‘ਸ਼ਕਤੀਮਾਨ’ ਫ਼ਿਲਮ ਲਈ ਮੁਕੇਸ਼ ਖੰਨਾ ਨੂੰ ਚਾਹੀਦੈ ਹਿੰਦੂ ਡਾਇਰੈਕਟਰ? ਕਿਹਾ– ‘ਟੈਲੇਂਟ ਅੱਗੇ ਧਰਮ...’

Saturday, Oct 22, 2022 - 04:46 PM (IST)

‘ਸ਼ਕਤੀਮਾਨ’ ਫ਼ਿਲਮ ਲਈ ਮੁਕੇਸ਼ ਖੰਨਾ ਨੂੰ ਚਾਹੀਦੈ ਹਿੰਦੂ ਡਾਇਰੈਕਟਰ? ਕਿਹਾ– ‘ਟੈਲੇਂਟ ਅੱਗੇ ਧਰਮ...’

ਮੁੰਬਈ (ਬਿਊਰੋ)– ਸਾਰਿਆਂ ਦੇ ਮਨ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ, ਜਦੋਂ ਸੋਨੀ ਪਿਕਚਰਜ਼ ਇੰਡੀਆ ਨੇ ਐਲਾਨ ਕੀਤਾ ਕਿ ਉਹ ਦੇਸੀ ਸੁਪਰਹੀਰੋ ਸ਼ਕਤੀਮਾਨ ਨੂੰ ਵੱਡੇ ਪਰਦੇ ’ਤੇ ਲਿਆਉਣਗੇ। ਜਿਵੇਂ ਹੀ ਐਲਾਨ ਕੀਤਾ ਗਿਆ, ਲੋਕ ਖ਼ੁਸ਼ੀ ’ਚ ਪਾਗਲ ਹੋ ਗਏ ਤੇ ਉਨ੍ਹਾਂ ਦੀ ਪ੍ਰਤੀਕਿਰਿਆ ਨਾਲ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਹੜ੍ਹ ਆ ਗਿਆ। ਉਦੋਂ ਤੋਂ ਸ਼ਕਤੀਮਾਨ ਦਾ ਇਕ ਫੈਨ ਗਰੁੱਪ ਫ਼ਿਲਮ ਦੇ ਪ੍ਰੋਡਕਸ਼ਨ ’ਚ ਜਾਣ ਤੇ ਸਿਲਵਰ ਸਕ੍ਰੀਨ ’ਤੇ ਹਿੱਟ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਵਿਚਾਲੇ ਸ਼ਕਤੀਮਾਨ ਦੇ ਅਦਾਕਾਰ ਮੁਕੇਸ਼ ਖੰਨਾ ਨੇ ਇਸ ਬਾਰੇ ਬਹੁਤ ਵੱਡੀ ਗੱਲ ਆਖੀ ਹੈ।

ਇਹ ਖ਼ਬਰ ਵੀ ਪੜ੍ਹੋ : 45 ਸਾਲ ਦੇ ਮੀਕਾ ਨੇ 12 ਸਾਲ ਦੀ ਅਦਾਕਾਰਾ ਨਾਲ ਕੀਤਾ ਰੋਮਾਂਸ, ਸੋਸ਼ਲ ਮੀਡੀਆ ’ਤੇ ਮਚਿਆ ਹੰਗਾਮਾ

ਤਾਜ਼ ਰਿਪੋਰਟ ’ਚ ਕਿਹਾ ਗਿਆ ਹੈ ਕਿ ਟੀਮ ‘ਸ਼ਕਤੀਮਾਨ’ ਦੇ ਡਾਇਰੈਕਟਰ ਦੇ ਰੂਪ ’ਚ ਬੋਰਡ ’ਤੇ ਆਉਣ ਲਈ ‘ਮਿੰਨਲ ਮੁਰਲੀ’ ਫੇਮ ਬੇਸਿਲ ਜੋਸੇਫ ਨਾਲ ਗੱਲਬਾਤ ਕਰ ਰਹੀ ਹੈ ਪਰ ਇਸ ਬਾਰੇ ਕੋਈ ਐਲਾਨ ਨਹੀਂ ਹੋਇਆ ਹੈ। ਉਂਝ ਮੁਕੇਸ਼ ਖੰਨਾ ਨੇ ਇਸ ਦੇ ਡਾਇਰੈਕਸ਼ਨ ’ਤੇ ਵੱਡੀ ਗੱਲ ਆਖ ਦਿੱਤੀ ਹੈ।

ਉਨ੍ਹਾਂ ਨੇ ਇੰਸਟਾਗ੍ਰਾਮ ਪੋਸਟ ’ਚ ਲਿਖਿਆ, ‘‘ਮੇਰੇ ਲਈ ਇਹ ਗੱਲ ਕਰਨਾ ਥੋੜ੍ਹਾ ਜਲਦੀ ਹੈ ਕਿ ਕਿਹੜਾ ਡਾਇਰੈਕਟਰ ‘ਸ਼ਕਤੀਮਾਨ’ ਫ਼ਿਲਮ ਨੂੰ ਡਾਇਰੈਕਟ ਕਰੇਗਾ ਪਰ ਇਹ ਪ੍ਰੇਸ਼ਾਨ ਕਰਨ ਵਾਲਾ ਹੈ ਕਿ ਇਕ ਡਾਇਰੈਕਟਰ ਦੇ ਧਰਮ ਤੇ ਉਸ ਦੇ ਗੈਰ ਹਿੰਦੂ ਹੋਣ ਬਾਰੇ ਕੁਝ ਗੱਲਾਂ ਫੈਲਾਈਆਂ ਜਾ ਰਹੀਆਂ ਹਨ।’’

PunjabKesari

ਉਨ੍ਹਾਂ ਅੱਗੇ ਕਿਹਾ, ‘‘ਇਕ ਟਵੀਟ ਕੀਤਾ ਗਿਆ ਹੈ ਕਿ ਮੈਂ ਇਕ ਗੈਰ ਹਿੰਦੂ ਨਿਰਦੇਸ਼ਕ ਦੀ ਪਸੰਦ ਤੋਂ ਖ਼ੁਸ਼ ਨਹੀਂ ਹਾਂ, ਮੈਂ ਸਾਫ ਕਰ ਦੇਵਾਂ ਕਿ ਮੈਂ ਕਦੇ ਅਜਿਹੀ ਕੋਈ ਗੱਲ ਨਹੀਂ ਆਖੀ ਹੈ, ਇਸ ਲਈ ਮੈਨੂੰ ਨਹੀਂ ਪਤਾ ਕਿ ਇਹ ਕਿਥੋਂ ਆ ਰਿਹਾ ਹੈ। ਇਸ ਦਾ ਸੱਚ ’ਚ ਕੋਈ ਆਧਾਰ ਨਹੀਂ ਹੈ। ਧਰਮ ਦੀ ਪ੍ਰਵਾਹ ਕੀਤੇ ਬਿਨਾਂ ਟੈਲੇਂਟਿਡ ਕਲਾਕਾਰ ਲਈ ਸਭ ਤੋਂ ਵੱਧ ਸਨਮਾਨ ਰੱਖਦਾ ਹਾਂ ਮੈਂ।’’

PunjabKesari

ਮੁਕੇਸ਼ ਖੰਨਾ ਨੇ ਅਖੀਰ ’ਚ ਲਿਖਿਆ, ‘‘ਇਸ ਤਰ੍ਹਾਂ ਦੀ ਗੱਲ ਕਰਨਾ ਅਸਲ ’ਚ ਗਲਤ ਹੈ ਤੇ ਪੂਰੀ ਤਰ੍ਹਾਂ ਗੈਰ-ਜ਼ਰੂਰੀ ਹੈ। ਮੈਂ ‘ਸ਼ਕਤੀਮਾਨ’ ਦੇ ਪ੍ਰਸ਼ੰਸਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਿਸੇ ਵੀ ਜਾਣਕਾਰੀ ’ਤੇ ਧਿਆਨ ਨਾ ਦੇਣ, ਜੋ ਮੇਰੇ ਪ੍ਰੋਡਕਸ਼ਨ ਤੋਂ ਨਹੀਂ ਆਉਂਦੀ ਹੈ ਜਾਂ ਅਧਿਕਾਰਕ ਤੌਰ ’ਤੇ ਅਸੀਂ ਕਿਸੇ ਵੀ ਅਜਿਹੀ ਗੱਲ ’ਤੇ ਦਖ਼ਲ ਨਹੀਂ ਕੀਤਾ ਹੈ। ‘ਸ਼ਕਤੀਮਾਨ’ ਭਾਰਤ ਦਾ ਆਇਡੀਆ ਹੈ, ਇਹ ਕਿਸੇ ਛੋਟੇ ਝੂਠ ਤੋਂ ਕਿਤੇ ਵੱਡਾ ਹੈ।’’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News