46 ਸਾਲਾਂ ਦੀ ਉਮਰ ''ਚ ਦੂਜੀ ਵਾਰ ਮਾਂ ਬਣੀ ਮੰਦਿਰਾ ਬੇਦੀ, ਸਾਂਝੀ ਕੀਤੀ ਤਸਵੀਰ

10/26/2020 4:43:09 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ 48 ਸਾਲ ਦੀ ਉਮਰ ਵਿਚ ਦੂਜੀ ਵਾਰ ਮਾਂ ਬਣ ਗਈ ਹੈ। ਦਰਅਸਲ, ਮੰਦਿਰਾ ਬੇਦੀ ਅਤੇ ਉਸ ਦੇ ਪਤੀ ਰਾਜ ਕੌਸ਼ਲ ਨੇ ਇਕ ਬੱਚੀ ਨੂੰ ਗੋਦ ਲਿਆ ਹੈ, ਜਿਸ ਦਾ ਨਾਮ ਕਪਾਲ ਨੇ ਤਾਰਾ ਬੇਦੀ ਕੌਸ਼ਲ ਰੱਖਿਆ ਹੈ। ਮੰਦਿਰਾ ਬੇਦੀ ਨੇ ਇਸ ਖੁਸ਼ਖਬਰੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ਰਾਹੀਂ ਸਾਂਝਾ ਕੀਤਾ ਹੈ। ਮੰਦਿਰਾ ਨੇ ਪ੍ਰਸ਼ੰਸਕਾਂ ਨਾਲ ਇਕ ਪਰਿਵਾਰਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਵਿਚ ਉਸ ਦਾ ਪਤੀ ਰਾਜ, ਬੇਟਾ ਵੀਰ ਅਤੇ ਬੇਟੀ ਤਾਰਾ ਦਿਖਾਈ ਦੇ ਰਹੇ ਹਨ।

 
 
 
 
 
 
 
 
 
 
 
 
 
 

She has come to us Like a blessing from above Our little girl, Tara. ⭐️ Four years and a bit With eyes that sparkle like stars Sister to her Vir ❣️ Welcoming her home With open arms and pure love Grateful, thankful. blessed 🙏🏽 Tara Bedi Kaushal ❣️ Became a part of our family on 28th July 2020.

A post shared by Mandira Bedi (@mandirabedi) on Oct 25, 2020 at 6:08am PDT

ਮੰਦਿਰਾ ਨੇ ਦੱਸਿਆ ਕਿ ਤਾਰਾ 28 ਜੁਲਾਈ 2020 ਨੂੰ ਉਸ ਦੇ ਪਰਿਵਾਰ ਦਾ ਹਿੱਸਾ ਬਣ ਗਈ ਸੀ। ਮੰਦਿਰਾ ਨੇ ਧੀ ਦੀ ਜਾਣ ਪਛਾਣ ਕਰਾਉਂਦੇ ਹੋਏ ਪੋਸਟ ਵਿਚ ਲਿਖਿਆ, 'ਤਾਰਾ ਸਾਡੇ ਸਾਰਿਆਂ ਲਈ ਵਰਦਾਨ ਵਜੋਂ ਆਈ ਹੈ। ਸਾਡੀ ਛੋਟੀ ਧੀ ਤਾਰਾ। ਵੀਰ ਨੇ ਆਪਣੀ ਭੈਣ ਦਾ ਘਰ ਖੁੱਲੇ ਦਿਲ ਅਤੇ ਪਿਆਰ ਨਾਲ ਸਵਾਗਤ ਕੀਤਾ। ਮੈਂ ਬਹੁਤ ਖੁਸ਼ ਹਾਂ ਕਿ ਤਾਰਾ 28 ਜੁਲਾਈ 2020 ਨੂੰ ਇਸ ਪਰਿਵਾਰ ਦਾ ਹਿੱਸਾ ਬਣ ਗਈ।' ਮੰਦਿਰਾ ਦੇ ਪਤੀ ਨੇ ਆਪਣੀ ਪੋਸਟ ਵਿਚ ਲਿਖਿਆ – ਦੁਸਹਿਰੇ ਦੇ ਤਿਉਹਾਰ ਮੌਕੇ, ਅਸੀਂ ਆਪਣੇ ਘਰ ਦੇ ਨਵੇਂ ਮੈਂਬਰ, ਤਾਰਾ ਬੇਦੀ ਕੌਸ਼ਲ ਨੂੰ ਜਾਣਨਾ ਚਾਹੁੰਦੇ ਹਾਂ। ਆਖਿਰਕਾਰ, ਸਾਡਾ ਪਰਿਵਾਰ ਪੂਰਾ ਹੋ ਗਿਆ ਹੈ। ਅਸੀਂ ਦੋ ਆਪਣੇ ਦੋ। ਪ੍ਰਸ਼ੰਸਕ ਹੁਣ ਇਸ ਜੋੜੀ ਨੂੰ ਬਹੁਤ ਵਧਾਈ ਦੇ ਰਹੇ ਹਨ। 

 
 
 
 
 
 
 
 
 
 
 
 
 
 

When I’m all dressed up and I have just my living room to go to! #webinarwear #zoomlife #10sessionmarathon #aboutyesterday #midshotdressing #wfh

A post shared by Mandira Bedi (@mandirabedi) on Oct 21, 2020 at 8:17pm PDT

ਦੱਸਣਯੋਗ ਹੈ ਕਿ ਮੰਦਿਰਾ ਦਾ ਪਤੀ ਰਾਜ ਕੌਸ਼ਲ ਡਾਇਰੈਕਟਰ ਅਤੇ ਨਿਰਮਾਤਾ ਹੈ। ਦੋਵਾਂ ਦਾ ਫਰਵਰੀ 1999 ਵਿਚ ਵਿਆਹ ਹੋਇਆ ਸੀ। ਇਸ ਜੋੜੀ ਦਾ ਆਪਣਾ ਪਹਿਲਾ ਬੱਚਾ 2011 ਵਿਚ ਹੋਇਆ ਸੀ। ਉਸ ਦੇ ਪੁੱਤਰ ਦਾ ਨਾਮ ਵੀਰ ਹੈ।

 
 
 
 
 
 
 
 
 
 
 
 
 
 

When I’m all dressed up and I have just my living room to go to! #webinarwear #zoomlife #10sessionmarathon #aboutyesterday #midshotdressing #wfh

A post shared by Mandira Bedi (@mandirabedi) on Oct 21, 2020 at 8:17pm PDT


sunita

Content Editor sunita