ਦੋਸਤ ਤੋਂ ਪੈਸੇ ਲੈ ਕੇ ਮੁਕੇਸ਼ ਖੰਨਾ ਨੇ ਬਣਾਇਆ ਸੀ ਸ਼ੀਰੀਅਲ ''ਸ਼ਕਤੀਮਾਨ''

Thursday, Nov 14, 2024 - 02:46 PM (IST)

ਦੋਸਤ ਤੋਂ ਪੈਸੇ ਲੈ ਕੇ ਮੁਕੇਸ਼ ਖੰਨਾ ਨੇ ਬਣਾਇਆ ਸੀ ਸ਼ੀਰੀਅਲ ''ਸ਼ਕਤੀਮਾਨ''

ਮੁੰਬਈ- 90 ਦੇ ਦਹਾਕੇ ਵਿੱਚ ਆਪਣੇ ਸ਼ੋਅ 'ਸ਼ਕਤੀਮਾਨ' ਨਾਲ ਪੂਰੇ ਦੇਸ਼ ਵਿੱਚ ਮਸ਼ਹੂਰ ਹੋਣ ਵਾਲੇ ਮੁਕੇਸ਼ ਖੰਨਾ ਇੱਕ ਵਾਰ ਫਿਰ ਸ਼ਕਤੀਮਾਨ ਦੇ ਅਵਤਾਰ ਵਿੱਚ ਵਾਪਸੀ ਕਰਨ ਜਾ ਰਹੇ ਹਨ। ਮੁਕੇਸ਼ ਇਸ ਵਾਰ ਫਿਰ ਵੀ ਆਪਣੇ ਸ਼ੋਅ ਨੂੰ ਪ੍ਰੋਡਿਊਸ ਕਰਨਗੇ। ਇਸ ਮੌਕੇ ‘ਤੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਦਾਕਾਰ ਦੀ ਨੈੱਟ ਵਰਥ ਕਿੰਨੀ ਹੈ। ਮੁਕੇਸ਼ ਦਾ ਮਸ਼ਹੂਰ ਸੀਰੀਅਲ ਸ਼ਕਤੀਮਾਨ ਇਕ ਵਾਰ ਫਿਰ ਆਉਣ ਜਾ ਰਿਹਾ ਹੈ। ਇਸ ਸ਼ੋਅ ਨੇ 90 ਦੇ ਦਹਾਕੇ ਵਿੱਚ ਹਰ ਕਿਸੇ ਦੇ ਦਿਲ ਨੂੰ ਛੂਹ ਲਿਆ ਸੀ। ਹੁਣ 2024 ਵਿੱਚ ਤੁਹਾਨੂੰ ਸ਼ਕਤੀਮਾਨ ਦਾ ਨਵਾਂ ਅਵਤਾਰ ਦੇਖਣ ਨੂੰ ਮਿਲੇਗਾ।
ਮੁਕੇਸ਼ ਖੰਨਾ ਨੇ ਕਈ ਫਿਲਮਾਂ ਕੀਤੀਆਂ ਪਰ ਉਨ੍ਹਾਂ ਨੂੰ ਪਛਾਣ ਟੀਵੀ ਤੋਂ ਮਿਲੀ। ਪਹਿਲਾਂ ਮਹਾਭਾਰਤ ਵਿੱਚ ਭੀਸ਼ਮ ਪਿਤਾਮਾ ਤੇ ਬਾਅਦ ਵਿੱਚ ਸ਼ਕਤੀਮਾਨ ਨਾਲ ਉਹ ਭਾਰਤੀ ਬੱਚਿਆਂ ਦੇ ਪਹਿਲੇ ਸੁਪਰਹੀਰੋ ਬਣ ਗਏ। ਉਸ ਸਮੇਂ ਮੁਕੇਸ਼ ਖੰਨਾ  ਨੇ ਉਸ ਸੀਰੀਅਲ ਦਾ ਨਿਰਦੇਸ਼ਨ ਅਤੇ ਨਿਰਮਾਣ ਕੀਤਾ ਸੀ ਪਰ ਕਿਸੇ ਕਾਰਨ ਸ਼ੋਅ ਨੂੰ ਰੋਕ ਦਿੱਤਾ ਗਿਆ ਸੀ। ਹੁਣ ਮੁਕੇਸ਼ ਖੰਨਾ ਇਕ ਵਾਰ ਫਿਰ ਇਸ ਦਾ ਨਿਰਦੇਸ਼ਨ ਅਤੇ ਨਿਰਮਾਣ ਕਰਨਗੇ।
ਇਹ ਸ਼ੋਅ ਅਦਾਕਾਰ ਦੀ ਪ੍ਰੋਡਕਸ਼ਨ ਕੰਪਨੀ ਐਮਕੇ ਫਿਲਮਜ਼ ਦੇ ਤਹਿਤ ਬਣਾਇਆ ਜਾਵੇਗਾ। ਮੁਕੇਸ਼ ਕਈ ਸਾਲਾਂ ਤੋਂ ਫਿਲਮਾਂ ਵਿੱਚ ਨਜ਼ਰ ਨਹੀਂ ਆਏ ਹਨ, ਫਿਰ ਵੀ ਉਨ੍ਹਾਂ ਕੋਲ ਚੰਗੀ ਦੌਲਤ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੁਕੇਸ਼ ਕੋਲ ਇਸ ਸਮੇਂ 22 ਤੋਂ 25 ਕਰੋੜ ਰੁਪਏ ਦੀ ਜਾਇਦਾਦ ਹੈ। ਅਦਾਕਾਰ ਭੀਸ਼ਮ ਇੰਟਰਨੈਸ਼ਨਲ ਦੇ ਸੰਸਥਾਪਕ ਅਤੇ ਨਿਰਦੇਸ਼ਕ ਵੀ ਹਨ। ਇਸ ਪ੍ਰੋਡਕਸ਼ਨ ਕੰਪਨੀ ਤੋਂ ਇਲਾਵਾ ਉਨ੍ਹਾਂ ਦੀ ਆਮਦਨ ਵੀ ਇਸੇ ਨਾਂ ਦੇ ਯੂ-ਟਿਊਬ ਚੈਨਲ ਤੋਂ ਹੁੰਦੀ ਹੈ।
ਮੁਕੇਸ਼ ਦੇ ਯੂਟਿਊਬ ‘ਤੇ 1.3 ਮਿਲੀਅਨ ਸਬਸਕ੍ਰਾਈਬਰ ਹਨ। ਉਨ੍ਹਾਂ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹੁਣ ਉਨ੍ਹਾਂ ਨੇ ਨਵੇਂ ਸ਼ੋਅ ਸ਼ਕਤੀਮਾਨ ਦਾ ਐਲਾਨ ਕੀਤਾ ਹੈ ਜੋ ਤੁਹਾਨੂੰ ਜਲਦ ਦੇਖਣ ਨੂੰ ਮਿਲੇਗਾ। ਤੁਹਾਨੂੰ ਦਸ ਦੇਈਏ ਕਿ ਸ਼ੁਰੂਆਤ ਵਿੱਚ ਮੁਕੇਸ਼ ) ਨੂੰ ਸ਼ਕਤੀਮਾਨ ਬਣਾਉਣ ਦਾ ਆਈਡੀਆ ਆਇਆ ਅਤੇ ਉਹ ਇਹ ਆਈਡੀਆ ਰਾਜਸ਼੍ਰੀ ਕੋਲ ਲੈ ਗਏ। ਉਨ੍ਹਾਂ ਨੂੰ ਇਹ ਆਈਡੀਆ ਪਸੰਦ ਤਾਂ ਆਇਆ ਪਰ ਇਸ ਨੂੰ ਲੈ ਕੇ ਕੋਈ ਡੀਲ ਫਾਈਨਲ ਨਹੀਂ ਹੋ ਸਕੀ। ਮੁਕੇਸ਼ ਖੰਨਾ ਨੇ ਫਿਰ ਇਸ ਸ਼ੋਅ ਨੂੰ ਖੁਦ ਬਣਾਉਣ ਦਾ ਫੈਸਲਾ ਕੀਤਾ।
ਉਸ ਸਮੇਂ ਕੁਝ ਰੁਪਏ ਦੀ ਘਾਟ ਕਾਰਨ ਮੁਕੇਸ਼ ਨੇ ਆਪਣੇ ਦੋਸਤਾਂ ਤੋਂ ਪੈਸੇ ਉਧਾਰ ਲਏ ਸਨ। ਇਸ ਦੇ ਬਦਲੇ ਉਨ੍ਹਾਂ ਦੇ ਦੋਸਤਾਂ ਨੇ ਉਸ ਤੋਂ 50 ਫੀਸਦੀ ਹਿੱਸੇਦਾਰੀ ਮੰਗੀ ਸੀ। ਮੁਕੇਸ਼ ਨੇ ਉਹ ਡੀਲ ਰੱਦ ਕਰ ਦਿੱਤੀ ਅਤੇ ਪੈਸੇ ਵਾਪਸ ਕਰ ਦਿੱਤੇ। ਦੱਸਿਆ ਜਾਂਦਾ ਹੈ ਕਿ ਬਾਅਦ ‘ਚ ਅੰਬੂ ਮੁਰਾਰਕਾ ਨੇ ਉਨ੍ਹਾਂ ਨੂੰ 75 ਲੱਖ ਰੁਪਏ ਦਿੱਤੇ ਅਤੇ ਮੁਕੇਸ਼ ਖੰਨਾ ਨੇ ਇਹ ਪੈਸੇ 2 ਸਾਲ ‘ਚ ਅਦਾ ਕੀਤੇ ਸਨ। ਇਹ ਸ਼ੋਅ 13 ਸਤੰਬਰ 1997 ਤੋਂ 27 ਮਾਰਚ 2005 ਤੱਕ ਦੂਰਦਰਸ਼ਨ ‘ਤੇ ਪ੍ਰਸਾਰਿਤ ਕੀਤਾ ਗਿਆ ਸੀ।
 


author

Aarti dhillon

Content Editor

Related News