ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੂੰ ਕੋਰਟ ਨੇ ਭੇਜਿਆ ਨੋਟਿਸ, ਪਤਨੀ ਆਲੀਆ ਨਾਲ ਜੁੜਿਆ ਹੈ ਮਾਮਲਾ

Saturday, Feb 04, 2023 - 10:14 AM (IST)

ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੂੰ ਕੋਰਟ ਨੇ ਭੇਜਿਆ ਨੋਟਿਸ, ਪਤਨੀ ਆਲੀਆ ਨਾਲ ਜੁੜਿਆ ਹੈ ਮਾਮਲਾ

ਮੁੰਬਈ (ਬਿਊਰੋ) : ਅਦਾਕਾਰ ਨਵਾਜ਼ੂਦੀਨ ਸਿੱਦੀਕੀ ਬਾਲੀਵੁੱਡ ਦੇ ਟੌਪ ਅਦਾਕਾਰਾਂ 'ਚੋਂ ਇੱਕ ਹਨ। ਨਵਾਜ਼ੂਦੀਨ ਆਪਣੀ ਪ੍ਰੋਫੈਸ਼ਨਲ ਲਾਈਫ 'ਚ ਕਾਫ਼ੀ ਸਫ਼ਲ ਹਨ ਪਰ ਦੂਜੇ ਪਾਸੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਹੈ। ਦਰਅਸਲ, ਲੰਬੇ ਸਮੇਂ ਤੋਂ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਦੂਜੀ ਪਤਨੀ ਵਿਚਕਾਰ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਹੁਣ ਖ਼ਬਰ ਆ ਰਹੀ ਹੈ ਕਿ ਨਵਾਜ਼ੂਦੀਨ ਦੀ ਪਤਨੀ ਆਲੀਆ ਦੀ ਸ਼ਿਕਾਇਤ 'ਤੇ ਕੋਰਟ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ।

ਭੇਜਿਆ ਗਿਆ ਨੋਟਿਸ
ਖ਼ਬਰਾਂ ਅਨੁਸਾਰ, ਮੁੰਬਈ ਦੀ ਅੰਧੇਰੀ ਅਦਾਲਤ ਨੇ ਅਦਾਕਾਰ ਨੂੰ ਉਨ੍ਹਾਂ ਦੀ ਪਤਨੀ ਦੁਆਰਾ ਦਾਇਰ ਸ਼ਿਕਾਇਤ 'ਤੇ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਰਿਪੋਰਟ 'ਚ ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਨਵਾਜ਼ੂਦੀਨ ਦੀ ਮਾਂ ਮੇਰੁਨਿਸਾ ਸਿੱਦੀਕੀ ਨੇ ਅਭਿਨੇਤਾ ਦੀ ਪਤਨੀ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ 'ਚ ਦਾਅਵਾ ਕੀਤਾ ਗਿਆ ਸੀ ਕਿ ਆਲੀਆ ਅਦਾਕਾਰ ਦੀ ਪਤਨੀ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ ‘ਫਰਾਜ਼’ ’ਤੇ ਰੋਕ ਲਗਾਉਣ ਤੋਂ ਦਿੱਲੀ ਹਾਈ ਕੋਰਟ ਦਾ ਇਨਕਾਰ

ਆਲੀਆ ਦੇ ਵਕੀਲ ਨੇ ਅੱਤਿਆਚਾਰ ਦੇ ਮਾਮਲੇ ਨੂੰ ਦੱਸਿਆ ਬੇਬੁਨਿਆਦ
ਦੂਜੇ ਪਾਸੇ ਰਿਪੋਰਟ ਮੁਤਾਬਕ, ਆਲੀਆ ਦੇ ਵਕੀਲ ਨੇ ਕਿਹਾ ਸੀ, ''ਨਵਾਜ਼ੂਦੀਨ ਨੇ ਕਾਗਜ਼ 'ਤੇ ਸਵੀਕਾਰ ਕੀਤਾ ਹੈ ਕਿ ਆਲੀਆ ਉਨ੍ਹਾਂ ਦੀ ਕਾਨੂੰਨੀ ਤੌਰ 'ਤੇ ਵਿਆਹੀ ਹੋਈ ਪਤਨੀ ਹੈ ਕਿਉਂਕਿ ਉਹ ਹਰ ਜਗ੍ਹਾ ਅਜਿਹਾ ਹੀ ਕਹਿੰਦੀ ਹੈ ਅਤੇ ਜੇਕਰ ਇਹ ਮਾਮਲਾ ਸੱਚ ਹੈ ਤਾਂ ਕੋਈ ਕੇਸ ਨਹੀਂ ਹੈ।" ਅਜਿਹਾ ਕੋਈ ਕੇਸ ਨਹੀਂ ਹੋ ਸਕਦਾ ਜੋ ਆਲੀਆ ਖ਼ਿਲਾਫ਼ ਸੱਸ ਦੁਆਰਾ ਬਣਾਇਆ ਗਿਆ ਹੋਵੇ।" 

ਨਵਾਜ਼ੂਦੀਨ 'ਤੇ ਲਾਏ ਸਨ ਕਈ ਗੰਭੀਰ ਦੋਸ਼
ਇਸ ਤੋਂ ਪਹਿਲਾਂ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਸਿੱਦੀਕੀ ਦੇ ਵਕੀਲ ਨੇ ਦੋਸ਼ ਲਗਾਇਆ ਸੀ ਕਿ ਅਦਾਕਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮੁਵੱਕਿਲ ਆਲੀਆ ਸਿੱਦੀਕੀ ਲਈ ਖਾਣਾ, ਬੈੱਡ, ਬਾਥਰੂਮ ਉਪਲਬਧ ਨਹੀਂ ਕਰਵਾਇਆ। ਆਲੀਆ ਦੇ ਵਕੀਲ ਰਿਜ਼ਵਾਨ ਸਿੱਦੀਕੀ ਨੇ ਇਕ ਬਿਆਨ 'ਚ ਕਿਹਾ, ''ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮੇਰੀ ਮੁਵੱਕਿਲ ਆਲੀਆ ਸਿੱਦੀਕੀ ਨੂੰ ਘਰੋਂ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਆਲੀਆ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਹੈ, ਜਿਸ 'ਚ ਉਹ ਪੁਲਸ ਰਾਹੀਂ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦੇ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਕੁੜੀ ਨੇ ਦੋਵਾਂ ਬਾਹਾਂ 'ਤੇ ਬਣਵਾਏ ਸਿੱਧੂ ਦੇ ਟੈਟੂ, ਮੂਸੇਵਾਲਾ ਦੀ ਮਾਂ ਨੂੰ ਮਿਲ ਹੋਈ ਭਾਵੁਕ

ਨਵਾਜ਼ੂਦੀਨ ਦੀ ਦੂਜੀ ਪਤਨੀ ਹੈ ਆਲੀਆ 
ਨਵਾਜ਼ੂਦੀਨ ਅਤੇ ਆਲੀਆ ਦਾ ਵਿਆਹ ਸਾਲ 2010 'ਚ ਹੋਇਆ ਸੀ। ਲੌਕਡਾਊਨ ਦੌਰਾਨ ਦੋਵਾਂ ਵਿਚਾਲੇ ਝਗੜੇ ਦੀਆਂ ਖ਼ਬਰਾਂ ਆਈਆਂ ਸਨ। ਇਸ ਦੌਰਾਨ ਦੋਵਾਂ ਨੇ ਇਕ-ਦੂਜੇ 'ਤੇ ਗੰਭੀਰ ਦੋਸ਼ ਵੀ ਲਗਾਏ ਸਨ। ਮਾਮਲਾ ਤਲਾਕ ਤੱਕ ਪਹੁੰਚ ਗਿਆ ਸੀ। ਇਸ ਦੇ ਨਾਲ ਹੀ ਆਲੀਆ ਨੇ ਨਵਾਜ਼ੂਦੀਨ ਦੇ ਪਰਿਵਾਰ 'ਤੇ ਵੀ ਕੁੱਟਮਾਰ ਦਾ ਦੋਸ਼ ਲਗਾਇਆ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News