ਸਾਜਿਦ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਮਾਡਲ ਨੇ ਲਗਾਇਆ ਦੁਸ਼ਕਰਮ ਦੀ ਕੋਸ਼ਿਸ਼ ਦਾ ਦੋਸ਼

Wednesday, Nov 09, 2022 - 12:34 PM (IST)

ਸਾਜਿਦ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਮਾਡਲ ਨੇ ਲਗਾਇਆ ਦੁਸ਼ਕਰਮ ਦੀ ਕੋਸ਼ਿਸ਼ ਦਾ ਦੋਸ਼

ਮੁੰਬਈ (ਬਿਊਰੋ)– ਅਦਾਕਾਰ-ਡਾਇਰੈਕਟਰ ਸਾਜਿਦ ਖ਼ਾਨ ਦੀਆਂ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਾਲ ਹੀ ’ਚ ਗਲੈਡਰੈਗਸ ਦੀ ਸਾਬਕਾ ਮਾਡਲ ਨਮਰਤਾ ਸ਼ਰਮਾ ਸਿੰਘ ਨੇ ਸਾਜਿਦ ਖ਼ਾਨ ’ਤੇ ਦੁਸ਼ਕਰਮ ਦਾ ਦੋਸ਼ ਲਗਾਇਆ ਹੈ। ਮਾਡਲ ਨੇ ਸਾਜਿਦ ’ਤੇ ਨਿਸ਼ਾਨਾ ਵਿੰਨ੍ਹਦਿਆਂ ਦਾਅਵਾ ਕੀਤਾ ਹੈ ਕਿ ਸਾਜਿਦ ਖ਼ਾਨ ਨੇ 2011 ’ਚ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਵੀ ਲਗਭਗ 10 ਅਦਾਕਾਰਾਂ ਤੇ ਮਾਡਲਾਂ ਨੇ ਮਹਿਲਾ ਕਮਿਸ਼ਨ ਨੂੰ ਮੀਟੂ ਦੇ ਤਹਿਤ ਸਾਜਿਦ ਖ਼ਿਲਾਫ਼ ਸ਼ਿਕਾਇਤ ਕੀਤੀ ਹੈ।

ਮੀਡੀਆ ਰਿਪੋਰਟ ਦੀ ਮੰਨੀਏ ਤਾਂ ਨਮਰਤਾ ਨੇ ਦੱਸਿਆ ਕਿ ਇਹ 2011 ਦੀ ਘਟਨਾ ਹੈ। ਜਦੋਂ ਉਹ ਇਕ ਫ਼ਿਲਮ ਦੇ ਆਡੀਸ਼ਨ ਲਈ ਸਾਜਿਦ ਖ਼ਾਨ ਨੂੰ ਮਿਲਣ ਗਈ ਸੀ। ਨਮਰਤਾ ਨੇ ਮੀਡੀਆ ਨੂੰ ਕਿਹਾ, ‘‘ਮੈਂ ਇਕ ਛੋਟੀ ਡਰੈੱਸ ਪਹਿਨੀ ਹੋਈ ਸੀ ਤੇ ਜਿਵੇਂ ਹੀ ਮੈਂ ਕਮਰੇ ’ਚ ਗਈ, ਸਾਜਿਦ ਨੇ ਦਰਵਾਜ਼ਾ ਬੰਦ ਕਰ ਦਿੱਤਾ। ਅਸਲ ’ਚ ਅਸੀਂ ਫ਼ਿਲਮ ਦੀ ਫੀਸ ਨਾਲ ਸਬੰਧਤ ਗੱਲ ਕਰ ਰਹੇ ਸੀ। ਮੈਨੂੰ ਲੱਗਾ ਕਿ ਉਹ ਚਾਹੁੰਦੇ ਸਨ ਕਿ ਸਾਡੀਆਂ ਗੱਲਾਂ ਕੋਈ ਹੋਰ ਨਾ ਸੁਣੇ ਪਰ ਸਾਜਿਦ ਨੇ ਮੈਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ।’’

ਇਹ ਖ਼ਬਰ ਵੀ ਪੜ੍ਹੋ : ਹਰਿਆਣਵੀ ਡਾਂਸਰ ਸਪਨਾ ਚੌਧਰੀ ਨਾਲ ਸ਼ਖਸ ਨੇ ਸਟੇਜ 'ਤੇ ਕੀਤੀ ਸ਼ਰੇਆਮ ਬਦਤਮੀਜ਼ੀ, ਵੀਡੀਓ ਵਾਇਰਲ

ਨਮਰਤਾ ਨੇ ਕਿਹਾ, ‘‘ਮੈਂ ਚੀਖੀ ਤੇ ਉਸ ਨੂੰ ਧੱਕਾ ਦੇ ਦਿੱਤਾ। ਇੰਡਸਟਰੀ ਦੇ ਲੋਕਾਂ ਨੇ ਮੈਨੂੰ ਦੱਸਿਆ ਕਿ ਸਾਜਿਦ ਖ਼ਾਨ ਦੀਆਂ ਫ਼ਿਲਮਾਂ ’ਚ ਕੰਮ ਪਾਉਣ ਲਈ ਤਾਂ ਕਈ ਵਾਰ ਸਾਜਿਦ ਨਾਲ ਸੌਣਾ ਵੀ ਪੈਂਦਾ ਹੈ। ਉਸ ਘਟਨਾ ਤੋਂ ਬਾਅਦ ਮੈਂ ਉਨ੍ਹਾਂ ਕੋਲ ਕਦੇ ਵੀ ਨਹੀਂ ਗਈ, ਨਾ ਹੀ ਮੈਂ ਕਦੇ ਉਨ੍ਹਾਂ ਨੂੰ ਫੋਨ ਕੀਤਾ। ਮੈਂ ਇਸ ਘਟਨਾ ਨੂੰ ਭੁੱਲ ਗਈ ਸੀ, ਹਾਲ ਹੀ ’ਚ ‘ਬਿੱਗ ਬੌਸ’ ਵਿਵਾਦ ਦੇ ਚਲਦਿਆਂ ਮੈਂ ਲਗਭਗ 12 ਸਾਲ ਪਹਿਲਾਂ ਹੋਈ ਘਟਨਾ ਬਾਰੇ ਬੋਲਣ ਦਾ ਫ਼ੈਸਲਾ ਕੀਤਾ ਹੈ।’’

ਨਮਰਤਾ ਸਾਬਕਾ ਗਲੈਡਰੈਗਸ ਪੇਜੇਂਟ ਹੈ। 2007 ਤੋਂ ਲੈ ਕੇ 2009 ਦੌਰਾਨ ਉਹ ਇਕ ਸਫਲ ਰੈਂਪ ਮਾਡਲ ਸੀ। ਇਸ ਤੋਂ ਇਲਾਵਾ ਨਮਰਤਾ ਕਈ ਬ੍ਰਾਂਡਸ ਲਈ ਫੋਟੋਸ਼ੂਟ ਵੀ ਕਰਵਾ ਚੁੱਕੀ ਹੈ। ਇਸ ਦੇ ਨਾਲ ਹੀ ਸਾਜਿਦ ਦੇ ਵਿਰੋਧ ’ਚ ਖੜ੍ਹੀਆਂ ਮਹਿਲਾਵਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News