ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਸੂਮ ਪੋਤਰੇ ਦਾ ਗੋਲੀ ਮਾਰ ਕੇ ਕਤਲ
Monday, Jul 21, 2025 - 12:22 PM (IST)

ਵਾਸ਼ਿੰਗਟਨ ਡੀਸੀ (ਏਜੰਸੀ) – ਪ੍ਰਸਿੱਧ ਰਿਐਲਟੀ ਟੀਵੀ ਸਟਾਰ ਡੂਐਨ 'ਡੌਗ' ਚੈਪਮੈਨ ਦੇ ਪਰਿਵਾਰ ‘ਚ ਇਕ ਭਿਆਨਕ ਅਤੇ ਦਰਦਨਾਕ ਹਾਦਸਾ ਵਾਪਰਿਆ ਹੈ। ਉਨ੍ਹਾਂ ਦੇ ਸੌਤੇਲੇ ਪੁੱਤਰ ਗ੍ਰੈਗਰੀ ਜ਼ੇਕਾ ਨੇ ਕਥਿਤ ਤੌਰ ‘ਤੇ ਆਪਣੇ ਹੀ 13 ਸਾਲਾ ਪੁੱਤਰ ਐਂਥਨੀ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ
ਘਟਨਾ ਕਿੱਥੇ ਅਤੇ ਕਦੋਂ ਵਾਪਰੀ?
ਇਹ ਮਾਮਲਾ 19 ਜੁਲਾਈ (ਸ਼ਨੀਵਾਰ) ਨੂੰ ਨੇਪਲਜ਼, ਫਲੋਰਿਡਾ ਵਿੱਚ ਇਕ ਅਪਾਰਟਮੈਂਟ ਵਿੱਚ ਵਾਪਰਿਆ। ਸ਼ਾਮ 8 ਵਜੇ ਦੇ ਆਸਪਾਸ ਪੁਲਸ ਨੂੰ ਸੂਚਨਾ ਮਿਲੀ ਤੇ ਉਹ ਮੌਕੇ 'ਤੇ ਪੁੱਜੀ। ਪੁਲਸ ਨੇ ਦੱਸਿਆ ਕਿ ਇਹ "ਇਕ ਅਲੱਗ-ਥੱਲਗ ਘਟਨਾ" ਸੀ।
ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ
ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ, ਅਤੇ ਜਾਂਚ ਜਾਰੀ ਹੈ। ਮਾਮਲੇ ਨੂੰ ਲੈ ਕੇ ਕਾਫੀ ਸੰਵੇਦਨਸ਼ੀਲਤਾ ਹੈ।
ਪਰਿਵਾਰ ਵੱਲੋਂ ਬਿਆਨ
ਪਰਿਵਾਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਅਸੀਂ ਇਸ ਦੁੱਖਦਾਇਕ ਹਾਦਸੇ ਤੋਂ ਪਰੇਸ਼ਾਨ ਹਾਂ। ਅਸੀਂ ਆਪਣੇ ਪਿਆਰੇ ਪੋਤਰੇ ਐਂਥਨੀ ਦੀ ਮੌਤ ‘ਤੇ ਸੋਗ ਮਨਾ ਰਹੇ ਹਾਂ। ਅਸੀਂ ਪ੍ਰਾਰਥਨਾ ਕਰਨ ਦੀ ਅਪੀਲ ਕਰਦੇ ਹਾਂ।”
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਨਿਰਦੇਸ਼ਕ ਤੇ ਅਦਾਕਾਰ ਦਾ ਦੇਹਾਂਤ
ਪਰਿਵਾਰਕ ਪਿੱਛੋਕੜ
ਗ੍ਰੈਗਰੀ ਜ਼ੇਕਾ, ਡੌਗ ਦੀ ਮੌਜੂਦਾ ਪਤਨੀ ਫ੍ਰੈਂਸੀ ਚੈਪਮੈਨ ਦਾ ਪੁੱਤਰ ਹੈ। ਡੌਗ ਅਤੇ ਫ੍ਰੈਂਸੀ ਨੇ 2021 ਵਿੱਚ ਵਿਆਹ ਕੀਤਾ ਸੀ, ਦੋਹਾਂ ਨੇ ਆਪਣੇ-ਆਪਣੇ ਪਹਿਲੇ ਜੀਵਨ ਸਾਥੀਆਂ ਨੂੰ ਗੁਆਉਣ ਤੋਂ ਬਾਅਦ ਇਕ-ਦੂਜੇ ਦਾ ਸਾਥ ਦਿੱਤਾ। ਗ੍ਰੈਗਰੀ, ਡੌਗ ਦੀ bounty hunting ਟੀਮ ਵਿੱਚ ਵੀ ਕੰਮ ਕਰਦਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ
ਡੌਗ ਦਾ ਪਰਿਵਾਰ
72 ਸਾਲਾ ਡੂਐਨ 'ਡੌਗ' ਚੈਪਮੈਨ ਦੇ ਕਈ ਰਿਸ਼ਤਿਆਂ ਤੋਂ 13 ਬੱਚੇ ਹਨ। 2023 ਵਿੱਚ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਪਤਾ ਲੱਗਾ ਕਿ ਉਨ੍ਹਾਂ ਦਾ ਇੱਕ ਹੋਰ ਪੁੱਤਰ ਜੌਨ ਵੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8