''ਮਿਰਜ਼ਾਪੁਰ 2'' ਦੀ ਰਿਲੀਜ਼ਿੰਗ ਤੋਂ ਪਹਿਲਾਂ ਹੀ ਰਿਲੀਜ਼ ਹੋਏ ਸਾਰੇ ਐਪੀਸੋਡ

10/23/2020 11:05:34 AM

ਮੁੰਬਈ (ਬਿਊਰੋ) : ਫ਼ਿਲਮ 'ਮਿਰਜ਼ਾਪੁਰ 2' ਦੀ ਰਿਲੀਜ਼ਿੰਗ ਤੋਂ ਪਹਿਲਾਂ ਹੀ ਐਮਾਜ਼ੋਨ ਪ੍ਰਾਈਮ ਵੀਡੀਓ ਸਟ੍ਰੀਮਿੰਗ ਸ਼ੁਰੂ ਹੋ ਗਈ ਹੈ। ਤੁਸੀਂ ਇਸ ਲੜੀ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ। ਇਸ ਲੜੀ ਵਿਚ ਪੰਕਜ ਤ੍ਰਿਪਾਠੀ, ਅਲੀ ਫਜ਼ਲ, ਦਿਵੇਂਦੁ ਸ਼ਰਮਾ, ਸ਼ਵੇਤਾ ਤ੍ਰਿਪਾਠੀ ਅਤੇ ਰਸਿਕਾ ਦੁੱਗਲ ਇਕ ਵਾਰ ਫਿਰ ਆਪਣਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਨਵੇਂ ਕਿਰਦਾਰ ਸਾਹਮਣੇ ਆਉਣ ਵਾਲੇ ਹਨ। ਪ੍ਰਸ਼ੰਸਕ ਬੜੇ ਉਤਸ਼ਾਹ ਨਾਲ ਇਸ ਸ਼ੋਅ ਦੀ ਉਡੀਕ ਕਰ ਰਹੇ ਸਨ ਅਤੇ ਦਰਸ਼ਕਾਂ ਨੂੰ ਹੈਰਾਨ ਕਰਨ ਲਈ, ਇਸ ਮਸ਼ਹੂਰ ਵੈਬਸਰੀਜ਼ ਨੂੰ ਆਪਣੇ ਸ਼ੈਡਿਊਲ ਤੋਂ ਇਕ ਦਿਨ ਪਹਿਲਾਂ ਰਿਲੀਜ਼ ਹੋ ਚੁੱਕੀ ਹੈ, ਜਿਸ ਕਾਰਨ ਪ੍ਰਸ਼ੰਸਕਾਂ ਨੂੰ ਇਕ ਹੈਰਾਨੀਜਨਕ ਸਰਪ੍ਰਾਈਜ਼ ਮਿਲਿਆ ਹੈ ਅਤੇ ਕਈ ਪ੍ਰਸ਼ੰਸਕ ਟਵੀਟਜ਼ ਦੇ ਸਹਾਰੇ ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਸ਼ੋਅ ਬਣਾਉਣ ਵਾਲੇ ਮੇਕਰਜ਼ ਦਾ ਧੰਨਵਾਦ ਅਦਾ ਕਰ ਰਹੇ ਹਨ।

 
 
 
 
 
 
 
 
 
 
 
 
 
 

मक़बूल आज रात प्रबंध तो है न!@primevideoin को बोलो सिस्टम तगड़ा रखे, मुन्ना @divyenndu और युवा वर्ग को असुविधा ना हो।

A post shared by Pankaj Tripathi (@pankajtripathi) on Oct 22, 2020 at 7:20am PDT

ਕੀ ਹੋਇਆ ਸੀ 'ਮਿਰਜ਼ਾਪੁਰ' ਦੇ ਪਹਿਲੇ ਸੀਜਨ 'ਚ
ਮਿਰਜ਼ਾਪੁਰ ਦੇ ਸੀਜਨ 'ਚ ਪੰਕਜ ਤ੍ਰਿਪਾਠੀ ਕਾਲੀਨ ਭਈਆ ਦੀ ਭੂਮਿਕਾ 'ਚ ਦਿਖਾਈ ਦਿੱਤੇ ਸਨ, ਜੋ ਇਕ 'ਬਾਹੂਬਲੀ' ਹੈ ਅਤੇ ਮਿਰਜ਼ਾਪੁਰ 'ਚ ਉਨ੍ਹਾਂ ਦੇ ਨਾਮ ਦੀ ਤੂਤੀ ਬੋਲਦੀ ਹੈ ਅਤੇ ਉਹ ਆਪਣੇ ਨਸ਼ਿਆਂ ਅਤੇ ਬੰਦੂਕਾਂ ਦੇ ਕਾਰੋਬਾਰ ਨੂੰ ਫੈਲਾਉਣ ਲਈ ਗੁੱਡੂ ਅਤੇ ਬਬਲੂ ਨੂੰ ਆਪਣੇ ਗਿਰੋਹ 'ਚ ਸ਼ਾਮਲ ਕਰ ਲੈਂਦੇ ਹਨ ਪਰ ਕਾਲੀਨ ਭਈਆ ਦਾ ਬੇਟਾ ਮੁੰਨਾ ਇਸ ਫ਼ੈਸਲੇ ਤੋਂ ਖੁਸ਼ ਨਹੀਂ ਹੈ। ਇਸ ਤੋਂ ਇਲਾਵਾ ਗੁੱਡੂ ਇਕ ਲੜਕੀ ਨਾਲ ਵਿਆਹ ਕਰਵਾਉਂਦਾ ਹੈ, ਜਿਸ ਨੂੰ ਮੁੰਨਾ ਕਾਲਜ 'ਚ ਪਸੰਦ ਕਰਦੀ ਹੈ। ਫਿਰ ਮੁੰਨਾ ਆਪਣੇ ਪਿਤਾ ਦੀ ਹੱਤਿਆ ਦੀ ਯੋਜਨਾ ਬਣਾ ਲੈਂਦਾ ਹੈ ਪਰ ਕਾਲੀਨ ਭਇਆ ਬਚ ਜਾਂਦਾ ਹੈ ਅਤੇ ਮੁੰਨਾ ਇਸ ਦਾ ਇਲਜ਼ਾਮ ਗੁੱਡੂ ਅਤੇ ਬਬਲੂ 'ਤੇ ਲਗਾ ਦਿੰਦੇ ਹਨ। ਕਾਲੀਨ ਵੀ ਮੁੰਨਾ ਨੂੰ ਗੁੱਡੂ ਅਤੇ ਬਬਲੂ ਨੂੰ ਖ਼ਤਮ ਕਰਨ ਦੀ ਆਗਿਆ ਦੇ ਦਿੰਦੇ ਹਨ। ਇਸ ਤੋਂ ਬਾਅਦ ਮੁੰਨਾ ਬਬਲੂ ਅਤੇ ਗੁੱਡੂ ਦੀ ਪਤਨੀ ਦਾ ਕਤਲ ਕਰ ਦਿੰਦਾ ਹੈ। 

 
 
 
 
 
 
 
 
 
 
 
 
 
 

ये आज अचानक दिखा और आज हीं के दिन सोलह साल पहले मै और मृदुला (पत्नी ) मुंबई आए थे।शुक्रिया हिंदी सिनेमा उद्योग , मुंबई और आप सब । प्रेम ❤️🙏🏾। thanks @mansworldindia @yehhaimirzapur क़ालीन भईया, उर्फ़ समकालीन भईया।

A post shared by Pankaj Tripathi (@pankajtripathi) on Oct 16, 2020 at 11:42am PDT

'ਮਿਰਜ਼ਾਪੁਰ 2' ਇਹ ਹੋਵੇਗਾ ਖ਼ਾਸ
'ਮਿਰਜ਼ਾਪੁਰ 2' 'ਚ ਗੁੱਡੂ ਆਪਣੇ ਭਰਾ ਅਤੇ ਆਪਣੀ ਪਤਨੀ ਦਾ ਬਦਲਾ ਲਵੇਗਾ, ਨਾਲ ਹੀ ਹੁਣ ਗੁੱਡੂ ਵੀ 'ਮਿਰਜ਼ਾਪੁਰ' 'ਤੇ ਰਾਜ ਕਰਨਾ ਚਾਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ 'ਮਿਰਜ਼ਾਪੁਰ 2' ਰਿਲੀਜ਼ ਤੋਂ ਤਿੰਨ ਘੰਟੇ ਪਹਿਲਾਂ ਹੀ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋਣਾ ਸ਼ੁਰੂ ਹੋ ਗਿਆ ਹੈ। ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਤੁਸੀਂ ਇਸ ਸੀਰੀਜ਼ ਨੂੰ ਵੇਖ ਸਕਦੇ ਹੋ। ਇਸ ਸੀਰੀਜ਼ 'ਚ ਪੰਕਜ ਤ੍ਰਿਪਾਠੀ, ਅਲੀ ਫਜਲ, ਦਿਵਯੇਂਦੂ ਸ਼ਰਮਾ, ਸ਼ਵੇਤਾ ਤ੍ਰਿਪਾਠੀ ਅਤੇ ਰਸਿਕਾ ਦੁੱਗਲ ਆਪਣੇ ਕਿਰਦਾਰ ਨੂੰ ਦੁਬਾਰਾ ਨਿਭਾਉਂਦੇ ਨਜ਼ਰ ਆਉਣਗੇ। ਇਨ੍ਹਾਂ ਦੇ ਇਲਾਵਾ ਹੋਰ ਵੀ ਕਈ ਕਿਰਦਾਰ ਸਾਹਮਣੇ ਆਉਣ ਵਾਲੇ ਹਨ।

 
 
 
 
 
 
 
 
 
 
 
 
 
 

फिर से याद दिल रहे हैं , सिर्फ़ १ दिन बचा है । #MirzapurOnPrime @yehhaimirzapur @primevideoin @excelmovies @pankajtripathi @alifazal9 @divyenndu @battatawada @rasikadugal @harshita1210 @itsvijayvarma @amit.sial @anjumsharma @faroutakhtar @ritesh_sid #PuneetKrishna @gurmmeetsingh @mihirbd @vineetkrishna01 @rajeshtailang @sheeba.chadha @talwarisha @priyanshupainyuli @manurishichadha @anangsha @nehasargam @aliqulimirzaofficial

A post shared by Pankaj Tripathi (@pankajtripathi) on Oct 21, 2020 at 11:24pm PDT


sunita

Content Editor sunita