''ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ'', IT ਰੇਡ ''ਤੇ ਰਕੁਲ ਪ੍ਰੀਤ ਸਿੰਘ ਨੇ ਤੋੜੀ ਚੁੱਪ

Monday, Oct 05, 2026 - 05:39 PM (IST)

''ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ'', IT ਰੇਡ ''ਤੇ ਰਕੁਲ ਪ੍ਰੀਤ ਸਿੰਘ ਨੇ ਤੋੜੀ ਚੁੱਪ

ਮੁੰਬਈ (ਏਜੰਸੀ) - ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਉਨ੍ਹਾਂ ਖਬਰਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ ਜਿਨ੍ਹਾਂ ਵਿੱਚ ਉਸਦਾ ਨਾਮ ਹਾਲ ਹੀ ਵਿੱਚ ਹੋਈ ਆਮਦਨ ਕਰ (Income Tax) ਵਿਭਾਗ ਦੀ ਛਾਪੇਮਾਰੀ ਨਾਲ ਜੋੜਿਆ ਗਿਆ ਸੀ। ਸੋਸ਼ਲ ਮੀਡੀਆ ਰਾਹੀਂ ਅਦਾਕਾਰਾ ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇਹ ਵੀ ਪੜ੍ਹੋ: 'ਤੁਹਾਡੀ ਜਗ੍ਹਾ ਜੇਲ੍ਹ 'ਚ ਹੈ'; ਅਦਾਲਤ ਨੇ ਰਾਜਪਾਲ ਯਾਦਵ ਨੂੰ ਲਾਈ ਫਟਕਾਰ, ਦੇ'ਤਾ 24 ਘੰਟਿਆਂ ਦਾ ਅਲਟੀਮੇਟਮ

ਰਕੁਲ ਨੇ ਇੱਕ ਨੋਟ ਸਾਂਝਾ ਕੀਤਾ ਜਿਸ ਵਿੱਚ ਲਿਖਿਆ ਸੀ, "ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਖੁਦ ਨੂੰ ਔਨਲਾਈਨ ਰਿਪੋਰਟਰ ਕਹਿਣ ਵਾਲਿਆਂ ਅਤੇ ਕੁਝ ਮੁੱਖ ਧਾਰਾ ਦੇ ਮੀਡੀਆ ਪੱਤਰਕਾਰਆਂ ਵਿਚਾਲੇ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਖਬਰਾਂ ਨੂੰ ਸਨਸਨੀਖੇਜ਼ ਬਣਾਉਣ ਦਾ ਰੁਝਾਨ ਵਧ ਰਿਹਾ ਹੈ। ਇਸ ਲਈ ਆਓ, ਇੱਕ ਵਾਰ ਸਭ ਕੁੱਝ ਹਮੇਸ਼ਾ ਲਈ ਸਪੱਸ਼ਟ ਕਰੀਏ। ਇਹ ਛਾਪੇਮਾਰੀ ਮੇਰੇ ਨਾਲ ਸਬੰਧਤ ਨਹੀਂ ਸੀ।"

ਇਹ ਵੀ ਪੜ੍ਹੋ: ਦੇਸ਼ ਬਾਰੇ 'ਬਿਆਨ' ਦੇ ਕੇ ਬੁਰੇ ਫ਼ਸੇ ਸੰਜੈ ਦੱਤ ! ਹੁਣ ਦੇਣੀ ਪਈ ਸਫ਼ਾਈ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਅਦਾਕਾਰਾ ਨੇ ਲਿਖਿਆ, "ਮੈਂ ਫੌਜੀ ਪਿਛੋਕੜ ਤੋਂ ਹਾਂ ਅਤੇ ਇੰਡਸਟਰੀ ਵਿੱਚ ਮੇਰਾ ਕੋਈ 'ਗੌਡਫਾਦਰ' ਨਹੀਂ ਸੀ। ਮੈਂ ਸਖ਼ਤ ਮਿਹਨਤ ਨਾਲ ਅੱਗੇ ਵਧੀ ਹਾਂ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੀ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ 20 ਸਾਲ ਦੀ ਉਮਰ ਤੋਂ ਹੀ ਆਪਣੇ ਬਣਦੇ ਟੈਕਸ ਅਦਾ ਕਰ ਰਹੀ ਹਾਂ।" ਅਦਾਕਾਰਾ ਨੇ ਅੱਗੇ ਕਿਹਾ, "ਮੈਂ ਨਿੱਜੀ ਤੌਰ 'ਤੇ ਜਾਂ ਕਿਸੇ ਪ੍ਰੋਡਕਸ਼ਨ ਹਾਊਸ ਦੀ ਤਰਫੋਂ ਕਿਸੇ ਵੀ ਤਰ੍ਹਾਂ ਦੇ ਗੈਰ-ਕਾਨੂੰਨੀ ਵਿਦੇਸ਼ੀ ਲੈਣ-ਦੇਣ ਵਿੱਚ ਸ਼ਾਮਲ ਨਹੀਂ ਹਾਂ। ਮੈਂ ਇਹ ਵੀ ਜੋੜਨਾ ਚਾਹਾਂਗੀ ਕਿ ਮੇਰੇ ਕੋਲ ਦੇਸ਼ ਜਾਂ ਵਿਦੇਸ਼ ਵਿੱਚ ਕਿਤੇ ਵੀ ਕਿਸੇ ਹੋਰ ਦੇ ਨਾਂ 'ਤੇ ਕੋਈ 'ਬੇਨਾਮੀ' ਜਾਇਦਾਦ ਨਹੀਂ ਹੈ। ਨਾ ਤਾਂ ਕਿਸੇ ਨੇ ਮੈਨੂੰ ਕਦੇ ਕੋਈ ਜਾਇਦਾਦ ਤੋਹਫ਼ੇ ਵਜੋਂ ਦਿੱਤੀ ਹੈ ਅਤੇ ਨਾ ਹੀ ਮੈਂ ਸਿਧਾਂਤਕ ਤੌਰ 'ਤੇ ਅਜਿਹੇ ਮਹਿੰਗੇ ਤੋਹਫ਼ੇ ਸਵੀਕਾਰ ਕਰਦੀ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਜਿਨ੍ਹਾਂ ਨੇ ਇਹ ਝੂਠੀਆਂ ਅਤੇ ਅਟਕਲਾਂ 'ਤੇ ਅਧਾਰਤ ਖਬਰਾਂ ਪ੍ਰਕਾਸ਼ਿਤ ਕੀਤੀਆਂ ਹਨ, ਉਹ ਇਨ੍ਹਾਂ ਨੂੰ ਵਾਪਸ ਲੈਣ ਅਤੇ ਤੱਥਾਂ ਨੂੰ ਸਪੱਸ਼ਟ ਕਰਨ।" 

ਇਹ ਵੀ ਪੜ੍ਹੋ: ਸੰਸਦ ਦੀ ਪੌੜੀਆਂ ਚੜ੍ਹੇਗੀ ਇਕ ਹੋਰ ਮਸ਼ਹੂਰ ਅਦਾਕਾਰਾ ! BJP ਨੇ ਦਿੱਤੀ 'ਟਿਕਟ'

ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਨੇ ਮੁੰਬਈ ਵਿੱਚ ਸ਼ੱਕੀ ਵਿੱਤੀ ਗੜਬੜੀਆਂ ਅਤੇ ਫਿਲਮ ਪ੍ਰੋਜੈਕਟਾਂ ਦੇ ਬਹਾਨੇ ਵਿਦੇਸ਼ਾਂ ਵਿੱਚ ਫੰਡ ਭੇਜਣ ਦੇ ਦੋਸ਼ਾਂ ਹੇਠ 12 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ ਰਿਪੋਰਟਾਂ ਵਿੱਚ ਰਕੁਲ ਪ੍ਰੀਤ ਸਿੰਘ, ਉਨ੍ਹਾਂ ਦੇ ਸਹੁਰੇ ਤੇ ਫਿਲਮ ਨਿਰਮਾਤਾ ਵਾਸ਼ੂ ਭਗਨਾਨੀ ਅਤੇ ਪੈਨੋਰਮਾ ਸਟੂਡੀਓਜ਼ ਦੇ ਨਾਮ ਜੋੜੇ ਜਾ ਰਹੇ ਸਨ, ਜਿਸ 'ਤੇ ਹੁਣ ਅਦਾਕਾਰਾ ਨੇ ਆਪਣਾ ਪੱਖ ਸਾਫ਼ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਦੇ ਪਿਆਰ 'ਚ 'ਅਰੈਸਟ' ਹੋਏ FBI ਚੀਫ਼ ਕਾਸ਼ ਪਟੇਲ ! ਮੰਗਣੀ ਕਰਵਾ ਕੇ ਸ਼ੇਅਰ ਕੀਤੀ ਤਸਵੀਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News