ਗਾਇਕ ਮਨਕੀਰਤ ਔਲਖ ਨੇ ਮਾਡਲ ਨੂੰ ਸ਼ਰੇਆਮ ਕੀਤੀ ਕਿੱਸ, ਘਰ 'ਚ ਪੈ ਗਿਆ ਪੁਆੜਾ (ਵੇਖੋ ਵੀਡੀਓ)

Tuesday, Oct 17, 2023 - 01:10 PM (IST)

ਗਾਇਕ ਮਨਕੀਰਤ ਔਲਖ ਨੇ ਮਾਡਲ ਨੂੰ ਸ਼ਰੇਆਮ ਕੀਤੀ ਕਿੱਸ, ਘਰ 'ਚ ਪੈ ਗਿਆ ਪੁਆੜਾ (ਵੇਖੋ ਵੀਡੀਓ)

ਐਂਟਰਟੇਨਮੈਂਟ ਡੈਸਕ - ਪੰਜਾਬ ਦੇ ਮੰਨੇ-ਪ੍ਰਮੰਨੇ ਪੰਜਾਬੀ ਗਾਇਕ ਮਨਕੀਰਤ ਔਲਖ ਅਕਸਰ ਹੀ ਆਪਣੀਆਂ ਖ਼ੂਬਸੂਰਤ ਤਸਵੀਰਾਂ ਤੇ ਪੁੱਤਰ ਨਾਲ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਨਾਲ ਸੁਰਖੀਆਂ 'ਚ ਰਹਿਣ ਵਾਲੇ ਮਨਕੀਰਤ ਔਲਖ ਇਕ ਵਾਰ ਫਿਰ ਚਰਚਾ 'ਚ ਆ ਗਏ ਹਨ। 

ਦਰਅਸਲ, ਹਾਲ ਹੀ 'ਚ ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਆਪਣੇ ਗੀਤ ‘ਚ ਕੰਮ ਕਰਨ ਵਾਲੀ ਇੱਕ ਮਾਡਲ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਇਸ 'ਚ ਉਹ ਮਾਡਲ ਨੂੰ ਕਿੱਸ ਕਰਦੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮਨਕੀਰਤ ਨੇ ਕਿਹਾ, ''ਆਹ ਹਲਕੀ ਜਿਹੀ ਪਾਰੀ ਜਿਹੜੀ ਕੀਤੀ ਆ ਨਾ ਘਰੇ ਬੜਾ ਕਲੇਸ਼ ਚੱਲਿਆ ਸੀ।'' ਇਸ ਵੀਡੀਓ ‘ਤੇ ਗਾਇਕ ਦੇ ਫੈਨਸ ਵੀ ਖੂਬ ਰਿਐਕਸ਼ਨ ਦੇ ਰਹੇ ਹਨ । 

ਮਨਕੀਰਤ ਔਲਖ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹਨ। ਉਨ੍ਹਾਂ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਗੀਤ ਦਿੱਤੇ ਹਨ।  

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

sunita

Content Editor

Related News