"ਮਿਰਜ਼ਾਪੁਰ: ਦਿ ਮੂਵੀ" ਨੇ ਬਾਕਸ ਆਫਿਸ ''ਤੇ ਕੀਤੀ 65 ਕਰੋੜ ਰੁਪਏ ਤੋਂ ਵੱਧ ਦੀ ਕਮਾਈ
Sunday, Sep 06, 2026 - 03:35 PM (IST)
ਨਵੀਂ ਦਿੱਲੀ (ਏਜੰਸੀ)- ਪੰਕਜ ਤ੍ਰਿਪਾਠੀ, ਅਲੀ ਫਜ਼ਲ ਅਤੇ ਦਿਵਯੇਂਦੂ ਸਟਾਰਰ "ਮਿਰਜ਼ਾਪੁਰ: ਦਿ ਮੂਵੀ" ਨੇ ਘਰੇਲੂ ਬਾਕਸ ਆਫਿਸ 'ਤੇ ₹65 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਇਹ ਫਿਲਮ "ਮਿਰਜ਼ਾਪੁਰ ਸੀਰੀਜ਼" ਨੂੰ ਪਹਿਲੀ ਵਾਰ ਵੱਡੇ ਪਰਦੇ 'ਤੇ ਲੈ ਕੇ ਆਈ ਹੈ। "ਮਿਰਜ਼ਾਪੁਰ" ਦਾ ਪਹਿਲਾ ਸੀਜ਼ਨ 2018 ਵਿੱਚ OTT ਪਲੇਟਫਾਰਮ 'ਤੇ ਰਿਲੀਜ਼ ਕੀਤਾ ਗਿਆ ਸੀ, ਅਤੇ ਬਾਅਦ ਵਿੱਚ 2 ਹੋਰ ਸੀਜ਼ਨ ਰਿਲੀਜ਼ ਕੀਤੇ ਗਏ, ਜਿਸ ਨਾਲ ਇਹ ਭਾਰਤ ਦੀ ਸਭ ਤੋਂ ਸਫਲ OTT ਸੀਰੀਜ਼ ਵਿੱਚੋਂ ਇੱਕ ਬਣ ਗਈ। ਵੈੱਬਸਾਈਟ "ਸੈਕਨੀਲਕ" ਦੇ ਅਨੁਸਾਰ, ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਆਪਣੇ ਪਹਿਲੇ ਦਿਨ ₹30.90 ਕਰੋੜ ਅਤੇ ਸ਼ਨੀਵਾਰ ਨੂੰ ₹38.4 ਕਰੋੜ ਦੀ ਕਮਾਈ ਕੀਤੀ।
ਫਿਲਮ ਦੀ ਕੁੱਲ ਘਰੇਲੂ ਬਾਕਸ ਆਫਿਸ ਕਮਾਈ ₹69.30 ਕਰੋੜ ਤੱਕ ਪਹੁੰਚ ਗਈ ਹੈ। ਇਹ ਫਿਲਮ ਦਰਸ਼ਕਾਂ ਨੂੰ ਮਿਰਜ਼ਾਪੁਰ ਦੀ ਅਰਾਜਕ ਦੁਨੀਆਂ ਵਿੱਚ ਲਿਜਾਂਦੀ ਹੈ, ਜਿੱਥੇ ਗੋਲੀਬਾਰੀ, ਵਿਸ਼ਵਾਸਘਾਤ ਅਤੇ ਦੁਸ਼ਮਣੀ ਵਿਚਕਾਰ ਸੱਤਾ ਲਈ ਲੜਾਈ ਜਾਰੀ ਹੈ। ਰਸਿਕਾ ਦੁੱਗਲ, ਸ਼੍ਰਿਆ ਪਿਲਗਾਂਵਕਰ, ਸ਼ਵੇਤਾ ਤ੍ਰਿਪਾਠੀ ਅਤੇ ਅਭਿਸ਼ੇਕ ਬੈਨਰਜੀ ਵੀ ਆਪਣੀਆਂ ਪੁਰਾਣੀਆਂ ਭੂਮਿਕਾਵਾਂ ਵਿੱਚ ਵਾਪਸ ਆਉਂਦੇ ਹਨ। ਜਤਿੰਦਰ ਕੁਮਾਰ, ਰਵੀ ਕਿਸ਼ਨ ਅਤੇ ਸੋਨਲ ਚੌਹਾਨ ਨਵੇਂ ਕਲਾਕਾਰਾਂ ਵਜੋਂ ਸ਼ਾਮਲ ਹੋਏ ਹਨ। ਇਹ ਫਿਲਮ ਐਮਾਜ਼ਾਨ ਐਮਜੀਐਮ ਸਟੂਡੀਓਜ਼ ਅਤੇ ਐਕਸਲ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ।
