ਅਦਾਕਾਰ ਮਿਥੁਨ ਚੱਕਰਵਰਤੀ ਦੇ ਸਿਹਤ ਨੂੰ ਲੈ ਕੇ ਆਈ ਵੱਡੀ ਖ਼ਬਰ

Monday, Feb 12, 2024 - 10:36 AM (IST)

ਐਂਟਰਟੇਨਮੈਂਟ ਡੈਸਕ - ਹੁਣ ਦਿੱਗਜ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਲੈ ਕੇ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਿਥੁਨ ਦੀ ਸਿਹਤ 'ਚ ਹੁਣ ਸੁਧਾਰ ਹੋ ਰਿਹਾ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਦਰਅਸਲ, ਮਿਥੁਨ ਦੇ ਪੁੱਤਰ ਨਮਿਸ਼ੀ ਨੇ ਹਾਲ ਹੀ 'ਚ ਇਕ ਮੀਡੀਆ ਪੋਰਟਲ ਨਾਲ ਗੱਲ ਕੀਤੀ, ਜਿੱਥੇ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਅਗਲੇ 24 ਘੰਟਿਆਂ 'ਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਮੈਂਡੀ ਤੱਖਰ ਦੀਆਂ ਪਤੀ ਨਾਲ ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ, ਸੰਗੀਤ ਸੈਰੇਮਨੀ ’ਚ ਦਿਸੇ ਇਕੱਠੇ

ਦੱਸ ਦਈਏ ਕਿ ਮਿਥੁਨ ਚੱਕਰਵਰਤੀ ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਨੀਵਾਰ ਸਵੇਰੇ ਕੋਲਕਾਤਾ ਦੇ ਅਪੋਲੋ ਹਸਪਤਾਲ ਦੀ ਐਮਰਜੈਂਸੀ ਯੂਨਿਟ ’ਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਇਸਕੇਮਿਕ ਸੇਰੇਬਰੋਵੈਸਕੁਲਰ ਐਕਸੀਡੈਂਟ (ਸਟ੍ਰੋਕ) ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮਿਥੁਨ ਚੱਕਰਵਰਤੀ ਦੀ ਸਿਹਤ ’ਚ ਸੁਧਾਰ, ਆਈ. ਸੀ. ਯੂ. ’ਚੋਂ ਬਾਹਰ ਆਏ ਅਦਾਕਾਰ

ਦੱਸਣਯੋਗ ਹੈ ਕਿ ਹਸਪਤਾਲ ਨੇ ਦੱਸਿਆ ਕਿ ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰ ਮਿਥੁਨ ਚੱਕਰਵਰਤੀ (73) ਨੂੰ ਸੱਜੇ ਪਾਸੇ ਦੇ ਉੱਪਰਲੇ ਹਿੱਸੇ ’ਚ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਸਵੇਰੇ 9.40 ਵਜੇ ਅਪੋਲੋ ਮਲਟੀਸਪੈਸ਼ਲਿਟੀ ਹਸਪਤਾਲ, ਕੋਲਕਾਤਾ ਦੇ ਐਮਰਜੈਂਸੀ ਵਿਭਾਗ ’ਚ ਲਿਆਂਦਾ ਗਿਆ। ਉਨ੍ਹਾਂ ਨੂੰ ਦਿਮਾਗ ਦੇ ਇਸਕੇਮਿਕ ਸੇਰੇਬਰੋਵੈਸਕੁਲਰ ਐਕਸੀਡੈਂਟ (ਸਟ੍ਰੋਕ) ਦਾ ਪਤਾ ਲੱਗਾ ਹੈ। ਬੀਤੇ ਦਿਨੀਂ ਹਸਪਤਾਲ ਤੋਂ ਅਭਿਨੇਤਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਉਹ ਪੱਛਮੀ ਬੰਗਾਲ ਭਾਜਪਾ ਦੇ ਮੁਖੀ ਸੁਕਾਂਤਾ ਮਜੂਮਦਾਰ ਨਾਲ ਮੁਲਾਕਾਤ ਕਰਦੇ ਨਜ਼ਰ ਆਏ ਸਨ। ਇਸ ਵੀਡੀਓ 'ਚ ਅਦਾਕਾਰ ਕਾਫੀ ਬਿਹਤਰ ਨਜ਼ਰ ਆ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News