ਮਨਕੀਰਤ ਔਲਖ ਦੇ ਗੀਤ ‘ਜੱਜ’ ਦਾ ਪੋਸਟਰ ਰਿਲੀਜ਼, ਰੂਪੀ ਗਿੱਲ ਨਾਲ ਬਣੇਗੀ ਜੋੜੀ
Wednesday, Feb 02, 2022 - 06:06 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਮਨਕੀਰਤ ਔਲਖ ਨੇ ਅੱਜ ਆਪਣੇ ਆਗਾਮੀ ਰਿਲੀਜ਼ ਹੋਣ ਵਾਲੇ ਗੀਤ ‘ਜੱਜ’ ਦਾ ਪੋਸਟਰ ਸਾਂਝਾ ਕਰ ਦਿੱਤਾ ਹੈ। ਇਸ ਪੋਸਟਰ ’ਚ ਮਨਕੀਰਤ ਔਲਖ ਨਾਲ ਮਾਡਲ ਤੇ ਅਦਾਕਾਰਾ ਰੂਪੀ ਗਿੱਲ ਨਜ਼ਰ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ, ਨਵੀਂ ਵਿਆਹੀ ਜੋੜੀ ਦੀਆਂ ਦੇਖੋ ਖ਼ੂਬਸੂਰਤ ਤਸਵੀਰਾਂ
ਪੋਸਟਰ ਸਾਂਝਾ ਕਰਦਿਆਂ ਮਨਕੀਰਤ ਔਲਖ ਨੇ ਕੈਪਸ਼ਨ ਲਿਖੀ, ‘ਪੋਸਟਰ ਆਊਟ ‘ਜੱਜ’। ਫਾਈਨਲ ਵੀਡੀਓ 5 ਫਰਵਰੀ ਨੂੰ 3 ਵਜੇ ਰਿਲੀਜ਼ ਹੋਵੇਗੀ। ਵਾਹਿਗੁਰੂ ਮਿਹਰ ਕਰੀਓ।’
ਦੱਸ ਦੇਈਏ ਕਿ ਇਸ ਗੀਤ ਨੂੰ ਸੰਗੀਤ ਫਲੇਮ ਮਿਊਜ਼ਿਕ ਨੇ ਦਿੱਤਾ ਹੈ। ਗੀਤ ਦੇ ਬੋਲ ਪ੍ਰੀਤਾ ਨੇ ਲਿਖੇ ਹਨ। ਇਸ ਦੀ ਵੀਡੀਓ ਸੁੱਖ ਸੰਘੇੜਾ ਨੇ ਬਣਾਈ ਹੈ।
ਮਨਕੀਰਤ ਔਲਖ ਤੇ ਰੂਪੀ ਗਿੱਲ ਇਸ ਤੋਂ ਪਹਿਲਾਂ ‘ਕਮਲੀ’ ਗੀਤ ’ਚ ਇਕੱਠੇ ਨਜ਼ਰ ਆ ਚੁੱਕੇ ਹਨ। ਇਹ ਗੀਤ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਗੀਤ ਨੂੰ ਯੂਟਿਊਬ ’ਤੇ ਹੁਣ ਤਕ 156 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।