‘ਨਾਗਿਨ’ ਫੇਮ ਅਦਾਕਾਰਾ ਮਹਿਕ ਚਹਿਲ ਦੀ ਵਿਗੜੀ ਸਿਹਤ, ਫੇਫੜੇ ਬੁਰੀ ਤਰ੍ਹਾਂ ਇਨਫੈਕਟਿਡ

Wednesday, Jan 11, 2023 - 10:48 AM (IST)

‘ਨਾਗਿਨ’ ਫੇਮ ਅਦਾਕਾਰਾ ਮਹਿਕ ਚਹਿਲ ਦੀ ਵਿਗੜੀ ਸਿਹਤ, ਫੇਫੜੇ ਬੁਰੀ ਤਰ੍ਹਾਂ ਇਨਫੈਕਟਿਡ

ਮੁੰਬਈ (ਬਿਊਰੋ)– ਅਦਾਕਾਰਾ ਮਹਿਕ ਚਹਿਲ ਨੂੰ ਲੈ ਕੇ ਹਾਲ ਹੀ ’ਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਦੀ ਮੰਨੀਏ ਤਾਂ ਮਹਿਕ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਪਿਛਲੇ 8 ਦਿਨਾਂ ਤੋਂ ਮਹਿਕ ਮੁੰਬਈ ਦੇ ਹਸਪਤਾਲ ’ਚ ਦਾਖ਼ਲ ਹੈ।

ਇਹ ਖ਼ਬਰ ਵੀ ਪੜ੍ਹੋ : 'RRR' ਨੇ ਰਚਿਆ ਇਤਿਹਾਸ, ਗੋਲਡਨ ਗਲੋਬ 'ਚ 'ਨਾਟੂ ਨਾਟੂ' ਨੂੰ ਮਿਲਿਆ ਬੈਸਟ ਗਾਣੇ ਦਾ ਖਿਤਾਬ

ਅਚਾਨਕ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ ਆਈ. ਸੀ. ਯੂ. ’ਚ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ ਪਰ ਅਦਾਕਾਰਾ ਨੇ ਆਪਣੀ ਸਿਹਤ ਦੀ ਗੱਲ ਆਪਣੇ ਪ੍ਰਸ਼ੰਸਕਾਂ ਤੇ ਮੀਡੀਆ ਤਕ ਨਹੀਂ ਪਹੁੰਚਣ ਦਿੱਤੀ। ਹਾਲ ਹੀ ’ਚ ਉਸ ਨੇ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਦਿੱਤੀ ਹੈ।

ਮਹਿਕ ਨੇ ਮੀਡੀਆ ਨੂੰ ਇੰਟਰਵਿਊ ’ਚ ਦੱਸਿਆ ਕਿ ਉਸ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਠੀਕ ਹੈ ਪਰ ਅਜੇ ਉਸ ਨੂੰ ਹਸਪਤਾਲ ’ਚ ਰੱਖਿਆ ਜਾਵੇਗਾ ਤਾਂ ਕਿ ਡਾਕਟਰਾਂ ਦੀ ਨਿਗਰਾਨੀ ’ਚ ਰਹੇ ਤੇ ਉਸ ਨੂੰ ਬਿਹਤਰ ਇਲਾਜ ਮਿਲ ਸਕੇ। ਉਸ ਨੇ ਦੱਸਿਆ ਕਿ ਉਸ ਨੂੰ ਨਿਮੋਨੀਆ ਹੋ ਗਿਆ ਸੀ ਤੇ ਉਹ ਪਿਛਲੇ 3-4 ਦਿਨਾਂ ਤੋਂ ਵੈਂਟੀਲੇਟਰ ’ਤੇ ਸੀ ਤੇ 2 ਜਨਵਰੀ ਨੂੰ ਹਸਪਤਾਲ ਲਿਆਂਦਾ ਗਿਆ ਸੀ। ਉਸ ਨੇ ਦੱਸਿਆ ਕਿ ਅਜੇ ਵੀ ਉਹ ਪੂਰੀ ਤਰ੍ਹਾਂ ਨਾਲ ਠੀਕ ਮਹਿਸੂਸ ਨਹੀਂ ਕਰ ਰਹੀ ਹੈ।

PunjabKesari

ਮਹਿਕ ਨੇ ਅੱਗੇ ਦੱਸਿਆ ਕਿ ਉਸ ਦਾ ਆਕਸੀਜਨ ਲੈਵਲ ਉੱਪਰ-ਥੱਲੇ ਹੁੰਦਾ ਰਹਿੰਦਾ ਹੈ। ਉਸ ਦੇ ਦੋਵੇਂ ਫੇਫੜੇ ਬੁਰੀ ਤਰ੍ਹਾਂ ਨਾਲ ਇਨਫੈਕਟਿਡ ਲੱਗ ਰਹੇ ਹਨ। ਉਹ ਪੂਰੀ ਤਰ੍ਹਾਂ ਆਰਾਮ ਕਰਨਾ ਚਾਹੁੰਦੀ ਹੈ, ਇਸ ਲਈ ਉਹ ਨਹੀਂ ਚਾਹੁੰਦੀ ਸੀ ਕਿ ਉਸ ਦੀ ਸਿਹਤ ਵਿਗੜਨ ਵਾਲੀ ਗੱਲ ਸਾਹਮਣੇ ਆਵੇ। ਅਦਾਕਾਰਾ ਨੇ ਦੱਸਿਆ ਕਿ ਉਸ ਨੂੰ ਇੰਝ ਲੱਗਾ ਸੀ ਕਿ ਉਹ ਸਾਧਾਰਨ ਠੰਡ ਹੀ ਹੈ ਪਰ ਬਾਅਦ ’ਚ ਪਤਾ ਲੱਗਾ ਕਿ ਉਸ ਨੂੰ ਨਿਮੋਨੀਆ ਹੋਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News