ਮਿਸ ਪੂਜਾ ਨੇ ਸਾਂਝੀ ਕੀਤੀ ਫ਼ਨੀ ਵੀਡੀਓ, ਨੂਡਲਜ਼ ਖਾਂਦੀ ਕਹਿ ਰਹੀ ‘ਖਾਓ ਪੀਓ ਐਸ਼ ਕਰੋ’

Tuesday, Aug 23, 2022 - 05:48 PM (IST)

ਮਿਸ ਪੂਜਾ ਨੇ ਸਾਂਝੀ ਕੀਤੀ ਫ਼ਨੀ ਵੀਡੀਓ, ਨੂਡਲਜ਼ ਖਾਂਦੀ ਕਹਿ ਰਹੀ ‘ਖਾਓ ਪੀਓ ਐਸ਼ ਕਰੋ’

ਬਾਲੀਵੁੱਡ ਡੈਸਕ- ਪੰਜਾਬੀ ਗਾਇਕ ਮਿਸ ਪੂਜਾ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਟੌਪ ਫ਼ੀਮੇਲ ਸਿੰਗਰਾਂ ’ਚੋਂ ਇਕ ਹੈ। ਉਹ ਭਾਵੇਂ ਹੁਣ ਵਿਦੇਸ਼ ’ਚ ਸੈਟਲ ਹੋ ਗਈ ਹੈ, ਪਰ ਉਸ ਦਾ ਦਿਲ ਪੰਜਾਬ ਲਈ ਧੜਕਦਾ ਹੈ। ਇਸ ਦੇ ਨਾਲ ਗਾਇਕਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।

PunjabKesari

ਇਹ ਵੀ ਪੜ੍ਹੋ : ਜਬਰਨ ਵਸੂਲੀ ਦੇ ਮਾਮਲੇ ’ਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਮੰਦਰ ਪਹੁੰਚੀ ਜੈਕਲੀਨ, ਸਧਾਰਨ ਲੁੱਕ ’ਚ ਆਈ ਨਜ਼ਰ

ਹਾਲ ਹੀ ’ਚ ਮਿਸ ਪੂਜਾ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਨੂਡਲਜ਼ ਖਾਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਗਾਇਕਾ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੀ ਹੈ ਅਤੇ ਪ੍ਰਸ਼ੰਸਕਾਂ ਨੂੰ ਕਹਿ ਰਹੀ ਕਿ ਖਾਓ ਪੀਓ ਐਸ਼ ਕਰੋ, ਡਾਈਟਿੰਗ ’ਚ ਕੀ ਰੱਖਿਆ ਹੈ। 

 
 
 
 
 
 
 
 
 
 
 
 
 
 
 

A post shared by Miss Pooja (@misspooja)

ਮਿਸ ਪੂਜਾ ਨੇ ਰੀਲ ਬਣਾ ਕੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ, ਜਿਸ ’ਚ ਉਨ੍ਹਾਂ ਨੇ ਆਡੀਓ ਯੂਜ਼ ਕੀਤੀ ਹੈ। ਇਸ ਵੀਡੀਓ ’ਚ ਗਾਇਕਾ ਡਾਇਲੌਗ ਲਿੱਪਸਿੰਕ ਕਰਦੀ ਨਜ਼ਰ  ਆ ਰਹੀ ਹੈ। ਗਾਇਕਾ ਕਹਿ ਰਹੀ ਹੈ ਕਿ ‘ਜੇ ਹਰੀਆਂ ਸਬਜ਼ੀਆਂ ਅਤੇ ਸਲਾਦ ਖਾਣ ਨਾਲ ਕੋਈ ਪਤਲਾ ਹੁੰਦਾ ਤਾਂ ਅੱਜ ਮੱਝ ਹਿਰਨ ਵਾਂਗ ਪਤਲੀ ਹੋ ਕੇ ਛਾਲਾਂ ਮਾਰਦੀ ਹੁੰਦੀ, ਇਸ ਕਰਕੇ ਬਿਨਾਂ ਕਿਸੇ ਟੈਂਸ਼ਨ ਦੇ ਪਿੱਜ਼ਾ, ਬਰਗਰ ਖਾਓ।’

ਇਹ ਵੀ ਪੜ੍ਹੋ :  ਅਨਨਿਆ ਪਾਂਡੇ ਨੇ ਬੰਗਲਾ ਸਾਹਿਬ ਗੁਰਦੁਆਰੇ ’ਚ ਟੇਕਿਆ ਮੱਥਾ, ‘ਲਾਈਗਰ’ ਦੀ ਕਾਮਯਾਬੀ ਲਈ ਕੀਤੀ ਅਰਦਾਸ

PunjabKesari

ਇਸ ਪੋਸਟ ਨੂੰ ਮਿਸ ਪੂਜਾ ਨੇ ਕੈਪਸ਼ਨ ਦਿਤੀ ਹੈ। ਜਿਸ ’ਚ ਗਾਇਕਾ ਨੇ ਲਿਖਿਆ ਕਿ ‘ਗੱਲ ਤਾਂ ਵੈਸੇ ਸੋਚਣ ਵਾਲੀ ਹੈ।’ ਉਨ੍ਹਾਂ ਦੀ ਇਸ ਪੋਸਟ ਤੇ ਹਜ਼ਾਰਾਂ ਲਾਈਕ ਤੇ ਕੁਮੈਂਟਸ ਦੇਖੇ ਜਾ ਸਕਦੇ ਹਨ। ਪ੍ਰਸ਼ੰਸਕ ਗਾਇਕਾ ਦੀ ਇਸ ਵੀਡੀਓ ਨੂੰ ਖ਼ੂਬ ਪਿਆਰ ਦੇ ਰਹੇ ਹਨ। 


author

Anuradha

Content Editor

Related News