ਮਿਲਖਾ ਸਿੰਘ ਦੀ ਮੌਤ ਨਾਲ ਸਦਮੇ 'ਚ ਫਰਹਾਨ ਅਖਤਰ, 'ਫਲਾਇੰਗ ਸਿੱਖ' ਲਈ ਲਿਖੀਆਂ ਦਿਲ ਛੂਹ ਲੈਣ ਵਾਲੀਆਂ ਗੱਲਾਂ

06/19/2021 11:31:37 AM

ਮੁੰਬਈ (ਬਿਊਰੋ) : 'ਫਲਾਇੰਗ ਸਿੱਖ' ਦੇ ਨਾਂ ਨਾਲ ਮਸ਼ਹੂਰ ਭਾਰਤ ਦੇ ਮਹਾਨ ਸਪ੍ਰਿੰਟਰ ਮਿਲਖਾ ਸਿੰਘ ਦੀ ਦੇਰ ਰਾਤ ਮੌਤ ਹੋ ਗਈ। 91 ਸਾਲਾ ਮਿਲਖਾ ਸਿੰਘ ਨੂੰ ਕੋਰੋਨਾ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਬੀਤੇ ਵੀਰਵਾਰ ਨੂੰ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਪਰ ਕੱਲ੍ਹ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮਿਲਖਾ ਸਿੰਘ ਭਾਰਤ ਦੇ ਖੇਡ ਇਤਿਹਾਸ ਵਿਚ ਸਭ ਤੋਂ ਸਫਲ ਅਥਲੀਟ ਸਨ। ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਉਸ ਵੇਲੇ ਦੇ ਪਾਕਿਸਤਾਨ ਦੇ ਰਾਸ਼ਟਰਪਤੀ ਫੀਲਡ ਮਾਰਸ਼ਲ ਅਯੂਬ ਖ਼ਾਨ ਤੱਕ ਹਰ ਕੋਈ ਮਿਲਖਾ ਦੇ ਹੁਨਰ ਦਾ ਫੈਨ ਸੀ।

PunjabKesari
ਫਰਹਾਨ ਅਖਤਰ ਨੇ ਲਿਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ
ਉਥੇ ਹੀ ਅਦਾਕਾਰ ਫਰਹਾਨ ਅਖਤਰ ਨੇ ਟਵੀਟ ਕੀਤਾ ਹੈ ''ਡਿਯਰੇਸਟ ਮਿਲਖਾ ਜੀ, ਮੇਰਾ ਇਕ ਹਿੱਸਾ ਹਾਲੇ ਵੀ ਇਹ ਮੰਨਣ ਤੋਂ ਇਨਕਾਰ ਕਰ ਰਿਹਾ ਹੈ ਕਿ ਤੁਸੀਂ ਨਹੀਂ ਰਹੇ। ਸ਼ਾਇਦ ਇਹ ਜ਼ਿੱਦੀ ਪੱਖ ਹੈ, ਜੋ ਮੈਨੂੰ ਤੁਹਾਡੇ ਤੋਂ ਵਿਰਾਸਤ 'ਚ ਮਿਲਿਆ ਹੈ। ਉਹ ਪੱਖ ਜਦੋਂ ਉਹ ਕਿਸੇ ਚੀਜ਼ 'ਤੇ ਆਪਣਾ ਮਨ ਲਗਾਉਂਦੇ ਨੇ, ਬਸ ਕਦੇ ਹਾਰ ਨਹੀਂ ਮੰਨਦਾ ਅਤੇ ਸੱਚਾਈ ਹੈ ਕਿ ਤੁਸੀਂ ਹਮੇਸ਼ਾ ਜਿਊਂਦੇ ਰਹੋਗੇ, ਕਿਉਂਕਿ ਤੁਸੀਂ ਇਕ ਵੱਡੇ ਦਿਲ ਵਾਲੇ, ਪਿਆਰ ਕਰਨ ਵਾਲੇ, ਗਰਮਜ਼ੋਸ਼ੀ ਨਾਲ ਭਰੇ ਸਿੱਧੇ-ਸਾਦੇ ਆਦਮੀ ਤੋਂ ਜ਼ਿਆਦਾ ਸਨ। ਤੁਸੀਂ ਇਕ ਵਿਚਾਰ ਦੀ ਅਗਵਾਈ ਕੀਤੀ, ਤੁਸੀਂ ਇਕ ਸੁਫ਼ਨੇ ਦੀ ਅਗਵਾਈ ਕੀਤੀ, ਤੁਸੀਂ ਅਗਵਾਈ ਕੀਤੀ ਕਿ ਕਿਵੇਂ ਈਮਾਨਦਾਰੀ ਅਤੇ ਦ੍ਰਿੜ੍ਹ ਸੰਕਲਪ ਨਾਲ ਵਿਅਕਤੀ ਆਪਣੇ ਪੈਰਾਂ ਤੋਂ ਉੱਠ ਕੇ ਅਸਮਾਨ ਨੂੰ ਛੂਹ ਸਕਦੇ ਹੈ।''

ਫਰਹਾਨ ਅਖਤਰ ਨੇ ਅੱਗੇ ਲਿਖਿਆ ''ਤੁਸੀਂ ਸਾਡੇ ਸਾਰਿਆਂ ਦੇ ਜੀਵਨ ਨੂੰ ਛੂਹਿਆ ਹੈ। ਜਿਹੜੇ ਲੋਕ ਇਕ ਪਿਤਾ ਅਤੇ ਦੋਸਤ ਦੇ ਰੂਪ 'ਚ ਜਾਣਦੇ ਹਨ, ਉਨ੍ਹਾਂ ਲਈ ਇਹ ਇਕ ਆਸ਼ੀਰਵਾਦ ਸੀ। ਮੈਂ ਤੁਹਾਨੂੰ ਪੂਰੇ ਦਿਲ ਤੋਂ ਪਿਆਰ ਕਰਦਾ ਹਾਂ।''

PunjabKesari

ਮੁਸ਼ਕਲ ਦੌਰ 'ਚੋਂ ਲੰਘਿਆ ਮਿਲਖਾ ਸਿੰਘ ਦਾ ਬਚਪਨ 
ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਨੂੰ ਗੋਵਿੰਦਪੁਰਾ (ਜੋ ਹੁਣ ਪਾਕਿਸਤਾਨ ਦਾ ਹਿੱਸਾ ਹੈ) ਵਿਚ ਇੱਕ ਸਿੱਖ ਪਰਿਵਾਰ ਵਿਚ ਹੋਇਆ। ਉਨ੍ਹਾਂ ਦਾ ਬਚਪਨ ਬਹੁਤ ਮੁਸ਼ਕਲ ਦੌਰ 'ਚੋਂ ਲੰਘਿਆ। ਮਿਲਖਾ ਸਿੰਘ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਦੰਗਿਆਂ ਵਿਚ ਆਪਣੇ ਮਾਪਿਆਂ ਅਤੇ ਕਈ ਭੈਣਾਂ-ਭਰਾਵਾਂ ਨੂੰ ਗੁਆ ਬੈਠੇ। ਉਨ੍ਹਾਂ ਨੂੰ ਬਚਪਨ ਤੋਂ ਹੀ ਭੱਜਣ ਦਾ ਸ਼ੌਕ ਸੀ। ਉਹ ਆਪਣੇ ਘਰ ਤੋਂ ਸਕੂਲ ਅਤੇ ਸਕੂਲ ਤੋਂ 10 ਕਿਲੋਮੀਟਰ ਦੌੜਦੇ ਸੀ।

PunjabKesari

ਇਸ ਤਰ੍ਹਾਂ ਹਾਸਲ ਕੀਤਾ 'ਫਲਾਇੰਗ ਸਿੱਖ' ਦਾ ਖਿਤਾਬ
ਮਿਲਖਾ ਸਿੰਘ ਨੂੰ 'ਫਲਾਇੰਗ ਸਿੱਖ' ਦਾ ਖਿਤਾਬ ਮਿਲਣ ਦੀ ਕਹਾਣੀ ਬਹੁਤ ਦਿਲਚਸਪ ਹੈ ਅਤੇ ਇਹ ਪਾਕਿਸਤਾਨ ਨਾਲ ਸਬੰਧਿਤ ਹੈ। ਮਿਲਖਾ ਸਿੰਘ ਨੂੰ 1960 ਦੇ ਰੋਮ ਓਲੰਪਿਕ ਵਿਚ ਤਮਗਾ ਨਾ ਮਿਲਣ 'ਤੇ ਬਹੁਤ ਦੁੱਖ ਹੋਇਆ ਸੀ। ਉਸੇ ਸਾਲ ਉਨ੍ਹਾਂ ਨੂੰ ਪਾਕਿਸਤਾਨ ਵਿਚ ਆਯੋਜਿਤ ਅੰਤਰਰਾਸ਼ਟਰੀ ਅਥਲੀਟ ਮੁਕਾਬਲੇ ਵਿਚ ਹਿੱਸਾ ਲੈਣ ਲਈ ਸੱਦਾ ਮਿਲਿਆ। ਮਿਲਖਾ ਨੂੰ ਲੰਬੇ ਸਮੇਂ ਤੋਂ ਬਟਵਾਰੇ ਦਾ ਦਰਦ ਸੀ ਅਤੇ ਉਸ ਥਾਂ ਨਾਲ ਯਾਦਾਂ ਜੁੜੀਆਂ ਹੋਣ ਕਰਕੇ ਉਹ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ ਸੀ। ਹਾਲਾਂਕਿ, ਬਾਅਦ ਵਿਚ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਹਿਣ 'ਤੇ ਉਨ੍ਹਾਂ ਨੇ ਪਾਕਿਸਤਾਨ ਜਾਣ ਦਾ ਫ਼ੈਸਲਾ ਕੀਤਾ।

PunjabKesari

ਉਸ ਸਮੇਂ ਪਾਕਿਸਤਾਨ ਵਿਚ ਅਥਲੈਟਿਕਸ ਵਿਚ ਅਬਦੁੱਲ ਖਾਲਿਕ ਦਾ ਨਾਂ ਬਹੁਤ ਮਸ਼ਹੂਰ ਸੀ। ਉਹ ਉੱਥੇ ਸਭ ਤੋਂ ਤੇਜ਼ ਦੌੜਾਕ ਮੰਨਿਆ ਜਾਂਦਾ ਸੀ। ਇੱਥੇ ਮਿਲਖਾ ਸਿੰਘ ਉਸ ਦਾ ਮੁਕਾਬਲਾ ਕਰ ਰਿਹਾ ਸੀ। ਅਬਦੁੱਲ ਖਾਲਿਕ ਨਾਲ ਇਸ ਦੌੜ ਵਿਚ ਸਥਿਤੀ ਮਿਲਖਾ ਦੇ ਵਿਰੁੱਧ ਸੀ ਅਤੇ ਪੂਰਾ ਸਟੇਡੀਅਮ ਆਪਣੇ ਹੀਰੋ ਦੀ ਭਾਵਨਾ ਵਧਾ ਰਿਹਾ ਸੀ ਪਰ ਖਾਲਿਕ ਮਿਲਖਾ ਦੀ ਰਫਤਾਰ ਦੇ ਸਾਹਮਣੇ ਟਿੱਕ ਨਹੀਂ ਸਕਿਆ। ਦੌੜ ਤੋਂ ਬਾਅਦ ਪਾਕਿਸਤਾਨ ਫੀਲਡ ਦੇ ਤਤਕਾਲੀ ਰਾਸ਼ਟਰਪਤੀ ਮਾਰਸ਼ਲ ਅਯੂਬ ਖ਼ਾਨ ਨੇ ਮਿਲਖਾ ਸਿੰਘ ਦਾ ਨਾਂ 'ਫਲਾਇੰਗ ਸਿੱਖ' ਰੱਖਿਆ ਅਤੇ ਕਿਹਾ 'ਅੱਜ ਤੁਸੀਂ ਭੱਜੇ ਨਹੀਂ ਉੱਡੇ ਹੋ। ਇਸੇ ਲਈ ਅਸੀਂ ਤੁਹਾਨੂੰ ਫਲਾਇੰਗ ਸਿੱਖ ਦਾ ਖਿਤਾਬ ਦਿੰਦੇ ਹਾਂ।" ਉਦੋਂ ਤੋਂ, ਉਹ ਇਸ ਨਾਂ ਨਾਲ ਪੂਰੀ ਦੁਨੀਆ ਵਿਚ ਮਸ਼ਹੂਰ ਹੋਇਆ। ਖੇਡਾਂ ਵਿਚ ਉਨ੍ਹਾਂ ਦੇ ਅਨੋਖੇ ਯੋਗਦਾਨ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ, ਭਾਰਤ ਦਾ ਚੌਥਾ ਸਰਵਉਚ ਸਨਮਾਨ ਨਾਲ ਸਨਮਾਨਿਤ ਵੀ ਕੀਤਾ ਹੈ।


sunita

Content Editor

Related News