ਸ਼ਹਿਨਾਜ਼ ਨੇ ਲੁੱਟੀ ਮਹਿਫ਼ਿਲ, ‘ਨੱਚ ਪੰਜਾਬਣ’ ਗੀਤ ’ਤੇ ਵੀ ਮਿਸ ਗਿੱਲ ਨੇ ਕੀਤਾ ਖੂਬ ਡਾਂਸ

06/27/2022 2:20:59 PM

ਮੁੰਬਈ: ਅਦਾਕਾਰਾ ਸ਼ਹਿਨਾਜ਼ ਗਿੱਲ ਆਏ ਦਿਨ ਖ਼ਬਰਾਂ ’ਚ ਸੁਰਖੀਆਂ ’ਤੇ ਬਣੀ ਰਹਿੰਦੀ ਹੈ। ਅਦਾਕਾਰਾ ਆਪਣੇ ਵੱਖਰੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ  ਰਹਿੰਦੀ ਹੈ। ਹਾਲ ਹੀ ’ਚ ਸ਼ਹਿਨਾਜ਼ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ‘ਉਮੰਗ 2022’ ਦੇ ਸੈਬਰੇਸ਼ਨ ਦੇ ਮੌਕੇ ਦੀ ਹੈ।

PunjabKesari

ਦਰਅਸਲ ਹਰ ਸਾਲ ਮੁੰਬਈ ਪੁਲਸ ਦੇ ਲਈ ਹਰ ਸਾਲ ਸੱਭਿਆਚਾਰਕ ਪ੍ਰੋਗਰਾਮ ‘ਉਮੰਗ’ ਫ਼ੈਸਟੀਵਲ ਕਰਵਾਇਆ ਜਾਂਦਾ ਹੈ। ਇਸ ਸਾਲ ਵੀ ਇਹ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਸੀ ਜੋ 26 ਜੂਨ ਦਿਨ ਐਤਵਾਰ ਨੂੰ ਕਰਵਾਇਆ ਗਿਆ ਸੀ।

PunjabKesari

ਇਹ  ਵੀ ਪੜ੍ਹੋ : ਵਾਈਟ ਸ਼ਾਰਟ ਡਰੈੱਸ ’ਚ ਸ਼ੇਫ਼ਾਲੀ ਜਰੀਵਾਲਾ ਨੇ ਦਿਖਾਏ ਹੁਸਨ ਦੇ ਜਲਵੇ, ਦੇਖੋ ਤਸਵੀਰਾਂ

ਇਸ ਮੌਕੇ ’ਤੇ ‘ਪੰਜਾਬ ਦੀ ਕੈਟਰੀਨਾ ਕੈਫ’ ਭਾਵ ਸ਼ਹਿਨਾਜ਼ ਗਿੱਲ ਨੇ ਵੀ ਸਟੇਜ ’ਤੇ ਕੈਟਰੀਨਾ ਕੈਫ਼ ਦੇ ਗੀਤ ’ਤੇ ਸ਼ਾਨਦਾਰ ਡਾਂਸ ਕੀਤਾ। ‘ਚਿਕਨੀ ਚਮੇਲੀ’ ਬਣ ਕੇ ਸ਼ਹਿਨਾਜ਼ ਨੇ ਇਸ ਤਰ੍ਹਾਂ ਡਾਂਸ ਕੀਤਾ ਹਰ ਕੋਈ ਉਸ ਨੂੰ ਦੇਖਦਾ ਹੀ ਰਹਿ ਗਿਆ। 

 

ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਨੇ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਦੀ ਰਿਲੀਜ਼ ਫ਼ਿਲਮ ‘ਜੁੱਗ ਜੁੱਗ ਜੀਓ’ ਦੇ ਗੀਤ ‘ਨੱਚ ਪੰਜਾਬਣ’ ’ਤੇ ਵੀ ਡਾਂਸ ਕੀਤਾ। ਸ਼ਹਿਨਾਜ਼ ਇਸ ਗੀਤ ’ਤੇ ਇਕੱਲੀ ਡਾਂਸ ਕਰਦੀ ਨਹੀਂ ਦਿੱਖ ਰਹੀ ਸਗੋਂ ਪਹਿਲਾਂ ਉਹ ਦਰਸ਼ਕਾਂ ’ਚ ਬੈਠੀਆਂ ਕਈ ਹਸਤੀਆਂ ਦਾ ਹੱਥ ਫੜ ਕੇ ਖਿੱਚਦੀ ਨਜ਼ਰ ਆਈ ਅਤੇ ਫ਼ਿਰ ‘ਨੱਚ ਪੰਜਾਬਣ’ ’ਤੇ ਉਨ੍ਹਾਂ ਨਾਲ ਡਾਂਸ ਕਰਦੀ ਨਜ਼ਰ ਆਈ।

ਇਹ  ਵੀ ਪੜ੍ਹੋ : ਪਤੀ ਸੂਰਜ ਨਾਲ ਛੁੱਟੀਆਂ ’ਤੇ ਨਿਕਲੀ ਮੌਨੀ ਰਾਏ, ਏਅਰਪੋਰਟ ’ਤੇ ਇਕੱਠੇ ਨਜ਼ਰ ਆਇਆ ਜੋੜਾ

ਸ਼ਹਿਨਾਜ਼ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਫ਼ਿਲਹਾਲ ਸਲਮਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ’ਚ ਸਿਧਾਰਥ ਨਿਗਮ ਅਤੇ ਰਾਘਵ ਜੁਆਲ ਵੀ ਹਨ। 

 

ਇਸ ਤੋਂ ਇਲਾਵਾ ਫ਼ਿਲਮ ’ਚ ਵੇਂਕਟੇਸ਼, ਪੂਜਾ ਹੇਗੜੇ, ਪਲਕ ਤਿਵਾਰੀ ਅਤੇ ਜੱਸੀ ਗਿੱਲ ਵੀ ਨਜ਼ਰ ਆਉਣਗੇ। ‘ਕਭੀ ਈਦ ਕਭੀ ਦੀਵਾਲੀ’ ਫ਼ਰਹਾਦ ਸਾਮਜੀ ਵੱਲੋਂ ਨਿਰਦੇਸ਼ਿਤ ਹੈ ਅਤੇ ਸਾਜਿਦ ਨਾਡਿਆਡਵਾਲਾ ਅਤੇ ਸਲਮਾਨ ਵੱਲੋਂ ਨਿਰਮਿਤ ਹੈ।


Anuradha

Content Editor

Related News