‘ਮਿੱਤਰਾਂ ਦਾ ਨਾਂ ਚੱਲਦਾ’ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ (ਵੀਡੀਓ)
Saturday, Feb 11, 2023 - 01:03 PM (IST)
ਚੰਡੀਗੜ੍ਹ (ਬਿਊਰੋ)– ਕੰਟੈਂਟ ਭਰਪੂਰ ਸਿਨੇਮਾ ਨੂੰ ਸਮਰਥਨ ਦੇਣ ਲਈ ਜਾਣੇ ਜਾਂਦੇ ਜ਼ੀ ਸਟੂਡੀਓਜ਼ ਨੇ ਲਗਾਤਾਰ ਵੱਖ-ਵੱਖ ਭਾਸ਼ਾਵਾਂ ’ਚ ਸਿਨੇਮਾ ਦੀਆਂ ਵਿਭਿੰਨ ਸ਼ੈਲੀਆਂ ਦੇ ਨਾਲ ਮਨੋਰੰਜਨ ਦੇ ਮਿਆਰ ਨੂੰ ਉੱਚਾ ਕੀਤਾ ਹੈ। ‘ਮਿੱਤਰਾਂ ਦਾ ਨਾਂ ਚੱਲਦਾ’ ਦੇ ਪਾਵਰ ਪੈਕਡ ਟਰੇਲਰ ਦੇ ਲਾਂਚ ਨਾਲ ਵਿਸ਼ਵ ਪੱਧਰ ’ਤੇ ਮਸ਼ਹੂਰ ਪ੍ਰੋਡਕਸ਼ਨ ਹਾਊਸ ਗਿੱਪੀ ਗਰੇਵਾਲ ਤੇ ਤਾਨੀਆ ਨਾਲ ਪੰਜਾਬੀ ਫ਼ਿਲਮ ਇੰਡਸਟਰੀ ’ਚ ਮਨੋਰੰਜਨ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ : ਪਤੀ ਆਦਿਲ ਖ਼ਾਨ ਤੋਂ ਆਪਣੇ 1.5 ਕਰੋੜ ਰੁਪਏ ਮੰਗ ਰਹੀ ਰਾਖੀ ਸਾਵੰਤ, ਦੇਖੋ ਵੀਡੀਓ
ਫ਼ਿਲਮ ਦਾ ਟਰੇਲਰ ਖ਼ਬਰ ਲਿਖੇ ਜਾਣ ਤਕ 2.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਟਰੇਲਰ ’ਚ ਦਿਖਾਇਆ ਗਿਆ ਹੈ ਕਿ ਗਿੱਪੀ ਗਰੇਵਾਲ ਛੋਟੀ ਉਮਰ ਤੋਂ ਹੀ ਅਟਕਲਾਂ ਨਾਲ ਨਜਿੱਠਦਾ ਹੈ ਪਰ ਜਿਵੇਂ-ਜਿਵੇਂ ਸਮਾਂ ਅੱਗੇ ਵਧਦਾ ਹੈ, ਉਹ ਮੁਸ਼ਕਲਾਂ ਨੂੰ ਟਾਲਦਾ ਹੈ ਤੇ ਚਾਰ ਔਰਤਾਂ ਦਾ ਬਚਾਅ ਕਰਦਾ ਹੈ, ਜਿਨ੍ਹਾਂ ਨੂੰ ਕਤਲ ਦੇ ਇਲਜ਼ਾਮ ’ਚ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਗਿਆ ਹੈ। ਗਿੱਪੀ ਗਰੇਵਾਲ ਨੂੰ ਦੇਸ਼ ’ਚ ਔਰਤਾਂ ਦੀ ਮੌਜੂਦਾ ਸਥਿਤੀ ਦਾ ਵਰਣਨ ਕਰਦਿਆਂ ਕੁਝ ਬਹੁਤ ਪ੍ਰਭਾਵਸ਼ਾਲੀ, ਮਜ਼ਬੂਤ ਸੰਵਾਦ ਪੇਸ਼ ਕਰਦੇ ਦੇਖਿਆ ਜਾ ਸਕਦਾ ਹੈ।
ਤਾਨੀਆ ਹਮੇਸ਼ਾ ਦੀ ਤਰ੍ਹਾਂ ਤਰੋਤਾਜ਼ਾ ਲੱਗ ਰਹੀ ਹੈ ਤੇ ਦਰਸ਼ਕ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੀ ਉਮੀਦ ਕਰ ਸਕਦੇ ਹਨ। ਸੰਖੇਪ ’ਚ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਟਰੇਲਰ ਦਿਲ ਦੀਆਂ ਤਾਰਾਂ ਨੂੰ ਹਿੱਟ ਕਰਦਾ ਹੈ। ਫ਼ਿਲਮ ਦੀ ਸਟਾਰ ਕਾਸਟ ’ਚ ਗਿੱਪੀ ਗਰੇਵਾਲ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ, ਹਰਦੀਪ ਗਿੱਲ ਆਦਿ ਸ਼ਾਮਲ ਹਨ। ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਪੰਕਜ ਬੱਤਰਾ ਵਲੋਂ ਨਿਰਦੇਸ਼ਿਤ ਹੈ ਤੇ ਰਾਕੇਸ਼ ਧਵਨ ਵਲੋਂ ਲਿਖੀ ਗਈ ਹੈ। ਇਹ ਫ਼ਿਲਮ ਜ਼ੀ ਸਟੂਡੀਓਜ਼ ਤੇ ਪੰਕਜ ਫ਼ਿਲਮਜ਼ ਦੇ ਬੈਨਰ ਹੇਠ 8 ਮਾਰਚ, 2023 ਨੂੰ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।