ਫ਼ਿਲਮ 'ਸੌਂਕਣ ਸੌਂਕਣੇ' ਦਾ ਗੀਤ 'ਟੌਰ੍ਹ ਸਰਦਾਰ ਸਾਬ ਦੀ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਨੱਚਣ ਲਈ ਕਰ ਰਿਹਾ ਮਜਬੂਰ

Tuesday, May 10, 2022 - 07:54 PM (IST)

ਫ਼ਿਲਮ 'ਸੌਂਕਣ ਸੌਂਕਣੇ' ਦਾ ਗੀਤ 'ਟੌਰ੍ਹ ਸਰਦਾਰ ਸਾਬ ਦੀ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਨੱਚਣ ਲਈ ਕਰ ਰਿਹਾ ਮਜਬੂਰ

ਚੰਡੀਗੜ੍ਹ (ਬਿਊਰੋ) : ਜਿਵੇਂ-ਜਿਵੇਂ ਫ਼ਿਲਮ 'ਸੌਂਕਣ ਸੌਂਕਣੇ' ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ, ਦਰਸ਼ਕਾਂ ਦੀ ਉਤਸੁਕਤਾ ਵਧਦੀ ਜਾ ਰਹੀ ਹੈ। ਫ਼ਿਲਮ ਦੇ ਗੀਤ ਟਰੈਂਡ ਕਰ ਰਹੇ ਹਨ ਅਤੇ ਨਿਰਮਾਤਾ ਵੀ ਦਰਸ਼ਕਾਂ ਨੂੰ ਉਤਸ਼ਾਹਿਤ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਹੁਣ ਫ਼ਿਲਮ ਦਾ ਇਕ ਹੋਰ ਗੀਤ 'ਟੌਰ੍ਹ ਸਰਦਾਰ ਸਾਬ ਦੀ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਇਸ ਫ਼ਿਲਮ 'ਚ ਦੋ ਲਾੜੀਆਂ ਵਾਲੀ ਟੌਰ੍ਹ ਨੂੰ ਦੇਖਣ ਲਈ ਸਾਨੂੰ ਸਾਰਿਆਂ ਨੂੰ 13 ਮਈ ਤੱਕ ਇੰਤਜ਼ਾਰ ਕਰਨਾ ਪਵੇਗਾ।

'ਟੌਰ੍ਹ ਸਰਦਾਰ ਸਾਬ ਦੀ' ਗੀਤ ਨੂੰ ਐਮੀ ਵਿਰਕ ਨੇ ਗਾਇਆ ਹੈ, ਜਿਸ ਨੂੰ ਅਰਜਨ ਵਿਰਕ ਨੇ ਲਿਖਿਆ ਹੈ ਅਤੇ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ। ਫ਼ਿਲਮ 'ਚ ਐਮੀ ਵਿਰਕ, ਸਰਗੁਣ ਮਹਿਤਾ, ਨਿਮਰਤ ਖਹਿਰਾ ਅਤੇ ਨਿਰਮਲ ਰਿਸ਼ੀ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਐਮੀ ਵਿਰਕ ਲਗਾਤਾਰ ਆਪਣੀਆਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਇਸ ਫ਼ਿਲਮ 'ਚ ਲੋਕ ਨਾ ਸਿਰਫ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੇ ਝਗੜੇ ਨੂੰ ਦੇਖਣ ਲਈ ਬੇਤਾਬ ਹਨ, ਬਲਕਿ ਉਹ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਇਕ ਵਾਰ ਫਿਰ ਸਕ੍ਰੀਨ 'ਤੇ ਦੇਖਣ ਲਈ ਵੀ ਉਤਸੁਕ ਹਨ। ਉਥੇ ਸਰਗੁਣ ਮਹਿਤਾ ਦੀ ਦਮਦਾਰ ਅਦਾਕਾਰੀ, ਨਿਮਰਤ ਦੇ ਝਗੜੇ ਅਤੇ ਮਲਵਈ ਬੋਲੀ ਵੀ ਸੁਣਨਾ ਚਾਹੁੰਦੇ ਹਨ। 

ਫ਼ਿਲਮ ਦੀ ਪ੍ਰਭਾਵਸ਼ਾਲੀ ਕਹਾਣੀ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ ਤੇ ਅਮਰਜੀਤ ਸਿੰਘ ਸਾਰੋਂ ਦੁਆਰਾ ਨਿਰਦੇਸ਼ਤ ਹੈ। ਫ਼ਿਲਮ ਦਾ ਨਿਰਮਾਣ ਨਾਦ ਐੱਸ. ਸਟੂਡੀਓਜ਼, ਡ੍ਰੀਮੀਆਤਾ ਪ੍ਰਾਈਵੇਟ ਲਿਮਟਿਡ, ਜੇ. ਆਰ. ਪ੍ਰੋਡਕਸ਼ਨ ਹਾਊਸ ਦੁਆਰਾ ਕੀਤਾ ਗਿਆ ਹੈ। ਫ਼ਿਲਮ ਦੇ ਰਿਲੀਜ਼ ਦੀ ਗੱਲ ਕਰੀਏ ਤਾਂ 'ਸੌਂਕਣ ਸੌਂਕਣੇ' 13 ਮਈ 2022 ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ।


author

Mukesh

Content Editor

Related News