ਲਹਿੰਬਰ ਹੁਸੈਨਪੁਰੀ ਦੀ ਸਾਲੀ ਨੂੰ ਮਨੀਸ਼ਾ ਗੁਲਾਟੀ ਦੀ ਫਟਕਾਰ, ‘ਜੇ ਇਲਜ਼ਾਮ ਗਲਤ ਹੋਏ ਤਾਂ ਉਸੇ ’ਤੇ ਕਾਰਵਾਈ ਹੋਵੇਗੀ’

Wednesday, Jun 23, 2021 - 03:30 PM (IST)

ਲਹਿੰਬਰ ਹੁਸੈਨਪੁਰੀ ਦੀ ਸਾਲੀ ਨੂੰ ਮਨੀਸ਼ਾ ਗੁਲਾਟੀ ਦੀ ਫਟਕਾਰ, ‘ਜੇ ਇਲਜ਼ਾਮ ਗਲਤ ਹੋਏ ਤਾਂ ਉਸੇ ’ਤੇ ਕਾਰਵਾਈ ਹੋਵੇਗੀ’

ਜਲੰਧਰ (ਬਿਊਰੋ)– ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਆਪਣੀ ਪਤਨੀ ਨਾਲ ਵਿਵਾਦ ਖ਼ਤਮ ਹੋ ਚੁੱਕਾ ਹੈ। ਦੋਵੇਂ ਹੁਣ ਇਕੱਠੇ ਖ਼ੁਸ਼ ਹਨ ਤੇ ਆਪਣੇ ਪਰਿਵਾਰ ਨਾਲ ਮਿਲ ਕੇ ਰਹਿ ਰਹੇ ਹਨ।

ਇਸ ਦੇ ਉਲਟ ਲਹਿੰਬਰ ਹੁਸੈਨਪੁਰੀ ਦੀ ਸਾਲੀ ਰਜਨੀ ਵਲੋਂ ਉਸ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਗੱਲ ਦਾ ਖ਼ੁਲਾਸਾ ਬੀਤੇ ਦਿਨੀਂ ਲਹਿੰਬਰ ਦੀ ਸਾਲੀ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ।

ਇਸ ਪ੍ਰੈੱਸ ਕਾਨਫਰੰਸ ’ਚ ਲਹਿੰਬਰ ਦੀ ਸਾਲੀ ਨਾਲ ਉਸ ਦਾ ਪਤੀ ਵੀ ਮੌਜੂਦ ਸੀ, ਜਿਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਲਹਿੰਬਰ ਖ਼ਿਲਾਫ਼ ਕੁਝ ਸਬੂਤ ਹਨ, ਜਿਨ੍ਹਾਂ ਦੇ ਚਲਦਿਆਂ ਉਹ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।

ਇਹ ਮਾਮਲਾ ਜਦੋਂ ਮੁੜ ਮਹਿਲਾ ਅਧਿਕਾਰ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਕੋਲ ਪਹੁੰਚਿਆ ਤਾਂ ਉਨ੍ਹਾਂ ਲਹਿੰਬਰ ਦੀ ਸਾਲੀ ਨੂੰ ਫਟਕਾਰ ਲਗਾਈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੇ ਲਹਿੰਬਰ ਦੀ ਸਾਲੀ ਨੂੰ ਕਿਹਾ ਸੀ ਕਿ ਜੇ ਤੁਹਾਡੇ ਕੋਲ ਸਬੂਤ ਹਨ ਤਾਂ ਉਹ ਸ਼ਿਕਾਇਤ ਕਰ ਸਕਦੇ ਹਨ ਪਰ ਉਨ੍ਹਾਂ ਨੇ ਸ਼ਿਕਾਇਤ ਨਹੀਂ ਕੀਤੀ।

ਮਨੀਸ਼ਾ ਨੇ ਕਿਹਾ ਕਿ ਉਹ ਇਸ ਗੱਲ ਤੋਂ ਵੀ ਨਾਰਾਜ਼ ਸੀ ਕਿ ਉਸ ਦੀ ਭੈਣ ਦਾ ਘਰ ਕਿਵੇਂ ਵੱਸ ਗਿਆ। ਮਨੀਸ਼ਾ ਨੇ ਕਿਹਾ ਕਿ ਇਕ ਮਹਿਲਾ ਹੋਣ ਦੇ ਨਾਅਤੇ ਉਹ ਲਹਿੰਬਰ ਦੀ ਸਾਲੀ ਦੀ ਸ਼ਿਕਾਇਤ ਜ਼ਰੂਰ ਸੁਣਨਗੇ ਪਰ ਜੇਕਰ ਉਸ ਦੀ ਸ਼ਿਕਾਇਤ ਤੇ ਇਲਜ਼ਾਮ ਗਲਤ ਹੋਏ ਤਾਂ ਉਲਟਾ ਉਸੇ ’ਤੇ ਹੀ ਕਾਰਵਾਈ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News