ਨਿਮਰਤ ਖਹਿਰਾ ਤੇ ਮਨਕਿਰਤ ਔਲਖ ਨੇ ਲੁੱਟਿਆ ਲੋਕਾਂ ਦਾ ਦਿਲ, ਦੇਖੋ ਵੀਡੀਓ

06/27/2020 11:17:31 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਮਨਕਿਰਤ ਔਲਖ ਆਪਣੇ ਨਵੇਂ ਗੀਤ 'ਵੈਲ' ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਇਸ ਗੀਤ ਨੂੰ ਮਨਕਿਰਤ ਔਲਖ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ 'ਚ ਮਨਕਿਰਤ ਔਲਖ ਨਾਲ ਫੀਚਰਿੰਗ ਕਰਦੇ ਹੋਏ ਪੰਜਾਬੀ ਗਾਇਕਾ ਨਿਮਰਤ ਖਹਿਰਾ ਨਜ਼ਰ ਆ ਰਹੇ ਹਨ। ਮਨਕਿਰਤ ਔਲਖ ਦੀ ਆਵਾਜ਼ ਤੋਂ ਇਲਾਵਾ ਸ਼੍ਰੀ ਬਰਾੜ ਤੇ ਨਿਮਰਤ ਖਹਿਰਾ ਦੀ ਆਵਾਜ਼ ਵੀ ਇਸ ਗੀਤ 'ਚ ਸੁਣਨ ਨੂੰ ਮਿਲ ਰਹੀ ਹੈ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਸ਼੍ਰੀ ਬਰਾੜ (Shree Brar) ਦੀ ਕਲਮ 'ਚੋਂ ਨਿਕਲੇ ਹਨ ਅਤੇ ਮਿਊਜ਼ਿਕ Avvy Sra ਨੇ ਦਿੱਤਾ ਹੈ। ਇਸ ਗੀਤ ਨੂੰ ਅਰਵਿੰਦਰ ਖਹਿਰਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਗੀਤ 'ਚ ਅਦਾਕਾਰੀ ਕਰਦੇ ਹੋਏ ਮਨਕਿਰਤ ਔਲਖ, ਨਿਮਰਤ ਖਹਿਰਾ, ਰੁਪਿੰਦਰ ਰੂਪੀ  ਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਮਨਕਿਰਤ ਔਲਖ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਮਨਕਿਰਤ ਔਲਖ ਅਤੇ ਨਿਮਰਤ ਖਹਿਰਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਿਹਤਰੀਨ ਗਾਇਕ ਹਨ। ਦੋਵਾਂ ਗਾਇਕਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।


sunita

Content Editor

Related News