ਮੋਨਾਲੀਸਾ ਨੇ ਬਿਕਨੀ ’ਚ ਸਾਂਝੀ ਕੀਤੀ ਹੌਟ ਤਸਵੀਰ, ਪੂਲ ’ਚ ਮਸਤੀ ਕਰਦੀ ਆਈ ਨਜ਼ਰ

01/24/2022 5:32:53 PM

ਮੁੰਬਈ (ਬਿਊਰੋ)– ਮੋਨਾਲੀਸਾ ਆਪਣੇ ਸਿਜ਼ਲਿੰਗ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਉਸ ਨੇ ਹਾਲ ਹੀ ’ਚ ਬਿਕਨੀ ’ਚ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਛੁੱਟੀਆਂ ਦਾ ਆਨੰਦ ਮਾਣਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ

ਮੋਨਾਲੀਸਾ ਦੀਆਂ ਇਨ੍ਹਾਂ ਤਸਵੀਰਾਂ ’ਚ ਉਹ ਆਪਣੇ ਪਤੀ ਵਿਕਰਾਂਤ ਨਾਲ ਨਾਸ਼ਤਾ ਕਰਦੀ ਨਜ਼ਰ ਆ ਰਹੀ ਹੈ। ਮੋਨਾਲੀਸਾ ਦਾ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਆਪਣੀ ਅਦਾਕਾਰੀ ਤੇ ਹੁਨਰ ਦੇ ਦਮ ’ਤੇ ਮੋਨਾਲੀਸਾ ਨੇ ਇੰਡਸਟਰੀ ’ਚ ਆਪਣੀ ਪਛਾਣ ਬਣਾਈ ਹੈ। ਉਸ ਦੀ ਫੈਨ ਫਾਲੋਇੰਗ ਇੰਨੀ ਹੈ ਕਿ ਉਹ ਜਲਦ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ 5 ਮਿਲੀਅਨ ਫਾਲੋਅਰਜ਼ ਪੂਰੇ ਕਰਨ ਵਾਲੀ ਹੈ।

 
 
 
 
 
 
 
 
 
 
 
 
 
 
 

A post shared by MONALISA (@aslimonalisa)

ਮੋਨਾਲੀਸਾ ਨੇ ਆਪਣੇ ਪਤੀ ਵਿਕ੍ਰਾਂਤ ਨਾਲ ਪੂਲ ’ਚ ਮਸਤੀ ਕਰਦਿਆਂ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਮੋਨਾਲੀਸਾ ਨੇ ਨੀਲੇ ਰੰਗ ਦੀ ਬਿਕਨੀ ਪਹਿਨੀ ਹੈ। ਉਥੇ ਵਿਕਰਾਂਤ ਵੀ ਕਾਲੀ ਐਨਕ ਲਗਾ ਕੇ ਕੈਮਰੇ ਅੱਗੇ ਪੋਜ਼ ਦੇ ਰਹੇ ਹਨ।

ਪੂਲ ’ਚ ਇਕੱਠਿਆਂ ਨਾਸ਼ਤਾ ਕਰਦਿਆਂ ਦੋਵੇਂ ਲਵ ਬਰਡਸ ਬੇਹੱਦ ਪਿਆਰੇ ਲੱਗ ਰਹੇ ਹਨ। ਕੁਮੈਂਟ ਸੈਕਸ਼ਨ ’ਚ ਪ੍ਰਸ਼ੰਸਕ ਦੋਵਾਂ ਦੇ ਨਾਲ-ਨਾਲ ਮੋਨਾਲੀਸਾ ਦੇ ਬਿਕਨੀ ਲੁੱਕ ਦੀ ਵੀ ਤਾਰੀਫ਼ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News