ਅਲੀ ਗੋਨੀ- ਜੈਸਮੀਨ ਦੀ ਰੋਮਾਂਟਿਕ ਤਸਵੀਰ ''ਤੇ ਨਤਾਸ਼ਾ ਨੇ ਕੀਤਾ ਰਿਐਕਟ, ਪੋਸਟ ਵਾਇਰਲ

Tuesday, Sep 24, 2024 - 11:00 AM (IST)

ਅਲੀ ਗੋਨੀ- ਜੈਸਮੀਨ ਦੀ ਰੋਮਾਂਟਿਕ ਤਸਵੀਰ ''ਤੇ ਨਤਾਸ਼ਾ ਨੇ ਕੀਤਾ ਰਿਐਕਟ, ਪੋਸਟ ਵਾਇਰਲ

ਮੁੰਬਈ- ਹਾਰਦਿਕ ਪੰਡਯਾ ਨਾਲ ਰਿਲੇਸ਼ਨਸ਼ਿਪ 'ਚ ਆਉਣ ਤੋਂ ਪਹਿਲਾਂ ਨਤਾਸ਼ਾ ਸਟੈਨਕੋਵਿਚ ਅਲੀ ਗੋਨੀ ਨਾਲ ਰਿਲੇਸ਼ਨਸ਼ਿਪ 'ਚ ਸੀ। ਜਦੋਂ ਦੋਵਾਂ ਦਾ ਬ੍ਰੇਕਅੱਪ ਹੋਇਆ ਤਾਂ ਨਤਾਸ਼ਾ ਨੇ ਹਾਰਦਿਕ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਅਲੀ ਨੇ ਆਪਣੀ ਦੋਸਤ ਅਤੇ ਅਦਾਕਾਰਾ ਜੈਸਮੀਨ ਭਾਸੀਨ ਨਾਲ ਅਫੇਅਰ ਸ਼ੁਰੂ ਕਰ ਦਿੱਤਾ। ਜੈਸਮੀਨ ਅਤੇ ਅਲੀ ਦਾ ਵਿਆਹ ਨਹੀਂ ਹੋਇਆ ਹੈ ਪਰ ਉਹ ਇਕੱਠੇ ਖੂਬਸੂਰਤ ਪਲ ਬਿਤਾਉਂਦੇ ਹਨ ਅਤੇ ਪ੍ਰਸ਼ੰਸਕਾਂ ਨੂੰ ਕਪਲ ਗੋਲਸ ਦਿੰਦੇ ਹਨ। ਦੋਵੇਂ ਸੋਸ਼ਲ ਮੀਡੀਆ 'ਤੇ ਇਕ-ਦੂਜੇ ਦੀਆਂ ਰੋਮਾਂਟਿਕ ਤਸਵੀਰਾਂ ਵੀ ਸ਼ੇਅਰ ਕਰਦੇ ਹਨ।ਅਲੀ ਗੋਨੀ ਨੇ ਹਾਲ ਹੀ 'ਚ ਜੈਸਮੀਨ ਭਾਸੀਨ ਨਾਲ ਇਕ ਰੋਮਾਂਟਿਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਸ਼ੀਸ਼ੇ ਦੀ ਇਸ ਤਸਵੀਰ 'ਚ ਦੋਵੇਂ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਜੈਸਮੀਨ ਨੇ ਅਲੀ ਦੇ ਮੋਢੇ 'ਤੇ ਸਿਰ ਰੱਖਿਆ ਹੈ। ਇਸ ਤਸਵੀਰ 'ਤੇ ਪ੍ਰਸ਼ੰਸਕ ਪਿਆਰ ਦੀ ਜਤਾ ਰਹੇ ਹਨ। ਪਰ ਇੱਕ ਖਾਸ ਗੱਲ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ।

ਇਹ ਖ਼ਬਰ ਵੀ ਪੜ੍ਹੋ- ਸਵਰਾ ਭਾਸਕਰ ਨੇ ਮਨਾਇਆ ਧੀ ਦਾ 1 ਜਨਮਦਿਨ, ਤਸਵੀਰਾਂ ਵਾਇਰਲ

ਨਤਾਸ਼ਾ ਸਟੈਨਕੋਵਿ ਨੇ ਅਲੀ ਗੋਨੀ ਦੀ ਪੋਸਟ ਨੂੰ ਕੀਤੀ ਲਾਈਕ

ਦਰਅਸਲ ਅਲੀ ਗੋਨੀ-ਜੈਸਮੀਨ ਭਾਸੀਨ ਦੀ ਇਸ ਤਸਵੀਰ ਨੂੰ ਪ੍ਰਸ਼ੰਸਕਾਂ ਦੇ ਨਾਲ-ਨਾਲ ਨਤਾਸ਼ਾ ਸਟੈਨਕੋਵਿਚ ਨੇ ਵੀ ਪਸੰਦ ਕੀਤਾ ਸੀ। ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਹਾਰਦਿਕ ਪੰਡਯਾ ਤੋਂ ਤਲਾਕ ਤੋਂ ਬਾਅਦ ਨਤਾਸ਼ਾ ਨੇ ਅਲੀ ਦੀ ਇਸ ਪੋਸਟ ਨੂੰ ਪਸੰਦ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਅਲੀ ਅਤੇ ਨਤਾਸ਼ਾ ਨੇ 'ਨੱਚ ਬਲੀਏ 9' 'ਚ ਕਪਲ ਕੰਟੈਸਟੈਂਟ ਦੇ ਰੂਪ 'ਚ ਹਿੱਸਾ ਲਿਆ ਸੀ ਅਤੇ ਸ਼ੋਅ ਖਤਮ ਹੁੰਦੇ ਹੀ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ- ਕੀ ਅਦਾਕਾਰਾ ਕਨਿਕਾ ਮਾਨ ਨੇ ਕਰਵਾ ਲਿਆ ਹੈ ਵਿਆਹ ?

ਅਦਾਕਾਰ ਨੇ ਦੱਸਿਆ ਕਿਉਂ ਹੋਇਆ ਸੀ ਨਤਾਸ਼ਾ ਨਾਲ ਬ੍ਰੇਕਅੱਪ
ਅਲੀ ਗੋਨੀ ਹਾਲ ਹੀ ਵਿੱਚ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਪੋਡਕਾਸਟ 'ਤੇ ਨਜ਼ਰ ਆਏ, ਜਿੱਥੇ ਉਨ੍ਹਾਂ ਨੇ ਜੈਸਮੀਨ ਤੋਂ ਪਹਿਲਾਂ ਆਪਣੇ ਪੁਰਾਣੇ ਰਿਸ਼ਤੇ ਦੇ ਟੁੱਟਣ ਬਾਰੇ ਗੱਲ ਕੀਤੀ। ਉਨ੍ਹਾਂ ਨੇ ਨਤਾਸ਼ਾ ਦਾ ਨਾਂ ਨਹੀਂ ਲਿਆ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਨਹੀਂ ਰਹਿਣਾ ਚਾਹੁੰਦੀ। ਇਸੇ ਕਰਕੇ ਬ੍ਰੇਕਅੱਪ ਹੋਇਆ। ਅਲੀ ਨੇ ਖੁਦ ਨੂੰ ਪਰਿਵਾਰ ਦਾ ਕਰੀਬੀ ਦੱਸਿਆ ਹੈ। ਹਾਲਾਂਕਿ ਉਹ ਉਸ ਰਿਸ਼ਤੇ ਨੂੰ ਲੈ ਕੇ ਕਾਫੀ ਗੰਭੀਰ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News