Natasa-Hardik ਦਾ ਟੁੱਟਿਆ ਰਿਸ਼ਤਾ ਤਾਂ ਇਸ ਸਾਬਕਾ ਕਪਲ ਦਾ ਹੋਇਆ ਪੈਚਅੱਪ, ਵੀਡੀਓ ਵਾਇਰਲ

Saturday, Jul 20, 2024 - 12:32 PM (IST)

Natasa-Hardik ਦਾ ਟੁੱਟਿਆ ਰਿਸ਼ਤਾ ਤਾਂ ਇਸ ਸਾਬਕਾ ਕਪਲ ਦਾ ਹੋਇਆ ਪੈਚਅੱਪ, ਵੀਡੀਓ ਵਾਇਰਲ

ਮੁੰਬਈ- ਸੁਸ਼ਮਿਤਾ ਸੇਨ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। 23 ਦਸੰਬਰ ਨੂੰ ਉਸ ਨੇ ਆਪਣੇ ਬੁਆਏਫਰੈਂਡ ਰੋਹਮਨ ਸ਼ਾਲ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ ਪਰ ਫਿਰ ਦੋਵਾਂ ਨੇ ਪੈਚਅੱਪ ਕਰ ਲਿਆ। ਬੀਤੀ ਰਾਤ ਅਦਾਕਾਰਾ ਸੁਸ਼ਮਿਤਾ ਨੂੰ ਆਪਣੇ ਬੁਆਏਫ੍ਰੈਂਡ ਨਾਲ ਇੱਕ ਐਵਾਰਡ ਫੰਕਸ਼ਨ 'ਚ ਦੇਖਿਆ ਗਿਆ। ਇਸ ਦੌਰਾਨ ਸੁਸ਼ਮਿਤਾ ਪ੍ਰਤੀ ਰੋਹਮਨ ਸ਼ਾਲ ਦੇ ਪਿਆਰ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰਨ ਲੱਗਾ। ਫਿਲਹਾਲ ਸੋਸ਼ਲ ਮੀਡੀਆ 'ਤੇ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ -'ਜੈ ਸੰਤੋਸ਼ੀ ਮਾਂ' ਦੇ ਨਿਰਮਾਤਾ ਦਾਦਾ ਸਤਰਾਮ ਰੋਹੜਾ ਦਾ ਹੋਇਆ ਦਿਹਾਂਤ

ਇੰਸਟਾਗ੍ਰਾਮ 'ਤੇ ਇੱਕ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਸੁਸ਼ਮਿਤਾ ਸੇਨ ਅਤੇ ਰੋਹਮਨ ਸ਼ਾਲ ਇੱਕ ਐਵਾਰਡ ਫੰਕਸ਼ਨ 'ਚ ਇਕੱਠੇ ਦਿਖਾਈ ਦੇ ਰਹੇ ਹਨ। ਵੀਡੀਓ 'ਚ ਉਸ ਨੂੰ ਆਪਣੇ ਪ੍ਰਸ਼ੰਸਕਾਂ ਦੀ ਭੀੜ ਤੋਂ ਬਚਾਉਂਦੇ ਹੋਏ ਕਾਰ 'ਚ ਬੈਠੇ ਦਿਖਾਇਆ ਗਿਆ ਹੈ, ਜਦਕਿ ਰੋਹਮਨ ਸ਼ਾਲ ਨੂੰ ਸੁਸ਼ਮਿਤਾ ਦੀ ਰੱਖਿਆ ਕਰਦੇ ਹੋਏ ਅਤੇ ਉਸ ਨੂੰ ਉੱਥੋਂ ਲੈ ਜਾਂਦੇ ਹੋਏ ਦਿਖਾਇਆ ਗਿਆ ਹੈ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਅਦਾਕਾਰਾ ਨੇ ਇਕ ਫੈਨ ਨੂੰ ਬਚਾਇਆ ਅਤੇ ਉਨ੍ਹਾਂ ਨਾਲ ਸੈਲਫੀ ਵੀ ਖਿੱਚੀ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

 

ਇਹ ਖ਼ਬਰ ਵੀ ਪੜ੍ਹੋ -ਟ੍ਰੋਲਿੰਗ ਤੋਂ ਪਰੇਸ਼ਾਨ ਹੋ ਕੇ ਪਾਇਲ ਮਲਿਕ ਨੇ ਅਰਮਾਨ ਤੋਂ ਤਲਾਕ ਲੈਣ ਦਾ ਕੀਤਾ ਫੈਸਲਾ

ਜਿਵੇਂ ਹੀ ਸੁਸ਼ਮਿਤਾ ਈਵੈਂਟ ਤੋਂ ਬਾਹਰ ਆਈ ਤਾਂ ਬਾਹਰ ਮੌਜੂਦ ਪ੍ਰਸ਼ੰਸਕਾਂ ਅਤੇ ਪਾਪਰਾਜ਼ੀ ਉਸ ਨੂੰ ਦੇਖ ਕੇ ਰੌਲਾ ਪਾਉਣ ਲੱਗ ਪਏ। ਲੋਕ ਉਸ ਨੂੰ ਸੈਲਫੀ ਲੈਣ ਦੀ ਬੇਨਤੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਪੂਰੀ ਵੀਡੀਓ 'ਚ ਰੋਹਮਨ ਨੂੰ ਸੁਸ਼ਮਿਤਾ ਨੂੰ ਲੋਕਾਂ ਤੋਂ ਬਚਾਉਂਦੇ ਹੋਏ ਦਿਖਾਇਆ ਗਿਆ। ਵੀਡੀਓ ਨੂੰ ਦੇਖਣ ਤੋਂ ਬਾਅਦ ਅਦਾਕਾਰਾ ਦੇ ਪ੍ਰਸ਼ੰਸਕ ਖੁਸ਼ ਹਨ ਕਿਉਂਕਿ ਉਨ੍ਹਾਂ ਨੇ ਸੁਸ਼ਮਿਤਾ ਨੂੰ ਰੋਹਮਨ ਨਾਲ ਫਿਰ ਤੋਂ ਖੁਸ਼ ਦੇਖਿਆ। ਜੋੜੇ ਦੇ ਪੈਚਅੱਪ ਤੋਂ ਬਾਅਦ ਪ੍ਰਸ਼ੰਸਕ ਇਸ ਵੀਡੀਓ 'ਤੇ ਕੁਮੈਂਟ ਕਰਕੇ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -ਮਾਂ ਦੀ ਕਾਰ 'ਚ ਮਿਲੀ ਇੱਕ ਮਸ਼ਹੂਰ Influencer ਦੀ ਲਾਸ਼, ਜਨੂੰਨੀ ਪ੍ਰੇਮੀ ਨੇ ਸਾੜਿਆ ਜ਼ਿੰਦਾ

ਮਸ਼ਹੂਰ ਅਦਾਕਾਰਾ ਅਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਅਤੇ ਰੋਹਮਨ ਸ਼ਾਲ ਦੇ ਰਿਸ਼ਤੇ ਅਤੇ ਬ੍ਰੇਕਅੱਪ ਦੀ ਖ਼ਬਰ ਸਭ ਵੀ ਸਾਹਮਣੇ ਆਈ ਸੀ। ਤੁਹਾਨੂੰ ਦੱਸ ਦੇਈਏ ਕਿ ਸੁਸ਼ਮਿਤਾ ਅਤੇ ਰੋਹਮਨ ਦੀ ਪਹਿਲੀ ਮੁਲਾਕਾਤ 2018 'ਚ ਹੋਈ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਪ੍ਰੋਫੈਸ਼ਨਲ ਦੀ ਗੱਲ ਕਰੀਏ ਤਾਂ ਸੁਸ਼ਮਿਤਾ ਸੇਨ ਆਖਰੀ ਵਾਰ 'ਆਰਿਆ 3' 'ਚ ਨਜ਼ਰ ਆਈ ਸੀ।


author

Priyanka

Content Editor

Related News