ਮੀਕਾ ਸਿੰਘ ਨੇ ਰਿਤਿਕ ਰੌਸ਼ਨ ਨਾਲ ਮਨਾਇਆ ਨਵੇਂ ਸਾਲ ਦਾ ਜਸ਼ਨ, ਵੀਡੀਓ ਹੋਈ ਵਾਇਰਲ

Friday, Jan 01, 2021 - 01:52 PM (IST)

ਮੀਕਾ ਸਿੰਘ ਨੇ ਰਿਤਿਕ ਰੌਸ਼ਨ ਨਾਲ ਮਨਾਇਆ ਨਵੇਂ ਸਾਲ ਦਾ ਜਸ਼ਨ, ਵੀਡੀਓ ਹੋਈ ਵਾਇਰਲ

ਮੁੰਬਈ (ਬਿਊਰੋ)– ਨਵੇਂ ਸਾਲ ਦਾ ਲੋਕ ਜਸ਼ਨ ਮਨਾ ਰਹੇ ਹਨ, 2020 ਦੀਆਂ ਕੌੜੀਆਂ ਯਾਦਾਂ ਨੂੰ ਭੁਲਾ ਕੇ ਇਸ ਉਮੀਦ ’ਚ ਕਿ ਸਾਲ 2021 ਨਵੀਆਂ ਖੁਸ਼ੀਆਂ ਲੈ ਕੇ ਆਵੇਗਾ। ਬਾਲੀਵੁੱਡ ਸਿਤਾਰੇ ਨਵੇਂ ਸਾਲ ਦਾ ਸੁਆਗਤ ਬਹੁਤ ਜ਼ੋਰ-ਸ਼ੋਰ ਨਾਲ ਕਰ ਰਹੇ ਹਨ। ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਨਵੇਂ ਸਾਲ ਦਾ ਸੁਆਗਤ ਧੂਮਧਾਮ ਨਾਲ ਕੀਤਾ। ਇਸ ਖਾਸ ਮੌਕੇ ’ਤੇ ਉਨ੍ਹਾਂ ਨੇ ਆਪਣੀ ਪਹਿਲੀ ਫ਼ਿਲਮ ਦੇ ਹਿੱਟ ਗੀਤ ’ਤੇ ਨਾ ਸਿਰਫ ਜ਼ਬਰਦਸਤ ਡਾਂਸ ਕੀਤਾ, ਸਗੋਂ ਗਾਇਕ ਮੀਕਾ ਸਿੰਘ ਨਾਲ ਗੀਤ ਵੀ ਗਾਏ। ਸੋਸ਼ਲ ਮੀਡੀਆ ’ਤੇ ਰਿਤਿਕ-ਮੀਕਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

ਵਾਇਰਲ ਹੋ ਰਹੀ ਇਸ ਵੀਡੀਓ ’ਚ ਜਿਥੇ ਰਿਤਿਕ ਰੌਸ਼ਨ ‘ਕਹੋ ਨਾ ਪਿਆਰ ਹੈ’ ਦਾ ਹਿੱਟ ਗੀਤ ‘ਏ ਮੇਰੇ ਦਿਲ ਤੂ’ ਗਾਉਂਦੇ ਨਜ਼ਰ ਆ ਰਹੇ ਹਨ, ਉਥੇ ਗੀਤ ’ਤੇ ਹੁੱਕ ਸਟੈੱਪ ਵੀ ਕਰ ਰਹੇ ਹਨ, ਜੋ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Mika Singh (@mikasingh)

ਗਾਇਕ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, ‘ਨਵਾਂ ਸਾਲ ਮੁਬਾਰਕ। ਰਿਤਿਕ ਰੌਸ਼ਨ, ਜ਼ਾਇਦ ਖ਼ਾਨ, ਕਰਨ ਬਾਵਾ ਤੇ ਰਾਕੇਸ਼ ਰੌਸ਼ਨ ਨਾਲ ਬਹੁਤ ਹੀ ਸ਼ਾਨਦਾਰ ਪਾਰਟੀ ਰਹੀ। ਧੰਨਵਾਦ ਕੁੱਕੂ ਬਾਵਾ ਸਾਬ ਤੇ ਰਾਕੇਸ਼ ਰੌਸ਼ਨ ਇਸ ਤਰ੍ਹਾਂ ਦੀ ਸ਼ਾਨਦਾਰ ਪਾਰਟੀ ਦੇਣ ਲਈ। ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ। ਤੁਹਾਡੇ ਸਾਰਿਆਂ ਦੇ ਸਿਹਤਮੰਦ ਹੋਣ ਤੇ ਢੇਰ ਸਾਰੀਆਂ ਖੁਸ਼ੀਆਂ ਦੀ ਦੁਆ। ਅਲਵਿਦਾ 2020, ਸਵਾਗਤ 2021।’

ਦੱਸਣਯੋਗ ਹੈ ਕਿ ਮੀਕਾ ਸਿੰਘ ਨੇ ਹਾਲ ਹੀ ’ਚ ਪਿਛਲੇ ਸਾਲ ਲੌਕਡਾਊਨ ਕਾਰਨ ਆਪਣੇ ਕੰਮ ’ਤੇ ਪਏ ਅਸਰ ਦੀ ਗੱਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਬੀਤੇ 8 ਮਹੀਨਿਆਂ ਤੋਂ ਉਨ੍ਹਾਂ ਕੋਲ ਕੋਈ ਕੰਮ ਨਹੀਂ ਸੀ।

ਨੋਟ– ਰਿਤਿਕ ਰੌਸ਼ਨ ਤੇ ਮੀਕਾ ਸਿੰਘ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News