'MISS YOU SO MUCH LOVE' ਸੁਸ਼ਾਂਤ ਦੇ ਜਨਮਦਿਨ 'ਤੇ ਭਾਵੁਕ ਹੋਈ ਪ੍ਰੇਮਿਕਾ ਰੀਆ ਚੱਕਰਵਰਤੀ

01/21/2022 3:57:54 PM

ਮੁੰਬਈ- ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਜੇਕਰ ਅੱਜ ਸਾਡੇ ਵਿਚਕਾਰ ਹੁੰਦੇ ਤਾਂ 21 ਜਨਵਰੀ ਨੂੰ ਆਪਣਾ 36ਵਾਂ ਜਨਮਦਿਨ ਮਨਾਉਂਦੇ। ਸੁਸ਼ਾਂਤ ਦੇ ਜਨਮ ਦਿਨ 'ਤੇ ਸੋਸ਼ਲ ਮੀਡੀਆ 'ਤੇ ਅੱਜ ਸਵੇਰ ਤੋਂ ਹੀ #JusticeForSushantSinghRajput ਟਰੈਂਡ ਕਰ ਰਿਹਾ ਹੈ। ਦੁਨੀਆ ਭਰ ਦੇ ਪ੍ਰਸ਼ੰਸਕ ਟਵੀਟ ਕਰਕੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ।  ਬਾਲੀਵੁੱਡ ਦੇ ਤਮਾਮ ਸਿਤਾਰਿਆਂ ਨੇ ਵੀ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਕੀਤਾ ਹੈ। ਉਧਰ ਹੁਣ ਸੁਸ਼ਾਂਤ ਦੀ ਪ੍ਰੇਮਿਕਾ ਅਤੇ ਅਦਾਕਾਰਾ ਰੀਆ ਚੱਕਰਵਰਤੀ ਨੇ ਵੀ ਇਕ ਵੀਡੀਓ ਸਾਂਝੀ ਕੀਤੀ ਹੈ। ਰੀਆ ਨੇ ਸੁਸ਼ਾਂਤ ਦੀ ਇਕ ਅਣਦੇਖੀ ਵੀਡੀਓ ਸਾਂਝੀ ਕੀਤੀ ਹੈ। 

PunjabKesari
ਇਸ ਵੀਡੀਓ 'ਚ ਉਹ ਸੁਸ਼ਾਂਤ ਸਿੰਘ ਦੇ ਨਾਲ ਵਰਕਆਊਟ ਕਰ ਰਹੀ ਹੈ। ਇਸ ਵੀਡੀਓ 'ਚ ਦੋਵੇਂ ਇਕ ਦੂਜੇ ਦੇ ਨਾਲ ਬਹੁਤ ਖੁਸ਼ ਹਨ ਅਤੇ ਇਕ ਦੂਜੇ ਨੂੰ ਫੜ ਕੇ ਪੋਜ਼ ਦੇ ਰਹੇ ਹਨ। ਵੀਡੀਓ ਕਿਸੇ ਜਿਮ ਦਾ ਦਿਖਾਈ ਦੇ ਰਿਹਾ ਹੈ। ਇਸ ਨੂੰ ਸਾਂਝਾ ਕਰਦੇ ਹੋਏ ਰੀਆ ਨੇ ਲਿਖਿਆ 'ਤੁਹਾਨੂੰ ਬਹੁਤ ਯਾਦ ਕਰਦੀ ਹਾਂ ਲਵ'।


ਰੀਆ ਦੀ ਇਸ ਵੀਡੀਓ ਨੂੰ ਮਿੰਟਾਂ 'ਚ ਹੀ 12 ਹਜ਼ਾਰਾਂ ਲੋਕਾਂ ਨੇ ਦੇਖ ਲਿਆ ਹੈ। ਇੰਨਾ ਹੀ ਨਹੀਂ ਲੋਕ ਕੁਮੈਂਟ ਕਰਕੇ ਆਪਣੀ ਰਾਏ ਵੀ ਜ਼ਾਹਿਰ ਕਰ ਰਹੇ ਹਨ। ਕੁਝ ਲੋਕ ਸੁਸਾਂਤ ਦੀ ਮੌਤ ਲਈ ਰੀਆ ਨੂੰ ਜ਼ਿੰਮੇਵਾਰ ਠਹਿਰ ਰਹੇ ਹਨ ਤਾਂ ਉਧਰ ਕੁਝ ਲੋਕ ਇਸ ਵੀਡੀਓ ਲਈ ਉਨ੍ਹਾਂ ਦੀ ਤਾਰੀਫ਼ ਵੀ ਕਰ ਰਹੇ ਹਨ। ਉਧਰ ਕਈ ਲੋਕਾਂ ਨੇ ਰੀਆ ਤੋਂ ਇਹ ਸਵਾਲ ਵੀ ਪੁੱਛਿਆ ਕਿ ਉਹ ਸੁਸ਼ਾਂਤ ਨੂੰ ਛੱਡ ਕੇ ਕਿਉਂ ਚਲੀ ਗਈ। ਜ਼ਿਕਰਯੋਗ ਹੈ ਕਿ ਸਾਲ 2020 'ਚ ਸੁਸ਼ਾਂਤ ਸਿੰਘ ਰਾਜਪੂਤ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ ਤਾਂ ਸਵ. ਅਦਾਕਾਰ ਦੇ ਪਰਿਵਾਰ ਨੇ ਰੀਆ 'ਤੇ ਕਈ ਗੰਭੀਰ ਦੋਸ਼ ਲਗਾਏ ਸਨ। ਉਧਰ ਰੀਆ ਨੂੰ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਕੀਤਾ ਗਿਆ ਸੀ। ਸੁਸ਼ਾਂਤ ਦੇ ਦਿਹਾਂਤ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੋਂ ਦੂਰ ਹੋ ਗਈ ਸੀ ਅਤੇ ਉਨ੍ਹਾਂ ਨੇ ਕਿਸੇ ਨਾਲ ਵੀ ਮਿਲਣਾ ਛੱਡ ਦਿੱਤਾ ਸੀ। ਉਧਰ ਕੁਝ ਸਮੇਂ ਪਹਿਲਾਂ ਹੀ ਉਹ ਸੋਸ਼ਲ ਮੀਡੀਆ 'ਤੇ ਹੌਲੀ-ਹੌਲੀ ਸਰਗਰਮ ਹੋਈ ਹੈ। 

PunjabKesari
ਰੀਆ ਅਤੇ ਸੁਸ਼ਾਂਤ ਦੀ ਪਹਿਲੀ ਮੁਲਾਕਾਤ 2013 'ਚ ਯਸ਼ਰਾਜ ਫਿਲਮਜ਼ ਦੇ ਸਟੂਡੀਓ 'ਚ ਹੋਈ ਸੀ। ਸ਼ੂਟਿੰਗ ਕਰਦੇ ਸਮੇਂ ਦੋਵਾਂ ਦੀ ਪਛਾਣ ਹੋ ਗਈ ਸੀ। ਇਸ ਤੋਂ ਬਾਅਦ ਦੋਵਾਂ ਦੀ ਕੁਝ ਪਾਰਟੀਆਂ 'ਚ ਮੁਲਾਕਾਤ ਹੋਈ ਅਤੇ ਫਿਰ ਜਾਣ ਪਛਾਣ ਦੋਸਤੀ 'ਚ ਬਦਲ ਗਈ। ਦੋਵਾਂ ਨੇ 2018 'ਚ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਅਤੇ ਉਹ 2019 ਦੀ ਸ਼ੁਰੂਆਤ 'ਚ ਲਿਵ ਇਨ 'ਚ ਸਨ। ਸੁਸ਼ਾਂਤ ਦੀ ਮੌਤ ਤੋਂ ਇਕ ਹਫਤੇ ਪਹਿਲੇ ਹੀ ਰੀਆ ਉਸ ਨਾਲ ਬ੍ਰੇਕਅਪ ਕਰਕੇ ਘਰ ਛੱਡ ਕੇ ਚਲੀ ਗਈ ਸੀ। 


 


Aarti dhillon

Content Editor

Related News