ਸੀ. ਐੱਮ. ਭਗਵੰਤ ਮਾਨ ਨੂੰ ਮਿਲੇ ਮੀਕਾ ਸਿੰਘ, ਕਿਹਾ- ‘ਮੈਂ ਸੋਚਿਆ ਸੀ ਸੀ. ਐੱਮ. ਬਣਨ ਤੋਂ ਬਾਅਦ...’

04/05/2022 3:11:07 PM

ਚੰਡੀਗੜ੍ਹ (ਬਿਊਰੋ)– ਮਸ਼ਹੂਰ ਗਾਇਕ ਮੀਕਾ ਸਿੰਘ ਹਾਲ ਹੀ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਹਨ। ਇਸ ਮੁਲਾਕਾਤ ਦੀ ਤਸਵੀਰ ਮੀਕਾ ਸਿੰਘ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।

ਇਸ ਤਸਵੀਰ ਨਾਲ ਮੀਕਾ ਸਿੰਘ ਨੇ ਖ਼ਾਸ ਕੈਪਸ਼ਨ ਵੀ ਲਿਖੀ ਹੈ। ਮੀਕਾ ਸਿੰਘ ਲਿਖਦੇ ਹਨ, ‘ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਬਹੁਤ ਵਧੀਆ ਲੱਗਾ। ਉਹ ਸ਼ਖ਼ਸ ਜਿਸ ਨੇ ਆਪਣਾ ਕਰੀਅਰ ਕਲਾਕਾਰ ਵਜੋਂ ਸ਼ੁਰੂ ਕੀਤਾ। ਇਨ੍ਹਾਂ ਨੇ ਜ਼ਿੰਦਗੀ ’ਚ ਬਹੁਤ ਸਾਰੇ ਉਤਾਰ-ਚੜ੍ਹਾਅ ਦੇਖੇ ਹਨ। ਇਕ ਸਫਲ ਕਲਾਕਾਰ, ਜਿਸ ਨੇ ਆਪਣਾ ਕਰੀਅਰ ਰਾਜਨੀਤੀ ਵੱਲ ਮੋੜ ਲਿਆ।’

ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਚਾਹੁਣ ਵਾਲਿਆਂ ਨੂੰ ਦਿੱਤੀ ਖ਼ੁਸ਼ਖ਼ਬਰੀ

ਕੈਪਸ਼ਨ ’ਚ ਮੀਕਾ ਸਿੰਘ ਨੇ ਅੱਗੇ ਲਿਖਿਆ, ‘ਮੈਂ ਸੋਚਿਆ ਸੀ ਕਿ ਸੀ. ਐੱਮ. ਬਣਨ ਤੋਂ ਬਾਅਦ ਉਹ ਬਦਲ ਗਏ ਹੋਣਗੇ ਪਰ ਉਹ ਅਜੇ ਵੀ ਉਹੀ ਸ਼ਖ਼ਸ ਹਨ। ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਇਨਸਾਨ। ਤੁਹਾਡਾ ਬਹੁਤ ਧੰਨਵਾਦ ਭਾਅ ਜੀ ਆਪਣਾ ਕੀਮਤੀ ਸਮਾਂ ਦੇਣ ਲਈ।’

 
 
 
 
 
 
 
 
 
 
 
 
 
 
 

A post shared by Mika Singh (@mikasingh)

ਦੱਸ ਦੇਈਏ ਕਿ ਮੀਕਾ ਸਿੰਘ ਇਨ੍ਹੀਂ ਦਿਨੀਂ ਆਪਣੇ ਨਵੇਂ ਸ਼ੋਅ ਨੂੰ ਲੈ ਕੇ ਵੀ ਚਰਚਾ ’ਚ ਹਨ। ਮੀਕਾ ਸਿੰਘ ਟੀ. ਵੀ. ’ਤੇ ਸਵੰਬਰ ਰਚਾਉਣ ਜਾ ਰਹੇ ਹਨ। ਮੀਕਾ ਸਿੰਘ ਨੇ ਅਜੇ ਤਕ ਵਿਆਹ ਨਹੀਂ ਕੀਤਾ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਸ਼ਾਇਦ ਇਸ ਸ਼ੋਅ ਰਾਹੀਂ ਉਨ੍ਹਾਂ ਨੂੰ ਆਪਣੀ ਪਾਰਟਨਰ ਮਿਲ ਜਾਵੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News