ਫਿਲਮ ‘ਮੇਰੇ ਹਸਬੈਂਡ ਕੀ ਬੀਵੀ’ ਦਾ ਗਾਣਾ ‘ਗੋਰੀ ਹੈ ਕਲਾਈਆਂ’ ਹੋਇਆ ਰਿਲੀਜ਼

Friday, Feb 07, 2025 - 05:09 PM (IST)

ਫਿਲਮ ‘ਮੇਰੇ ਹਸਬੈਂਡ ਕੀ ਬੀਵੀ’ ਦਾ ਗਾਣਾ ‘ਗੋਰੀ ਹੈ ਕਲਾਈਆਂ’ ਹੋਇਆ ਰਿਲੀਜ਼

ਮੁੰਬਈ (ਬਿਊਰੋ) - ਹੁਣੇ ਜਿਹੇ ‘ਮੇਰੇ ਹਸਬੈਂਡ ਕੀ ਬੀਵੀ’ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੇ ਨੇਟੀਜੰਸ ਨੂੰ ਹੱਸਣ ’ਤੇ ਮਜਬੂਰ ਕਰ ਦਿੱਤਾ। ਦਰਸ਼ਕਾਂ ਨੇ ਦਮਦਾਰ ਸੀਨ, ਸਟੀਕ ਚੁਟਕਲਿਆਂ ਤੇ ਲਵ ਸਰਕਲ ਐਲੀਮੈਂਟ ਦੀ ਕਾਫੀ ਪ੍ਰਸ਼ੰਸਾ ਕੀਤੀ। ਹੁਣ ਫਿਲਮ ਨਿਰਮਾਤਾਵਾਂ ਨੇ ਫਿਲਮ ਦਾ ਸਿਚੁਏਸ਼ਨਲ ਕਾਮੇਡੀ ਗਾਣਾ ‘ਗੋਰੀ ਹੈ ਕਲਾਈਆਂ’ ਰਿਲੀਜ਼ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਆਫਰ ਹੋਣ ਮਗਰੋਂ ਨਿਖਰੀ ਮਹਾਕੁੰਭ ਦੀ ਮੋਨਾਲੀਸਾ, Dance Move ਵੇਖ ਲੋਕਾਂ ਦੀਆਂ ਖੁੱਲ੍ਹੀਆਂ ਅੱਖਾਂ

ਇਹ ਬਹੁਤ ਹੀ ਫਰੈੱਸ਼ ਅਤੇ ਐਨਰਜੇਟਿਕ ਗਾਣਾ ਹੈ। ਇਸ ਗਾਣੇ ਵਿਚ ਅਰਜੁਨ ਕਪੂਰ, ਭੂਮੀ ਪੇਡਨੇਕਰ ਅਤੇ ਰਕੁਲਪ੍ਰੀਤ ਹਨ, ਜਿਨ੍ਹਾਂ ਨੇ ਕਾਮੇਡੀ ਦੇ ਨਾਲ-ਨਾਲ ਸੀਜ਼ਨ ਦੇ ਸਭ ਤੋਂ ਵਧੀਆ ਪਾਰਟੀ ਸਾਂਗ ਵਿਚ ਆਪਣੇ ਡਾਂਸ ਮੂਵਸ ਦੇ ਨਾਲ ਅੱਗ ਲਾ ਦਿੱਤੀ ਹੈ। ਫਿਲਮ ਵਿਚ ਭੂਮੀ ਅਤੇ ਰਕੁਲਪ੍ਰੀਤ ਦੇ ਵਿਚਾਲੇ ਨੋਂਕ-ਝੋਂਕ ਹੁੰਦੀ ਹੋਈ ਨਜ਼ਰ ਆਉਂਦੀ ਹੈ, ਜੋ ਵੀਡੀਓ ਵਿਚ ਇਕ-ਦੂਜੇ ਨੂੰ ਪ੍ਰੇਸ਼ਾਨ ਕਰਦੀਆਂ ਨਜ਼ਰ ਆ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨਾਲ ਬਰਫੀਲੀਆਂ ਵਾਦੀਆਂ 'ਚ ਵੱਡਾ ਹਾਦਸਾ, ਵੀਡੀਓ ਵਾਇਰਲ ਫੈਨਜ਼ ਹੈਰਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News