ਸਲਮਾਨ-ਹਿਮੇਸ਼ ਨੇ ਮੁੜ ਮਿਲਾਇਆ ਹੱਥ, ‘ਨਈਓਂ ਲੱਗਦਾ’ ਦਾ ਟੀਜ਼ਰ ਰਿਲੀਜ਼ (ਵੀਡੀਓ)

Sunday, Feb 12, 2023 - 10:28 AM (IST)

ਸਲਮਾਨ-ਹਿਮੇਸ਼ ਨੇ ਮੁੜ ਮਿਲਾਇਆ ਹੱਥ, ‘ਨਈਓਂ ਲੱਗਦਾ’ ਦਾ ਟੀਜ਼ਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਵੈਲੇਨਟਾਈਨਸ ਡੇ ਨੂੰ ਖ਼ਾਸ ਬਣਾਉਣ ਲਈ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਪਹਿਲੇ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦਾ ਨਾਂ ਹੈ ‘ਨਈਓਂ ਲੱਗਦਾ’।

ਇਸ ਲਵ ਸੌਂਗ ਦੀ ਸ਼ੂਟਿੰਗ ਲੱਦਾਖ ਦੀ ਖ਼ੂਬਸੂਰਤ ਘਾਟੀ ’ਚ ਕੀਤੀ ਗਈ ਹੈ। ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਯਕੀਨੀ ਤੌਰ ’ਤੇ ਇਹ ਗੀਤ ਵੈਲੇਨਟਾਈਨਸ ਦੇ ਜਸ਼ਨ ’ਚ ਹੋਰ ਵੀ ਰੌਣਕ ਪਾਉਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਗੋਲਡ ਮੈਡਲ ਤੇ ਸ਼ੁੱਭਦੀਪ ਮਮਤਾ ਐਵਾਰਡ ਨਾਲ ਕੀਤਾ ਗਿਆ ਸਨਮਾਨ

ਗਾਣੇ ’ਚ ਸਲਮਾਨ ਖ਼ਾਨ ਤੇ ਪੂਜਾ ਹੇਗੜੇ ਹਨ। ਇਸ ਗਾਣੇ ਨੂੰ ਹਿਮੇਸ਼ ਰੇਸ਼ਮੀਆ ਨੇ ਕੰਪੋਜ਼ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਹਿਮੇਸ਼ ਇਸ ਤੋਂ ਪਹਿਲਾਂ ਵੀ ਸਲਮਾਨ ਖ਼ਾਨ ਦੇ ਕਈ ਹਿੱਟ ਗੀਤਾਂ ਲਈ ਸੰਗੀਤ ਤਿਆਰ ਕਰ ਚੁੱਕੇ ਹਨ। ਗੀਤ ਦੇ ਬੋਲ ਸ਼ਬੀਰ ਅਹਿਮਦ ਤੇ ਕਮਲ ਖ਼ਾਨ ਵਲੋਂ ਲਿਖੇ ਗਏ ਹਨ ਤੇ ਪਲਕ ਮੁੱਛਲ ਨੇ ਗੀਤ ਨੂੰ ਇਕ ਜਾਦੂਈ ਆਵਾਜ਼ ਦਿੱਤੀ ਹੈ।

ਸਲਮਾਨ ਖ਼ਾਨ ਵਲੋਂ ਨਿਰਮਿਤ ਸਲਮਾਨ ਖ਼ਾਨ ਫ਼ਿਲਮਜ਼ ਪ੍ਰੋਡਕਸ਼ਨਸ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਨਿਰਦੇਸ਼ਨ ਫਰਹਾਦ ਸਾਮਜੀ ਵਲੋਂ ਕੀਤਾ ਗਿਆ ਹੈ। ਇਹ ਫ਼ਿਲਮ 2023 ਦੀ ਈਦ ’ਤੇ ਰਿਲੀਜ਼ ਹੋਣ ਵਾਲੀ ਹੈ ਤੇ ਇਹ ਜ਼ੀ ਸਟੂਡੀਓਜ਼ ’ਤੇ ਦੁਨੀਆ ਭਰ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News