''ਮਿਰਜ਼ਾਪੁਰ: ਦਿ ਮੂਵੀ'' ਨੇ ਬਾਕਸ ਆਫਿਸ ''ਤੇ ₹170 ਕਰੋੜ ਤੋਂ ਵੱਧ ਦੀ ਕੀਤੀ ਕਮਾਈ

Friday, Sep 11, 2026 - 05:19 PM (IST)

''ਮਿਰਜ਼ਾਪੁਰ: ਦਿ ਮੂਵੀ'' ਨੇ ਬਾਕਸ ਆਫਿਸ ''ਤੇ ₹170 ਕਰੋੜ ਤੋਂ ਵੱਧ ਦੀ ਕੀਤੀ ਕਮਾਈ

ਨਵੀਂ ਦਿੱਲੀ (ਏਜੰਸੀ)- ਫਿਲਮ 'ਮਿਰਜ਼ਾਪੁਰ: ਦਿ ਮੂਵੀ' ਨੇ ਘਰੇਲੂ ਬਾਕਸ ਆਫਿਸ 'ਤੇ ₹170 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ਵਿੱਚ ਪੰਕਜ ਤ੍ਰਿਪਾਠੀ, ਅਲੀ ਫਜ਼ਲ ਅਤੇ ਦਿਵਯੇਂਦੂ ਸਣੇ ਹੋਰ ਕਲਾਕਾਰ ਵੀ ਹਨ। ਇਹ ਫਿਲਮ 4 ਸਤੰਬਰ ਨੂੰ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ 2018 ਵਿੱਚ 'ਮਿਰਜ਼ਾਪੁਰ' ਵੈੱਬ ਸੀਰੀਜ਼ ਨਾਲ ਸ਼ੁਰੂ ਹੋਇਆ ਇਹ ਸਿਲਸਿਲਾ ਵੱਡੇ ਪਰਦੇ ਤੱਕ ਪਹੁੰਚ ਗਿਆ। 'ਮਿਰਜ਼ਾਪੁਰ' ਦੇ 3 ਸੀਜ਼ਨ OTT ਪਲੇਟਫਾਰਮਾਂ 'ਤੇ ਸਭ ਤੋਂ ਸਫਲ ਸੀਰੀਜ਼ਾਂ ਵਿੱਚ ਸ਼ਾਮਲ ਹੋ ਗਏ ਸਨ। OTT (ਓਵਰ-ਦ-ਟੌਪ) ਇੱਕ ਮਨੋਰੰਜਨ ਸਮੱਗਰੀ ਪਲੇਟਫਾਰਮ ਹੈ ਜੋ ਫਿਲਮਾਂ ਅਤੇ ਵੈੱਬ ਸੀਰੀਜ਼ ਵਰਗੀ ਸਮੱਗਰੀ ਨੂੰ ਔਨਲਾਈਨ ਦੇਖਣ ਦੀ ਆਗਿਆ ਦਿੰਦਾ ਹੈ।

ਇਸ ਫਿਲਮ ਦੀ ਕਮਾਈ ਨੂੰ ਟਰੈਕ ਕਰਨ ਵਾਲੀ ਇੱਕ ਵੈਬਸਾਈਟ 'ਸੈਕਨਿਲਕ' ਦੇ ਅਨੁਸਾਰ, ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਕੁੱਲ ₹177.44 ਕਰੋੜ ਦੀ ਕੁੱਲ ਕਮਾਈ ਕਰ ਲਈ ਹੈ। ਇਹ ਫਿਲਮ "ਮਿਰਜ਼ਾਪੁਰ" ਦੀ ਉਸ ਅਰਾਜਕ ਦੁਨੀਆ ਨੂੰ ਵਾਪਸ ਲਿਆਉਂਦੀ ਹੈ, ਜਿੱਥੇ ਗੋਲੀਬਾਰੀ, ਵਿਸ਼ਵਾਸਘਾਤ ਅਤੇ ਖੂਨੀ ਝਗੜਿਆਂ ਵਿਚਕਾਰ ਸੱਤਾ ਦੀ ਲੜਾਈ ਜਾਰੀ ਹੈ। 

ਇਸ ਫਿਲਮ ਦੀ ਕਹਾਣੀ 2018 ਦੀ ਪਿੱਠਭੂਮੀ 'ਤੇ ਆਧਾਰਿਤ ਹੈ, ਜੋ ਇਸ ਸ਼ੋਅ ਦੇ ਪਹਿਲੇ ਸੀਜ਼ਨ ਦੇ ਇੱਕ ਅਣਕਹੇ ਅਧਿਆਇ ਨੂੰ ਉਜਾਗਰ ਕਰਦੀ ਹੈ। ਫਿਲਮ ਵਿੱਚ ਅਭਿਨੇਤਰੀਆਂ ਰਸਿਕਾ ਦੁੱਗਲ, ਸ਼੍ਰਿਆ ਪਿਲਗਾਂਵਕਰ, ਸ਼ਵੇਤਾ ਤ੍ਰਿਪਾਠੀ ਅਤੇ ਅਭਿਸ਼ੇਕ ਬੈਨਰਜੀ ਵੀ ਹਨ, ਜੋ ਆਪਣੀਆਂ ਪਿਛਲੀਆਂ ਭੂਮਿਕਾਵਾਂ ਨੂੰ ਦੁਹਰਾ ਰਹੇ ਹਨ। ਉਥੇ ਹੀ ਫਿਲਮ ਵਿੱਚ ਜਿਤੇਂਦਰ ਕੁਮਾਰ, ਰਵੀ ਕਿਸ਼ਨ ਅਤੇ ਸੋਨਲ ਚੌਹਾਨ ਨਵੇਂ ਕਲਾਕਾਰਾਂ ਵਜੋਂ ਇਸ ਵਿੱਚ ਸ਼ਾਮਲ ਹੋਏ ਹਨ।


author

cherry

Content Editor

Related News