ਕਾਰਤਿਕ ਤੇ ਕਿਆਰਾ ਦੀ ‘ਸੱਤਿਆਪ੍ਰੇਮ ਕੀ ਕਥਾ’ ਫ਼ਿਲਮ ਦਾ ਪਹਿਲਾ ਗੀਤ ‘ਨਸੀਬ ਸੇ’ ਰਿਲੀਜ਼ (ਵੀਡੀਓ)

Sunday, May 28, 2023 - 10:44 AM (IST)

ਕਾਰਤਿਕ ਤੇ ਕਿਆਰਾ ਦੀ ‘ਸੱਤਿਆਪ੍ਰੇਮ ਕੀ ਕਥਾ’ ਫ਼ਿਲਮ ਦਾ ਪਹਿਲਾ ਗੀਤ ‘ਨਸੀਬ ਸੇ’ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਸਟਾਰਰ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਦਾ ਪਹਿਲਾ ਗਾਣਾ ‘ਨਸੀਬ ਸੇ’ ਰਿਲੀਜ਼ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਨਵੇਂ ਸੰਸਦ ਭਵਨ 'ਚ 'ਸੇਂਗੋਲ' ਦੀ ਸਥਾਪਨਾ ਨੂੰ ਲੈ ਕੇ ਰਜਨੀਕਾਂਤ ਦਾ ਟਵੀਟ, PM ਮੋਦੀ ਨੂੰ ਕਹੀ ਇਹ ਗੱਲ

ਨਾਡਿਆਡਵਾਲਾ ਐਂਡ ਨਮਾਹ ਪਿਕਚਰਜ਼ ਦੀ ‘ਸੱਤਿਆਪ੍ਰੇਮ ਕੀ ਕਥਾ’ ਟੀਜ਼ਰ ਦੇ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਇਹ ਦਰਸ਼ਕਾਂ ’ਚ ਉਤਸ਼ਾਹ ਪੈਦਾ ਕਰਨ ’ਚ ਕਾਮਯਾਬ ਰਿਹਾ ਹੈ।

ਅਜਿਹੇ ’ਚ ਗੀਤ ‘ਨਸੀਬ ਸੇ’ ਰਿਲੀਜ਼ ਹੋ ਗਿਆ ਹੈ। ਪਾਇਲ ਦੇਵ ਵਲੋਂ ਕੰਪੋਜ਼ ਕੀਤੇ ਗਏ ਇਸ ਗੀਤ ਨੂੰ ਪਾਇਲ ਦੇਵ ਤੇ ਵਿਸ਼ਾਲ ਮਿਸ਼ਰਾ ਨੇ ਆਪਣੀ ਆਵਾਜ਼ ਨਾਲ ਸਜਾਇਆ ਹੈ।

ਇਸ ਗੀਤ ਦੇ ਬੋਲ ਏ. ਐੱਮ. ਤੁਰਾਜ਼ ਨੇ ਲਿਖੇ ਹਨ। ‘ਸੱਤਿਆਪ੍ਰੇਮ ਦੀ ਕਥਾ’ ਐੱਨ. ਜੀ. ਈ. ਤੇ ਨਮਾਹ ਪਿਕਚਰਜ਼ ਵਿਚਾਲੇ ਇਕ ਵੱਡੇ ਸਹਿਯੋਗ ਦਾ ਐਲਾਨ ਹੈ। ‘ਸੱਤਿਆਪ੍ਰੇਮ ਕੀ ਕਥਾ’ 29 ਜੂਨ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News