''ਤਨੂ...'' ਤੋਂ ਪਿੱਛੇ ''ਬਜਰੰਗੀ...'', 2015 ''ਚ ਸਭ ਤੋਂ ਜ਼ਿਆਦਾ ਲਾਭ ''ਚ ਹਨ ਇਹ ਫਿਲਮਾਂ (ਦੇਖੋ ਤਸਵੀਰਾਂ)

Monday, Aug 03, 2015 - 06:19 PM (IST)

''ਤਨੂ...'' ਤੋਂ ਪਿੱਛੇ ''ਬਜਰੰਗੀ...'', 2015 ''ਚ ਸਭ ਤੋਂ ਜ਼ਿਆਦਾ ਲਾਭ ''ਚ ਹਨ ਇਹ ਫਿਲਮਾਂ (ਦੇਖੋ ਤਸਵੀਰਾਂ)

ਮੁੰਬਈ- ਸਲਮਾਨ ਖਾਨ ਦੇ ਪ੍ਰੋਡਕਸ਼ਨ ਦੀ ਪਹਿਲੀ ਫਿਲਮ ''ਬਜਰੰਗੀ ਭਾਈਜਾਨ'' ਕਮਾਈ ਦੇ ਨਵੇਂ ਰਿਕਾਰਡ ਬਣਾਈ ਜਾ ਰਹੀ ਹੈ। 16 ਦਿਨ ''ਚ ਘਰੇਲੂ ਬਾਕਸ ਆਫਿਸ ''ਚ ਇਸ ਫਿਲਮ ਦਾ ਨੈੱਟ ਕੁਲੈਕਸ਼ਨ 283.16 ਕਰੋੜ ਰੁਪਏ (ਗ੍ਰਾਸ: 378.44) ਹੋ ਗਿਆ ਹੈ।
ਇਸ ਦੇ ਨਾਲ ਹੀ ਜਿਥੇ ਇਹ ਫਿਲਮ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਬਾਲੀਵੁੱਡ ਦੀ ਦੂਜੀ ਫਿਲਮ ਬਣ ਗਈ ਹੈ। ਉਥੇ, 2015 ''ਚ ਸਭ ਤੋਂ ਜ਼ਿਆਦਾ ਫਾਇਦੇ ''ਚ ਰਹਿਣ ਵਾਲੀ ਦੂਜੀ ਫਿਲਮ ਵੀ ''ਬਜਰੰਗੀ ਭਾਈਜਾਨ'' ਹੀ ਹੈ। ਦੱਸ ਦਈਏ ਕਿ ਫਿਲਮ ਦੀ ਕੁੱਲ ਲਾਗਤ 90 ਕਰੋੜ ਰੁਪਏ ਹੈ ਅਤੇ ਭਾਰਤ ''ਚ ਕਮਾਈ ਦੇ ਆਧਾਰ ''ਤੇ ਇਸ ਨੂੰ ਹੁਣ ਤੱਕ 193.16 ਕਰੋੜ ਦਾ ਲਾਭ ਹੋ ਚੁੱਕਾ ਹੈ। ਲਾਗਤ ਦੀ ਤੁਲਨਾ ''ਚ ਫਿਲਮ ਦੇ ਲਾਭ ਦਾ ਫੀਸਦੀ 214 ਹੈ।

''ਤਨੂ ਵੈਡਜ਼ ਮਨੂ ਰਿਟਰਨਜ਼'' ਹੈ ਟਾਪ ''ਤੇ।
2015 ''ਚ ਜੇਕਰ ਅਜਿਹੀਆਂ ਫਿਲਮਾਂ ਦੀ ਗੱਲ ਕਰੀਏ, ਜਿਨ੍ਹਾਂ ਤੋ ਪ੍ਰੋਡਿਊਸਰ ਨੂੰ 100 ਫੀਸਦੀ ਜਾਂ ਉਸ ਤੋਂ ਜ਼ਿਆਦਾ ਦਾ ਮੁਨਾਫਾ ਹੋਇਆ ਹੈ ਤਾਂ ਡਾਇਰੈਕਟਰ ਆਨੰਦ ਐਲ. ਰਾਏ ਦੀ ਕੰਗਨਾ ਰੌਣਤ ਅਤੇ ਆਰ. ਮਾਧਵਨ ਦੀ ''ਤਨੂ ਵੈਡਜ਼ ਮਨੂ ਰਿਟਰਨਜ਼'' 390 ਫੀਸਦੀ (121 ਕਰੋੜ ਰੁਪਏ) ਲਾਭ ਦੇ ਨਾਲ ਇਸ ਲਿਸਟ ''ਚ ਟਾਪ ''ਤੇ ਹੈ।
ਇਸ ਤੋਂ ਇਲਾਵਾ 13 ਕਰੋੜ ਦੀ ਲਾਗਤਾ ਨਾਲ ਬਣੀ ਫਿਲਮ ''ਐਨ.ਐਚ.10'' ਨੇ 32 ਕਰੋੜ ਦੀ ਕਮਾਈ ਕੀਤੀ ਜਿਸ ਦਾ ਮੁਨਾਫਾ 146 ਫੀਸਦੀ ਰਿਹਾ। ਇਸ ਫਿਲਮ ਤੋਂ ਬਾਅਦ ਅਗਲੀ ਫਿਲਮ ਦਾ ਨਾਂ ਹੈ ''ਪੀਕੂ'' ਜਿਸ ਨੂੰ ਬਣਾਉਣ ਲਈ 35 ਕਰੋੜ ਰੁਪਏ ਲੱਗੇ ਸਨ ਅਤੇ 79 ਕਰੋੜ ਦੀ ਕਮਾਈ ਕੀਤੀ ਅਤੇ ਮੁਨਾਫਾ 126 ਫੀਸਦੀ ਰਿਹਾ। ਇਸ ਲਿਸਟ ''ਚ 5ਵੇਂ ਨੰਬਰ ''ਤੇ ਫਿਲਮ ਹੰਟਰ ਹੈ। 6 ਕਰੋੜ ਦੀ ਲਾਗਤ ਨਾਲ ਬਣੀ ਇਸ ਫਿਲਮ ਨੇ 13.50 ਕਰੋੜ ਦਾ ਬਿਜਨੈੱਸ ਕੀਤਾ ਅਤੇ ਮੁਨਾਫਾ 125 ਫੀਸਦੀ ਰਿਹਾ।


Related News