ਨਵਜੰਮੇ ਬੱਚੇ ਨੂੰ ਖੋਹਣ ਮਗਰੋਂ ਛਲਕਿਆ ਬੀ ਪਰਾਕ ਦੀ ਪਤਨੀ ਮੀਰਾ ਬੱਚਨ ਦਾ ਦਰਦ, ‘ਭਾਵੇਂ ਤੂੰ ਮੇਰੇ ਨਾਲ ਨਹੀਂ ਹੈ...’

Friday, Jun 24, 2022 - 01:25 PM (IST)

ਨਵਜੰਮੇ ਬੱਚੇ ਨੂੰ ਖੋਹਣ ਮਗਰੋਂ ਛਲਕਿਆ ਬੀ ਪਰਾਕ ਦੀ ਪਤਨੀ ਮੀਰਾ ਬੱਚਨ ਦਾ ਦਰਦ, ‘ਭਾਵੇਂ ਤੂੰ ਮੇਰੇ ਨਾਲ ਨਹੀਂ ਹੈ...’

ਮੁੰਬਈ (ਬਿਊਰੋ)– ਇੰਡਸਟਰੀ ਦੇ ਮਸ਼ਹੂਰ ਗਾਇਕ ਬੀ ਪਰਾਕ ਤੇ ਉਸ ਦੀ ਪਤਨੀ ਮੀਰਾ ਬੱਚਨ ਅਕਸਰ ਇਕ-ਦੂਜੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਦੋਵਾਂ ’ਚ ਬਹੁਤ ਪਿਆਰ ਹੈ ਤੇ ਉਨ੍ਹਾਂ ਦਾ ਇਹ ਪਿਆਰ ਸੋਸ਼ਲ ਮੀਡੀਆ ’ਤੇ ਬੇਸ਼ੁਮਾਰ ਦਿਖਾਈ ਦਿੰਦਾ ਹੈ। ਕੁਝ ਦਿਨ ਪਹਿਲਾਂ ਕੱਪਲ ਦੀ ਜ਼ਿੰਦਗੀ ’ਚ ਦੁੱਖਾਂ ਦਾ ਅਜਿਹਾ ਪਹਾੜ ਟੁੱਟਿਆ ਕਿ ਇਕਦਮ ਉਨ੍ਹਾਂ ਦਾ ਸਭ ਕੁਝ ਖ਼ਤਮ ਹੋ ਗਿਆ।

ਦੋਵਾਂ ਨੇ ਕੁਝ ਦਿਨ ਪਹਿਲਾਂ ਆਪਣੇ ਬੱਚੇ ਨੂੰ ਜਨਮ ਸਮੇਂ ਗੁਆ ਦਿੱਤਾ। ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ’ਤੇ ਇਹ ਦੁਖੀ ਕਰ ਦੇਣ ਵਾਲੀ ਜਾਣਕਾਰੀ ਸਾਂਝੀ ਕੀਤੀ ਸੀ। ਹਾਲਾਂਕਿ ਉਸ ਸਮੇਂ ਮੀਰਾ ਬੱਚਨ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਸੀ ਪਰ ਉਨ੍ਹਾਂ ਨੇ ਇਕ ਦਿਲ ਨੂੰ ਛੂਹ ਲੈਣ ਵਾਲਾ ਨੋਟ ਲਿਖਿਆ ਹੈ।

ਇਹ ਖ਼ਬਰ ਵੀ ਪੜ੍ਹੋ : 16 ਘੰਟਿਆਂ ’ਚ 1.30 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ‘ਐੱਸ. ਵਾਈ. ਐੱਲ.’ ਗੀਤ, ਨੰਬਰ 1 ’ਤੇ ਕਰ ਰਿਹਾ ਟਰੈਂਡ

ਮੀਰਾ ਨੇ ਇੰਸਟਾਗ੍ਰਾਮ ਪੋਸਟ ’ਚ ਲਿਖਿਆ, ‘‘ਸਵਰਗ ’ਚ ਇਕ ਖ਼ਾਸ ਪਰੀ ਹੈ, ਜੋ ਮੇਰਾ ਇਕ ਹਿੱਸਾ ਹੈ, ਇਹ ਉਹ ਜਗ੍ਹਾ ਨਹੀਂ ਹੈ, ਜਿਥੇ ਮੈਂ ਉਸ ਨੂੰ ਹੋਣ ਦੇਣਾ ਚਾਹੁੰਦੀ ਸੀ, ਸਗੋਂ ਭਗਵਾਨ ਚਾਹੁੰਦੇ ਸਨ ਕਿ ਉਹ ਉਥੇ ਹੋਵੇ। ਉਹ ਇਥੇ ਇਕ ਪਲ ਲਈ ਇਕ ਸ਼ੂਟਿੰਗ ਸਟਾਰ ਵਾਂਗ ਆਇਆ ਸੀ ਤੇ ਹੁਣ ਉਹ ਸਵਰਗ ’ਚ ਹੈ। ਉਸ ਨੇ ਬਹੁਤਿਆਂ ਦੇ ਦਿਲਾਂ ਨੂੰ ਛੂਹਿਆ, ਜਿਵੇਂ ਸਿਰਫ ਇਕ ਮਸੀਹਾ ਹੀ ਕਰ ਸਕਦਾ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦੀ ਜੇਕਰ ਮੈਨੂੰ ਪਤਾ ਹੁੰਦਾ। ਭਾਵੇਂ ਤੂੰ ਮੇਰੇ ਨਾਲ ਨਹੀਂ ਹੈ, ਮੈਂ ਤੈਨੂੰ ਪਿਆਰ ਕਰਨਾ ਕਦੇ ਨਹੀਂ ਛੱਡਾਂਗੀ। ਮੈਂ ਹਰ ਪਲ ਤੇਰੇ ਬਾਰੇ ਸੋਚਦੀ ਹਾਂ ਤੇ ਸਿਰਫ ਇਹੀ ਚਾਹੁੰਦੀ ਹਾਂ ਕਿ ਮੈਂ ਸਮੇਂ ਨੂੰ ਆਪਣੇ ਹਿੱਸੇ ’ਚ ਕਰ ਸਕਾਂ ਤੇ ਤੈਨੂੰ ਦੱਸ ਸਕਾਂ ਕਿ ਅਸੀਂ ਤੈਨੂੰ ਕਿੰਨਾ ਪਿਆਰ ਕਰਦੇ ਹਾਂ।’’

PunjabKesari

ਮੀਰਾ ਅੱਗੇ ਲਿਖਦੀ ਹੈ, ‘‘ਇੰਨੇ ਮਹੀਨੇ ਤੇਰਾ ਨੰਨ੍ਹਾ ਦਿਲ ਇੰਨੀ ਜ਼ੋਰ ਨਾਲ ਧੜਕ ਰਿਹਾ ਸੀ, ਉਹ ਹੁਣ ਖਾਮੋਸ਼ ਹੈ। ਤੇਰੇ ਨੰਨ੍ਹੇ-ਨੰਨ੍ਹੇ ਹੱਥ-ਪੈਰ ਜ਼ੋਰ-ਜ਼ੋਰ ਨਾਲ ਚੱਲ ਰਹੇ ਸਨ ਇੰਨੇ ਮਹੀਨੇ, ਹੁਣ ਸ਼ਾਂਤ ਹਨ। ਅਸੀਂ ਤੈਨੂੰ ਵਧਦੇ ਹੋਏ, ਤੈਨੂੰ ਕੱਸ ਕੇ ਫੜਦੇ ਹੋਏ ਦੇਖਣ ਦਾ ਬਹੁਤ ਸੁਪਨਾ ਦੇਖਿਆ ਸੀ ਪਰ ਰੱਬ ਨਿਯਤੀ ਅਜਿਹੀ ਸੀ ਕਿ ਮੈਂ ਸਿਰਫ ਤੇਰੀ ਮੁਸਕਾਨ ਦੇ ਸੁਪਨੇ ਦੇਖਦੀ ਹਾਂ। ਮੰਮਾ ਤੁਹਾਨੂੰ ਅੰਤ ਤਕ ਪਿਆਰ ਕਰਦੀ ਰਹੇਗੀ ਤੇ ਸੱਚਾਈ ਇਹ ਹੈ ਕਿ ਤੂੰ ਸੀ, ਤੂੰ ਹੈ ਤੇ ਹਮੇਸ਼ਾ ਮੇਰਾ ਰਹੇਂਗਾ। ਆਈ ਲਵ ਯੂ ਮਾਈ ਏਂਜਲ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News