੂੰ ਕੀਤਾ ਯਾਦ (ਵੀਡੀਓ)
ਅਦਾਕਾਰਾ ਦੇ ਪਤੀ ਵਿਗਨੇਸ਼ ਸ਼ਿਵਨ ਨੇ ਇਸ ਵੀਡੀਓ ’ਤੇ ਪ੍ਰਤੀਕਿਰਿਆ ਦਿੰਦਿਆਂ ਨਯਨਤਾਰਾ ਤੇ ਉਸ ਦੇ ਬੱਚਿਆਂ ਦਾ ਸਵਾਗਤ ਕੀਤਾ। ਕੁਮੈਂਟ ਸੈਕਸ਼ਨ ’ਚ ਉਸ ਨੇ ਲਿਖਿਆ, ‘‘ਤੁਹਾਡਾ ਤਿੰਨਾਂ ਦਾ ਇੰਸਟਾਗ੍ਰਾਮ ’ਤੇ ਸਵਾਗਤ ਹੈ।’’
ਇੰਸਟਾਗ੍ਰਾਮ ’ਤੇ ਅਦਾਕਾਰਾ ਦੀ ਐਂਟਰੀ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਪ੍ਰਸ਼ੰਸਕਾਂ ਨੇ ਨਯਨਤਾਰਾ ਦਾ ਇੰਸਟਾਗ੍ਰਾਮ ’ਤੇ ਸੁਆਗਤ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।