‘ਸਰਦਾਰੀ’ ਗੀਤ ਨਾਲ ਮਾਨਵਗੀਤ ਗਿੱਲ ਨੇ ਮੁੜ ਜਿੱਤੇ ਲੋਕਾਂ ਦੇ ਦਿਲ (ਵੀਡੀਓ)

Wednesday, May 05, 2021 - 01:47 PM (IST)

‘ਸਰਦਾਰੀ’ ਗੀਤ ਨਾਲ ਮਾਨਵਗੀਤ ਗਿੱਲ ਨੇ ਮੁੜ ਜਿੱਤੇ ਲੋਕਾਂ ਦੇ ਦਿਲ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਮਾਨਵਗੀਤ ਗਿੱਲ ਦਾ ਬੀਤੇ ਦਿਨੀਂ ਗੀਤ ‘ਸਰਦਾਰੀ’ ਰਿਲੀਜ਼ ਹੋਇਆ ਹੈ। ਇਸ ਗੀਤ ਦਾ ਟੀਜ਼ਰ ਕਾਫੀ ਚਰਚਾ ’ਚ ਸੀ ਤੇ ਹੁਣ ਗੀਤ ਵੀ ਖੂਬ ਸੁਰਖ਼ੀਆਂ ’ਚ ਹੈ। ਗੀਤ ਨੂੰ ਯੂਟਿਊਬ ’ਤੇ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ਨੂੰ ਮਾਨਵਗੀਤ ਗਿੱਲ ਨੇ ਆਪਣੇ ਯੂਟਿਊਬ ਚੈਨਲ ’ਤੇ ਹੀ ਰਿਲੀਜ਼ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਜੂਸ ਦੀ ਦੁਕਾਨ ’ਚ ਕੰਮ ਕਰਨ ਵਾਲਾ ਗੁਲਸ਼ਨ ਕੁਮਾਰ ਕਿਵੇਂ ਬਣਿਆ ਸੀ ਟੀ-ਸੀਰੀਜ਼ ਕੰਪਨੀ ਦਾ ਮਾਲਕ?

ਗੀਤ ਨੂੰ ਚੈਪਟਰ 1 ਦਾ ਨਾਂ ਦਿੱਤਾ ਗਿਆ ਹੈ ਤੇ ਇਸ ਚੈਪਟਰ ਨੂੰ ‘ਯੁੱਧ ਨਾਦ’ ਦਾ ਨਾਂ ਦਿੱਤਾ ਗਿਆ ਹੈ। ਗੀਤ ਦੀ ਵੀਡੀਓ ਖਿੱਚ ਦਾ ਕੇਂਦਰ ਹੈ, ਜੋ ਪੁਰਾਣੇ ਸਮੇਂ ਦੇ ਮਾਹੌਲ ਨੂੰ ਦਰਸਾਉਂਦੀ ਹੈ। ਗੀਤ ਦੇ ਬੋਲ ਕਾਂਜੀ ਪੋੜ ਤੇ ਮਾਨਵਗੀਤ ਗਿੱਲ ਨੇ ਲਿਖੇ ਹਨ। ਗੀਤ ਨੂੰ ਮਿਊਜ਼ਿਕ ਜੇਮੀਤ ਨੇ ਦਿੱਤਾ ਹੈ।

ਗੀਤ ’ਚ ਮਾਨਵਗੀਤ ਗਿੱਲ ਨਾਲ ਤੁਨੀਸ਼ਾ ਸ਼ਰਮਾ ਨੇ ਫੀਚਰ ਕੀਤਾ ਹੈ। ਗੀਤ ਨੂੰ ਪ੍ਰੋਡਿਊਸ ਮਾਨਵਗੀਤ ਗਿੱਲ ਤੇ ਬਿਲੀਵ ਨੇ ਕੀਤਾ ਹੈ। ਇਸ ਨੂੰ ਡਾਇਰੈਕਟ ਪ੍ਰਿੰਸ 810 ਨੇ ਕੀਤਾ ਹੈ।

ਦੱਸਣਯੋਗ ਹੈ ਕਿ ਮਾਨਵਗੀਤ ਗਿੱਲ ਇਸ ਤੋਂ ਪਹਿਲਾਂ ਆਪਣੇ ਗੀਤ ‘ਰੌਂਦ’ ਕਾਰਨ ਖੂਬ ਸੁਰਖ਼ੀਆਂ ’ਚ ਰਹੇ ਸਨ। ‘ਰੌਂਦ’ ਗੀਤ 2 ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਨੂੰ ਯੂਟਿਊਬ ’ਤੇ 15 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News