ਮੁਕੇਸ਼ ਖੰਨਾ ਨੇ ਸਮੈ ਰੈਨਾ ਨੂੰ ਦੱਸਿਆ ''ਕੁੱਤੇ ਦੀ ਪੂਛ'', ਕਿਹਾ— ''ਇਸ ਦਾ ਮੂੰਹ ਕਾਲਾ ਕਰਕੇ ਗਧੇ ''ਤੇ ਬਿਠਾਉਣਾ ਚਾਹੀਦੈ''
Thursday, Apr 09, 2026 - 04:14 PM (IST)
ਮੁੰਬਈ (ਏਜੰਸੀ) : ਟੀਵੀ ਦੇ ਮਸ਼ਹੂਰ 'ਸ਼ਕਤੀਮਾਨ' ਯਾਨੀ ਮੁਕੇਸ਼ ਖੰਨਾ ਇੱਕ ਵਾਰ ਫਿਰ ਆਪਣੇ ਗੁੱਸੇ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਵਾਰ ਉਨ੍ਹਾਂ ਦੇ ਨਿਸ਼ਾਨੇ 'ਤੇ ਮਸ਼ਹੂਰ ਕਾਮੇਡੀਅਨ ਸਮੈ ਰੈਨਾ ਹਨ। ਮੁਕੇਸ਼ ਖੰਨਾ ਨੇ ਸਮੈ ਰੈਨਾ ਵਲੋਂ ਸ਼ਕਤੀਮਾਨ ਦੇ ਕਿਰਦਾਰ 'ਤੇ ਕੀਤੇ ਗਏ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਅਤੇ ਉਨ੍ਹਾਂ ਨੂੰ 'ਕੁੱਤੇ ਦੀ ਪੂਛ' ਤੱਕ ਕਹਿ ਦਿੱਤਾ ਹੈ।
ਇਹ ਵੀ ਪੜ੍ਹੋ: ਦੁਨੀਆ ਦੀ ਸਭ ਤੋਂ ਧਾਕੜ ਵੈੱਬ ਸੀਰੀਜ਼ ਦੇ ਐਕਟਰ ਦਾ ਹੋਇਆ ਦਿਹਾਂਤ ! ਉਮਰ ਸੀ ਸਿਰਫ 35 ਸਾਲ
ਕੀ ਹੈ ਪੂਰਾ ਮਾਮਲਾ?
ਹਾਲ ਹੀ ਵਿੱਚ ਸਮੈ ਰੈਨਾ ਨੇ ਆਪਣੇ ਇੱਕ ਸ਼ੋਅ 'ਸਟਿਲ ਅਲਾਈਵ' ਦੌਰਾਨ ਮੁਕੇਸ਼ ਖੰਨਾ ਅਤੇ ਉਨ੍ਹਾਂ ਦੇ ਆਈਕੋਨਿਕ ਕਿਰਦਾਰ 'ਸ਼ਕਤੀਮਾਨ' 'ਤੇ ਤਨਜ਼ ਕੱਸਿਆ ਸੀ। ਸਮੈ ਨੇ ਵਿਵਾਦਾਂ 'ਤੇ ਚੁਟਕੀ ਲੈਂਦਿਆਂ ਕਿਹਾ ਸੀ, "ਸ਼ਕਤੀਮਾਨ ਆ ਗਿਆ ਸੀ ਯਾਰ... ਸ਼ਕਤੀਮਾਨ ਨਾਲ ਕਿਵੇਂ ਲੜਾਂਗੇ। ਤੂੰ ਬੱਚੇ ਮਾਰੇ ਹਨ, ਤੂੰ ਕੀ ਮੋਰਲ ਹਾਈ ਗਰਾਊਂਡ ਲੈ ਕੇ ਬੈਠਾ ਹੈਂ?" ਸਮੈਂ ਦਾ ਇਹ ਇਸ਼ਾਰਾ ਉਨ੍ਹਾਂ ਪੁਰਾਣੀਆਂ ਅਫਵਾਹਾਂ ਵੱਲ ਸੀ ਜਦੋਂ ਸ਼ੋਅ ਦੌਰਾਨ ਕਿਹਾ ਜਾਂਦਾ ਸੀ ਕਿ ਬੱਚੇ ਸ਼ਕਤੀਮਾਨ ਦੇ ਚੱਕਰ ਵਿੱਚ ਛੱਤਾਂ ਤੋਂ ਛਾਲਾਂ ਮਾਰ ਦਿੰਦੇ ਹਨ।

ਮੁਕੇਸ਼ ਖੰਨਾ ਦਾ ਕਰਾਰਾ ਜਵਾਬ
ਮੁਕੇਸ਼ ਖੰਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇੱਕ ਲੰਮੀ-ਚੌੜੀ ਪੋਸਟ ਪਾ ਕੇ ਸਮੈ ਰੈਨਾ ਨੂੰ ਖ਼ੂਬ ਸੁਣਾਈਆਂ। ਉਨ੍ਹਾਂ ਲਿਖਿਆ, "ਕੁੱਤੇ ਦੀ ਪੂਛ ਹਮੇਸ਼ਾ ਟੇਢੀ ਰਹਿੰਦੀ ਹੈ। ਉਸਨੂੰ ਲੱਖ ਸ਼ੀਸ਼ੀਆਂ ਵਿੱਚ ਰੱਖੋ, ਬਾਹਰ ਕੱਢੋਗੇ ਤਾਂ ਫਿਰ ਟੇਢੀ ਦੀ ਟੇਢੀ। ਸਮੈ ਰੈਨਾ ਦੀ ਵੀ ਇੱਕ ਪੂਛ ਹੈ। ਕਿੰਨਾ ਵੀ ਮਾਰੋ, ਸਿੱਧਾ ਕਰੋ, ਉਹ ਵਾਪਸ ਟੇਢੀ ਹੋ ਜਾਂਦੀ ਹੈ... ਕਿਉਂਕਿ ਉਹ ਸਿੱਧਾ ਪ੍ਰਾਣੀ ਨਹੀਂ ਹੈ, ਉਹ 'ਰੋਸਟਿਡ' ਪ੍ਰਾਣੀ ਹੈ, ਗੰਦਗੀ ਦੀ ਅੱਗ ਵਿੱਚ ਸੜਿਆ ਹੋਇਆ। ਪਕਾਇਆ ਹੋਇਆ। ਪੂਰੇ ਦੇਸ਼ ਨੇ ਘਸੀਟਿਆ, ਮਾਰਿਆ ਫਿਰ ਵੀ ਆ ਗਿਆ ਬੇਸ਼ਰਮਾਂ ਵਾਂਗ। ਹੋਰ ਮਾਰ ਖਾਣ।"
'ਮੂੰਹ ਕਾਲਾ ਕਰਕੇ ਗਧੇ 'ਤੇ ਬਿਠਾਉਣਾ ਚਾਹੀਦੈ'
ਖੰਨਾ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਅੱਗੇ ਕਿਹਾ ਕਿ, "ਹੁਣ ਇੱਕ ਹੀ ਚੀਜ਼ ਬਾਕੀ ਹੈ। ਉਸ ਦਾ ਮੂੰਹ ਕਾਲਾ ਕਰਕੇ ਗਧੇ 'ਤੇ ਬਿਠਾ ਕੇ ਦੇਸ਼ ਭਰ ਦੇ ਸ਼ਹਿਰਾਂ ਵਿੱਚ ਉਸ ਦੀ ਪਰੇਡ ਕਰਨੀ ਚਾਹੀਦੀ ਹੈ। ਜਿੱਥੇ ਬੱਚੇ ਉਸ ਨੂੰ ਅੰਡੇ ਅਤੇ ਟਮਾਟਰ ਮਾਰਨ, ਕਿਉਂਕਿ ਉਸ ਨੇ ਉਨ੍ਹਾਂ ਦੇ ਸੁਪਰਹੀਰੋ ਸ਼ਕਤੀਮਾਨ ਦਾ ਅਪਮਾਨ ਕੀਤਾ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
