ਹਰਿਆਣਾ ਤੇ ਉੱਤਰਾਖੰਡ ਦੇ ਮੁੱਖ ਮੰਤਰੀਆਂ ਨਾਲ ਮਿਲੇ ਮਨੋਜ ਮੁੰਤਸ਼ਿਰ
Tuesday, Jun 13, 2023 - 10:21 AM (IST)
ਮੁੰਬਈ (ਬਿਊਰੋ)– ਭੂਸ਼ਣ ਕੁਮਾਰ ਵਲੋਂ ਨਿਰਮਿਤ ਤੇ ਓਮ ਰਾਓਤ ਵਲੋਂ ਨਿਰਦੇਸ਼ਿਤ ‘ਆਦਿਪੁਰਸ਼’ ਨੂੰ ਸਾਰੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਹੁਣ ਫ਼ਿਲਮ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵਲੋਂ ਵੀ ਪ੍ਰਸ਼ੰਸਾ ਤੇ ਸਮਰਥਨ ਮਿਲਿਆ ਹੈ।
‘ਆਦਿਪੁਰਸ਼’ ਦੇ ਲੇਖਕ ਤੇ ਗੀਤਕਾਰ ਮਨੋਜ ਮੁੰਤਸ਼ਿਰ ਨੇ ਕਰਨਾਲ ’ਚ ਸੀ. ਐੱਮ. ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਦੇਹਰਾਦੂਨ ’ਚ ਸੀ. ਐੱਮ. ਪੁਸ਼ਕਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ। ਇਸ ਸ਼ਾਨਦਾਰ ਫਿਲਮ ਦੀਆਂ ਕੁਝ ਝਲਕੀਆਂ ਦਿਖਾਈਆਂ ਗਈਆਂ, ਜੋ ਦੋਵਾਂ ਨੂੰ ਕਾਫੀ ਪਸੰਦ ਆਈਆਂ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਰੁਬੀਨਾ ਦਿਲੈਕ ਦਾ ਹੋਇਆ ਐਕਸੀਡੈਂਟ, ਸਿਰ ਅਤੇ ਲੱਕ 'ਤੇ ਲੱਗੀਆਂ ਸੱਟਾਂ
ਉਨ੍ਹਾਂ ਨੇ ਚਰਚਾ ਦੌਰਾਨ ਨਾ ਸਿਰਫ ਫ਼ਿਲਮ ਲਈ ਸਮਰਥਨ ਦਿਖਾਇਆ, ਸਗੋਂ ਟਵੀਟ ਰਾਹੀਂ ਆਪਣੇ ਵਿਚਾਰ ਵੀ ਪ੍ਰਗਟ ਕੀਤੇ, ਜਿਥੇ ਉਨ੍ਹਾਂ ਨੇ ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਦੇ ਆਦਰਸ਼ਾਂ ਨੂੰ ਦਰਸਾਉਂਦਿਆਂ ‘ਆਦਿਪੁਰਸ਼’ ਦੀ ਸਫਲਤਾ ਲਈ ਆਪਣੇ ਉਤਸ਼ਾਹਜਨਕ ਸ਼ਬਦ ਲਿਖੇ ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਨੂੰ ਹਰ ਹਾਲਤ ’ਚ ਹਰ ਭਾਰਤੀ ਦੀ ਫ਼ਿਲਮ ਬਣਾਉਣ ਲਈ ਅਰਦਾਸ ਕੀਤੀ। ਫ਼ਿਲਮ ਦਾ ਨਿਰਦੇਸ਼ਨ ਓਮ ਰਾਓਤ ਵਲੋਂ ਕੀਤਾ ਗਿਆ ਹੈ ਤੇ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ, ਓਮ ਰਾਓਤ, ਪ੍ਰਸਾਦ ਸੁਤਾਰ ਤੇ ਯੂ. ਵੀ. ਕ੍ਰਿਏਸ਼ਨਜ਼ ਦੇ ਰੈਟ੍ਰੋਫਾਈਲਜ਼, ਪ੍ਰਮੋਦ ਤੇ ਵਾਮਸੀ ਦੇ ਰਾਜੇਸ਼ ਨਾਇਰ ਵਲੋਂ ਨਿਰਮਿਤ ਹੈ। ਇਹ ਫ਼ਿਲਮ 16 ਜੂਨ ਨੂੰ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।