ਸੰਨੀ ਦਿਓਲ ਦੀ ਫਿਲਮ ''ਗਦਰ 2'' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਅਮੀਸ਼ਾ ਪਟੇਲ ਵੀ ਆਵੇਗੀ ਨਜ਼ਰ

Friday, Oct 15, 2021 - 03:55 PM (IST)

ਸੰਨੀ ਦਿਓਲ ਦੀ ਫਿਲਮ ''ਗਦਰ 2'' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਅਮੀਸ਼ਾ ਪਟੇਲ ਵੀ ਆਵੇਗੀ ਨਜ਼ਰ

ਮੁੰਬਈ : 'ਗਦਰ ਇਕ ਪ੍ਰੇਮ ਕਥਾ' ਹਿੰਦੀ ਸਿਨੇਮਾ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਮਸ਼ਹੂਰ ਅਤੇ ਬਾਕਸ ਆਫਿਸ ’ਤੇ ਸਫਲ ਫਿਲਮਾਂ ’ਚ ਸ਼ਾਮਲ ਹੈ। ਹੁਣ ਇਸ ਦੀ ਰਿਲੀਜ਼ ਦੇ 20 ਸਾਲ ਬਾਅਦ ਇਸ ਦੇ ਸੀਕਵਲ 'ਗਦਰ 2' ਦਾ ਐਲਾਨ ਕੀਤਾ ਗਿਆ ਹੈ। ਸੰਨੀ ਦਿਓਲ ਨੇ ਦੁਸਹਿਰੇ ਦੇ ਮੌਕੇ ਸੋਸ਼ਲ ਮੀਡੀਆ ਦੇ ਜ਼ਰੀਏ 'ਗਦਰ 2' ਫਿਲਮ ਦਾ ਮੋਸ਼ਨ ਪੋਸਟਰ ਸ਼ੇਅਰ ਕਰਕੇ ਕਾਫੀ ਸਮੇਂ ਤੋਂ ਚੱਲਦੀਆਂ ਆ ਰਹੀਆਂ ਖ਼ਬਰਾਂ ਦੀ ਪੁਸ਼ਟੀ ਕਰ ਦਿੱਤੀ ਹੈ। ਮੋਸ਼ਨ ਪੋਸਟਰ ’ਚ ਫਿਲਮ ਦੀ ਮੁੱਖ ਸਟਾਰ ਕਾਸਟ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 
 

A post shared by Sunny Deol (@iamsunnydeol)


ਫਿਲਮ 'ਗਦਰ 2' ਦਾ ਨਿਰਦੇਸ਼ਨ ਅਨਿਲ ਸ਼ਰਮਾ ਕਰਨਗੇ। ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਸੰਨੀ ਦਿਓਲ ਦੇ ਨਾਲ ਮੁੱਖ ਸਟਾਰ ਕਾਸਟ ਦਾ ਹਿੱਸਾ ਹਨ। ਫਿਲਮ 'ਗਦਰ 2' ਦੀ ਕਹਾਣੀ ਸ਼ਕਤੀਮਾਨ ਤਲਵਾੜ ਦੁਆਰਾ ਲਿਖੀ ਗਈ ਹੈ, ਜੋ 'ਗਦਰ- ਏਕ ਪ੍ਰੇਮ ਕਥਾ' ਦੇ ਲੇਖਕ ਵੀ ਹਨ। ਸੰਗੀਤ ਮਿਥੁਨ ਦਾ ਹੈ। ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 'ਗਦਰ 2' ਫਿਲਮ ਦਾ ਨਿਰਮਾਣ ਅਨਿਲ ਸ਼ਰਮਾ ਨੇ ਜ਼ੀ ਸਟੂਡੀਓਜ਼ ਦੇ ਸਹਿਯੋਗ ਨਾਲ ਕੀਤਾ ਹੈ। ਸੰਨੀ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ- ਦੋ ਦਹਾਕਿਆਂ ਬਾਅਦ ਉਡੀਕ ਆਖਰਕਾਰ ਖਤਮ ਹੋ ਗਈ ਹੈ। 'ਗਦਰ 2' ਫਿਲਮ ਦਾ ਮੋਸ਼ਨ ਪੋਸਟਰ ਦੁਸਹਿਰੇ ਦੇ ਸ਼ੁੱਭ ਮੌਕੇ 'ਤੇ ਰਿਲੀਜ਼ ਹੋਇਆ ਹੈ।


author

Aarti dhillon

Content Editor

Related News