ਨਸੀਰੂਦੀਨ ਸ਼ਾਹ ਦੀ ਸਿਹਤ ਨੂੰ ਲੈ ਕੇ ਪਤਨੀ ਰਤਨਾ ਪਾਠਕ ਨੇ ਦਿੱਤੀ ਜਾਣਕਾਰੀ, ਹੁਣ ਅਜਿਹੀ ਹੈ ਹਾਲਤ

Thursday, Jul 01, 2021 - 06:50 PM (IST)

ਨਸੀਰੂਦੀਨ ਸ਼ਾਹ ਦੀ ਸਿਹਤ ਨੂੰ ਲੈ ਕੇ ਪਤਨੀ ਰਤਨਾ ਪਾਠਕ ਨੇ ਦਿੱਤੀ ਜਾਣਕਾਰੀ, ਹੁਣ ਅਜਿਹੀ ਹੈ ਹਾਲਤ

ਮੁੰਬਈ (ਬਿਊਰੋ)– ਅਦਾਕਾਰ ਨਸੀਰੂਦੀਨ ਸ਼ਾਹ ਨੂੰ ਨਿਮੋਨੀਆ ਕਾਰਨ ਮੁੰਬਈ ਦੇ ਖਾਰ ਸਥਿਤ ਹਿੰਦੂਜਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਅਦਾਕਾਰ ਨੂੰ ਇਥੇ 29 ਜੂਨ ਨੂੰ ਦਾਖ਼ਲ ਕਰਵਾਇਆ ਗਿਆ। ਨਸੀਰੂਦੀਨ ਦੇ ਮੈਨੇਜਰ ਨੇ ਦੱਸਿਆ ਕਿ ਜਾਂਚ ਦੌਰਾਨ ਡਾਕਟਰਾਂ ਨੂੰ ਉਨ੍ਹਾਂ ਦੇ ਫੇਫੜਿਆਂ ’ਚ ਪੈਚ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰ ਨੂੰ ਤੁਰੰਤ ਹਸਪਤਾਲ ’ਚ ਦਾਖ਼ਲ ਹੋਣ ਲਈ ਕਿਹਾ। ਹਸਪਤਾਲ ’ਚ ਪਤਨੀ ਰਤਨਾ ਪਾਠਕ ਸ਼ਾਹ ਤੇ ਬੱਚੇ ਉਨ੍ਹਾਂ ਨਾਲ ਹਨ। ਹੁਣ ਰਤਨਾ ਨੇ ਨਸੀਰੂਦੀਨ ਸ਼ਾਹ ਦੀ ਸਿਹਤ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ।

ਪਿੰਕਵਿਲਾ ਨਾਲ ਗੱਲਬਾਤ ਕਰਦਿਆਂ ਰਤਨਾ ਨੇ ਕਿਹਾ, ‘ਉਹ ਹੁਣ ਬਿਲਕੁਲ ਠੀਕ ਹਨ। ਉਨ੍ਹਾਂ ਦੇ ਫੇਫੜਿਆਂ ’ਤੇ ਇਕ ਛੋਟਾ ਜਿਹਾ ਪੈਚ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਉਮੀਦ ਹੈ ਕਿ ਉਨ੍ਹਾਂ ਨੂੰ ਕੱਲ ਤੱਕ ਛੁੱਟੀ ਮਿਲ ਜਾਵੇਗੀ। ਇਹ ਨਿਮੋਨੀਆ ਹੈ ਪਰ ਖੁਸ਼ਕਿਸਮਤੀ ਨਾਲ ਇਹ ਬਹੁਤ ਛੋਟਾ ਹੈ ਤੇ ਇਕ ਛੋਟੇ ਜਿਹੇ ਕੋਨੇ ’ਚ ਹੈ, ਇਸ ਲਈ ਉਮੀਦ ਹੈ ਕਿ ਇਸ ਨੂੰ ਜਲਦ ਹੀ ਠੀਕ ਕਰ ਲਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਵੈਕਸੀਨ ਲਗਵਾਉਣ ਗਲੈਮਰੈੱਸ ਲੁੱਕ ’ਚ ਪਹੁੰਚੀ ਮਲਾਇਕਾ, ਲੋਕਾਂ ਨੇ ਕੀਤਾ ਟ੍ਰੋਲ

ਉਥੇ ਨਸੀਰੂਦੀਨ ਸ਼ਾਹ ਦੇ ਭਤੀਜੇ ਮੁਹੰਮਦ ਅਲੀ ਸ਼ਾਹ ਨੇ ਪਿੰਕਵਿਲਾ ਨੂੰ ਦੱਸਿਆ ਕਿ ਮੇਰੇ ਪਿਤਾ ਜੀ ਨੇ ਉਨ੍ਹਾਂ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਉਹ ਠੀਕ ਹਨ, ਇਹ ਨਿਮੋਨੀਆ ਹੈ ਪਰ ਇਸ ’ਚ ਚਿੰਤਾ ਦੀ ਕੋਈ ਵੱਡੀ ਗੱਲ ਨਹੀਂ ਹੈ।’

ਨਸੀਰੂਦੀਨ ਦੇ ਹਸਪਤਾਲ ’ਚ ਦਾਖ਼ਲ ਹੋਣ ਤੋਂ ਬਾਅਦ ਪ੍ਰਸ਼ੰਸਕ ਤੇ ਸਿਤਾਰੇ ਉਨ੍ਹਾਂ ਦੀ ਚੰਗੀ ਸਿਹਤ ਲਈ ਦੁਆ ਮੰਗ ਰਹੇ ਹਨ, ਜਿਨ੍ਹਾਂ ’ਚ ਅਨੁਪਮ ਖੇਰ ਵੀ ਸ਼ਾਮਲ ਹਨ। ਅਨੁਪਮ ਨੇ ਟਵੀਟ ਕੀਤਾ, ‘ਜਨਾਬ ਨਸੀਰੂਦੀਨ ਸ਼ਾਹ ਸਾਹਿਬ! ਕਮਬਖ਼ਤ ਨਿਮੋਨੀਆ ਇੰਪਾਰਟੈਂਸ ਚਾਹ ਰਿਹਾ ਹੈ, ਇਸ ਲਈ ਇਕ-ਦੋ ਦਿਨਾਂ ਲਈ ਤੁਹਾਡੇ ਨਾਲ ਹੋ ਲਿਆ ਹੈ। ਜਲਦੀ ਨਾਲ ਝਟਕਾ ਦਿਓ ਤੇ ਠੀਕ ਹੋ ਜਾਓ। ਬਹੁਤ ਦਿਨਾਂ ਤੋਂ ਤੁਹਾਡੇ ਨਾਲ ਕੰਮ ਕਰਨ ਦੀ ਤਲਬ ਹੈ। ਖਿਆਲ ਰੱਖੋ ਆਪਣਾ। ਚੰਗੀ ਸਿਹਤ ਲਈ ਪ੍ਰਾਰਥਨਾ ਤੇ ਦੁਆ।’

ਕੰਮਕਾਜ ਦੀ ਗੱਲ ਕਰੀਏ ਤਾਂ ਤੁਸ਼ਾਰ ਕਪੂਰ ਦੀ ਅਗਲੀ ਫ਼ਿਲਮ ‘ਮਾਰੀਚ’ ’ਚ ਨਸੀਰੂਦੀਨ ਸ਼ਾਹ ਵੀ ਅਹਿਮ ਭੂਮਿਕਾ ਨਿਭਾਉਣਗੇ। ਇਸ ਫ਼ਿਲਮ ’ਚ ਤੁਸ਼ਾਰ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਧਰੁਵ ਲਾਥੇਰ ਕਰਨਗੇ। ਤੁਸ਼ਾਰ ਨੇ ਫ਼ਿਲਮ ਬਾਰੇ ਟਵਿਟਰ ਦੇ ਮਾਧਿਅਮ ਨਾਲ ਦੱਸਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News