ਤਰਸੇਮ ਜੱਸੜ ਦੀ ‘ਮਸਤਾਨੇ’ ਫ਼ਿਲਮ ਦਾ ਜ਼ਬਰਦਸਤ ਟੀਜ਼ਰ ਰਿਲੀਜ਼ (ਵੀਡੀਓ)
Sunday, May 21, 2023 - 02:01 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ਨਿਰਮਾਤਾ ਅੱਜ-ਕੱਲ ਫ਼ਿਲਮਾਂ ’ਚ ਸ਼ਾਨਦਾਰ ਕੰਮ ਕਰ ਰਹੇ ਹਨ। ਭਾਵੇਂ ਫ਼ਿਲਮ ਦਾ ਐਲਾਨ ਹੋਵੇ, ਟਰੇਲਰ ਹੋਵੇ ਜਾਂ ਪੂਰੀ ਫ਼ਿਲਮ, ਉਹ ਜਾਣਦੇ ਹਨ ਕਿ ਆਪਣੇ ਕੰਮ ਤੇ ਕਹਾਣੀ ਨਾਲ ਦਰਸ਼ਕਾਂ ਨੂੰ ਕਿਵੇਂ ਉਤਸ਼ਾਹਿਤ ਕਰਨਾ ਹੈ।
ਇਹ ਖ਼ਬਰ ਵੀ ਪੜ੍ਹੋ : ਕਰੂਜ਼ ਡਰੱਗਜ਼ ਮਾਮਲਾ, ਸੀ. ਬੀ. ਆਈ. ਨੇ ਵਾਨਖੇੜੇ ਤੋਂ ਕੀਤੀ 5 ਘੰਟੇ ਪੁੱਛਗਿੱਛ
ਹਾਲ ਹੀ ’ਚ ‘ਮਸਤਾਨੇ’ ਦੇ ਨਿਰਮਾਤਾਵਾਂ ਨੇ ਸੁਰਖੀਆਂ ’ਚ ਆਪਣਾ ਨਾਮ ਜੋੜਿਆ ਹੈ। ਟੀਮ ਨੇ ਫ਼ਿਲਮ ਦਾ ਪਹਿਲਾ ਪੋਸਟਰ ਤੇ ਟੀਜ਼ਰ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।
ਫ਼ਿਲਮ ’ਚ ਤਰਸੇਮ ਜੱਸੜ, ਸਿੰਮੀ ਚਾਹਲ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਤੇ ਬਨਿੰਦਰ ਬੰਨੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਫ਼ਿਲਮ ਨੂੰ ਵਹਿਲੀ ਜਨਤਾ ਫ਼ਿਲਮਜ਼ ਤੇ ਓਮਜੀ ਸਿਨੇ ਵਰਲਡ ਵਲੋਂ ਪੇਸ਼ ਕੀਤਾ ਗਿਆ ਹੈ ਤੇ ਸ਼ਰਨ ਆਰਟਸ ਵਲੋਂ ਲਿਖਿਤ ਤੇ ਨਿਰਦੇਸ਼ਿਤ ਕੀਤੀ ਗਈ ਹੈ। ਫ਼ਿਲਮ ‘ਮਸਤਾਨੇ’ ਜਲਦ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਨੋਟ– ‘ਮਸਤਾਨੇ’ ਫ਼ਿਲਮ ਦਾ ਟੀਜ਼ਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।