ਮੁਨੱਵਰ ਫਾਰੂਕੀ ਨੇ ਮੰਗੀ ਮੁਆਫੀ, ਕੋਂਕਣੀ ਭਾਈਚਾਰੇ 'ਤੇ ਦਿੱਤਾ ਸੀ ਇਤਰਾਜ਼ਯੋਗ ਬਿਆਨ

Tuesday, Aug 13, 2024 - 02:34 PM (IST)

ਮੁਨੱਵਰ ਫਾਰੂਕੀ ਨੇ ਮੰਗੀ ਮੁਆਫੀ, ਕੋਂਕਣੀ ਭਾਈਚਾਰੇ 'ਤੇ ਦਿੱਤਾ ਸੀ ਇਤਰਾਜ਼ਯੋਗ ਬਿਆਨ

ਮੁੰਬਈ- ਮਸ਼ਹੂਰ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਵਾਰ ਮਹਾਰਾਸ਼ਟਰ ਦੇ ਕੋਂਕਣ ‘ਚ ਰਹਿਣ ਵਾਲੇ ਲੋਕਾਂ ਲਈ ਉਨ੍ਹਾਂ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਨਾਲ ਭਾਜਪਾ ਅਤੇ ਸ਼ਿਵ ਸੈਨਾ ਸ਼ਿੰਦੇ ਧੜੇ ਨੂੰ ਗੁੱਸਾ ਆ ਗਿਆ। ਦੋਵਾਂ ਧਿਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁਨੱਵਰ ਨੇ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ। ਹਾਲਾਂਕਿ ਵਿਵਾਦ ਵਧਦਾ ਦੇਖ ਮੁਨੱਵਰ ਨੇ ਮਾਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ - ਮਾਂ Sridevi ਦੇ ਜਨਮਦਿਨ 'ਤੇ ਤਿਰੂਪਤੀ ਮੰਦਰ ਪੁੱਜੀ Janhvi Kapoor, ਤਸਵੀਰਾਂ ਕੀਤੀਆਂ ਸਾਂਝੀਆਂ

ਦਰਅਸਲ ਮੁਨੱਵਰ ਫਾਰੂਕੀ ਨੇ ਇਕ ਸ਼ੋਅ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਮਹਾਰਾਸ਼ਟਰ ਦੇ ਕੌਂਕਣ ਭਾਈਚਾਰੇ 'ਤੇ ਟਿੱਪਣੀ ਕੀਤੀ ਸੀ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਸੀ। ਮੁਨੱਵਰ ਨੇ ਕਿਹਾ ਸੀ ਕਿ ਕੌਂਕਣ ਭਾਈਚਾਰੇ ਦੇ ਲੋਕ ਚੂ** ਬਣਾਉਂਦੇ ਹਨ। ਜਿਸ ਸ਼ਬਦ ਦੀ ਵਰਤੋਂ ਮੁਨੱਵਰ ਨੇ ਆਪਣੇ ਮਜ਼ਾਕ ਸ਼ਬਦ ਚ ਕੀਤੀ ਹੈ, ਉਸ 'ਤੇ ਹੀ ਵਿਵਾਦ ਹੋ ਗਿਆ।ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਧੜੇ ਦੇ ਨੇਤਾ ਸਦਾ ਸਰਵੰਕਰ ਦੇ ਬੇਟੇ ਸਮਾਧਾਨ ਸਰਵੰਕਰ ਨੇ ਟਵੀਟ ਕੀਤਾ, "ਜੇ ਪਾਕਿਸਤਾਨ ਪ੍ਰੇਮੀ ਮੁਨੱਵਰ ਫਾਰੂਕੀ ਨੇ ਮੁਆਫ਼ੀ ਨਹੀਂ ਮੰਗੀ ਤਾਂ ਉਹ ਜਿੱਥੇ ਵੀ ਨਜ਼ਰ ਆਏਗਾ, ਉਸ ਦੀ ਕੁੱਟਮਾਰ ਕੀਤੀ ਜਾਵੇਗੀ ਅਤੇ ਜੋ ਵੀ ਮੁਨੱਵਰ ਨੂੰ ਕੁੱਟੇਗਾ, ਉਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।’

 

 

ਮੁਨੱਵਰ ਨੇ ਮੁਆਫੀ ਮੰਗੀ
ਹਾਲਾਂਕਿ ਵਿਵਾਦ ਵਧਦਾ ਦੇਖ ਕੇ ਕਾਮੇਡੀਅਨ ਮੁਨੱਵਰ ਨੇ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਅਤੇ ਸਪੱਸ਼ਟ ਕੀਤਾ ਕਿ ਕੋਂਕਣੀ ਲੋਕਾਂ ਬਾਰੇ ਟਿੱਪਣੀ ਸਿਰਫ ਬਸ ਕਰਾਉਦ ਦਾ ਕੰਮ ਸੀ। ਸਟੈਂਡਅੱਪ ਕਾਮੇਡੀ ਦੇ ਖੇਤਰ ਵਿੱਚ ਇਹ ਇੱਕ ਆਮ ਪ੍ਰੈਕਟਿਸ ਹੈ, ਜਿੱਥੇ ਕਾਮੇਡੀਅਨ ਮਹਿਮਾਨਾਂ ਨਾਲ ਮਜ਼ਾਕ ਕਰਦਾ ਹੈ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News