ਸਾਲਾਂ ਬਾਅਦ ਹੋਇਆ ਅਦਾਕਾਰਾ ਮਲਿਕਾ ਦਾ ਬ੍ਰੇਕਅਪ, ਇਸ ਸ਼ਖ਼ਸ ਨਾਲ ਸੀ ਰਿਲੇਸ਼ਨਸ਼ਿਪ ''ਚ

Tuesday, Nov 26, 2024 - 10:51 AM (IST)

ਸਾਲਾਂ ਬਾਅਦ ਹੋਇਆ ਅਦਾਕਾਰਾ ਮਲਿਕਾ ਦਾ ਬ੍ਰੇਕਅਪ, ਇਸ ਸ਼ਖ਼ਸ ਨਾਲ ਸੀ ਰਿਲੇਸ਼ਨਸ਼ਿਪ ''ਚ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਲਿਕਾ ਸ਼ੇਰਾਵਤ ਨੂੰ ਹਿੰਦੀ ਸਿਨੇਮਾ ਦੀ ਮਸ਼ਹੂਰ ਹਸੀਨਾ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 20 ਸਾਲ ਪਹਿਲਾਂ ਨਿਰਮਾਤਾ ਮਹੇਸ਼ ਭੱਟ ਦੀ ਫਿਲਮ 'ਮਰਡਰ' ਨਾਲ ਸਨਸਨੀ ਪੈਦਾ ਕਰ ਕੇ ਰਾਤੋ-ਰਾਤ ਪ੍ਰਸਿੱਧੀ ਹਾਸਿਲ ਕੀਤੀ ਸੀ। ਅਦਾਕਾਰ ਇਮਰਾਨ ਹਾਸ਼ਮੀ ਨਾਲ ਫਿਲਮ 'ਚ ਉਨ੍ਹਾਂ ਦੇ ਬੋਲਡ ਸੀਨ ਉਸ ਸਮੇਂ ਕਾਫੀ ਚਰਚਾ ਦਾ ਵਿਸ਼ਾ ਬਣੇ ਸਨ।

ਇਹ ਵੀ ਪੜ੍ਹੋ- ਸਰਦੀਆਂ ’ਚ ‘ਗੁੜ ਦੀ ਚਾਹ’ ਪੀਣ ਨਾਲ ਹੁੰਦੈ ਨੇ ਕਈ ਫ਼ਾਇਦੇ
ਅਦਾਕਾਰੀ ਕਰੀਅਰ ਤੋਂ ਇਲਾਵਾ ਮਲਿਕਾ ਸ਼ੇਰਾਵਤ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਇਕ ਮੀਡੀਆ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀ ਲਵ ਲਾਈਫ ਨੂੰ ਲੈ ਕੇ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੂੰ ਜਾਣ ਕੇ ਸਿਨੇਮਾ ਪ੍ਰੇਮੀ ਜ਼ਰੂਰ ਹੈਰਾਨ ਰਹਿ ਜਾਣਗੇ। ਅਦਾਕਾਰਾ ਨੇ ਆਪਣੇ ਬ੍ਰੇਕਅਪ ਦੀ ਪੁਸ਼ਟੀ ਕਰ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ- ਪਹਿਲੀ ਵਾਰ ਪਤੀ ਨਾਲ ਨਜ਼ਰ ਆਈ ਇਹ ਅਦਾਕਾਰਾ, ਸਾਦਗੀ ਨੇ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ
ਸਾਲਾਂ ਬਾਅਦ ਹੋਇਆ ਮਲਿਕਾ ਸ਼ੇਰਾਵਤ ਦਾ ਬ੍ਰੇਕਅਪ
ਬਾਲੀਵੁੱਡ ਮਸ਼ਹੂਰ ਹਸਤੀਆਂ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਪ੍ਰਸ਼ੰਸਕਾਂ ਵਿਚਕਾਰ ਚਰਚਾ ਦਾ ਅਹਿਮ ਵਿਸ਼ਾ ਰਹਿੰਦੀ ਹੈ। ਉਦਾਹਰਨ ਵਜੋਂ ਮੌਜੂਦਾ ਸਮੇਂ ’ਚ ਅਦਾਕਾਰ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦਾ ਨਾਂ ਲਿਆ ਜਾ ਸਕਦਾ ਹੈ ਪਰ ਫਿਲਹਾਲ ਮਲਿਕਾ ਸ਼ੇਰਾਵਤ ਦੇ ਬ੍ਰੇਕਅਪ ਦੀ ਖਬਰ ਨੇ ਅਜਿਹੇ ਮਾਮਲਿਆਂ ਨੂੰ ਹੋਰ ਹੁਲਾਰਾ ਦਿੱਤਾ ਹੈ। ਹਾਲ ਹੀ 'ਚ ਮਲਿਕਾ ਨੇ ਈ-ਟਾਈਮਜ਼ ਨੂੰ ਦਿੱਤੀ ਇੰਟਰਵਿਊ 'ਚ ਆਪਣੇ ਬ੍ਰੇਕਅਪ ਦੀ ਗੱਲ ਕਬੂਲੀ ਹੈ। ਅਦਾਕਾਰਾ ਨੇ ਕਿਹਾ- ਹਾਂ, ਇਹ ਸੱਚ ਹੈ ਕਿ ਮੇਰਾ ਬ੍ਰੇਕਅੱਪ ਹੋ ਗਿਆ ਹੈ। ਸਿਰਿਲ ਆਕਸੇਨਫੈਨਸ ਅਤੇ ਮੈਂ ਲੰਬੇ ਸਮੇਂ ਤੋਂ ਇਕੱਠੇ ਸੀ ਪਰ ਹੁਣ ਵੱਖ ਹੋ ਗਏ ਹਾਂ। ਅੱਜ ਦੇ ਸਮੇਂ ਵਿਚ ਯੋਗ ਵਿਅਕਤੀ ਲੱਭਣਾ ਬਹੁਤ ਮੁਸ਼ਕਲ ਹੈ। ਮੈਂ ਇਸ ਮਾਮਲੇ 'ਤੇ ਜ਼ਿਆਦਾ ਵਿਸਥਾਰ ਨਾਲ ਗੱਲ ਨਹੀਂ ਕਰਨਾ ਚਾਹੁੰਦੀ। ਫਿਲਹਾਲ ਮੈਂ ਪੂਰੀ ਤਰ੍ਹਾਂ ਸਿੰਗਲ ਹਾਂ।ਵਿਆਹ ਨੂੰ ਲੈ ਕੇ ਮਲਿਕਾ ਸ਼ੇਰਾਵਤ ਨੇ ਕਿਹਾ ਕਿ ਮੈਂ ਨਾ ਤਾਂ ਇਸ ਦੇ ਪੱਖ 'ਚ ਹਾਂ ਤੇ ਨਾ ਹੀ ਖਿਲਾਫ। ਮੈਨੂੰ ਇਸ ਦੀ ਪਰਵਾਹ ਨਹੀਂ ਹੈ।

ਇਹ ਵੀ ਪੜ੍ਹੋ- 'Bigg Boss 18' ਦੀ ਹਵਾ 'ਚ ਘੁਲਿਆ ਹੌਟਨੈੱਸ ਦਾ ਡੋਜ਼, ਇਨ੍ਹਾਂ ਹਸੀਨਾਵਾਂ ਨੂੰ ਮਿਲੀ ਵਾਈਲਡ ਕਾਰਡ ਐਂਟਰੀ (ਤਸਵੀਰਾਂ)

PunjabKesari
ਕੌਣ ਸੀ ਅਦਾਕਾਰਾ ਦਾ ਬੁਆਏਫ੍ਰੈਂਡ?
ਮੱਲਿਕਾ ਸ਼ੇਰਾਵਤ ਨੇ ਲੰਬੇ ਸਮੇਂ ਤੋਂ ਫ੍ਰੈਂਚ ਨਾਗਰਿਕ ਸਿਰਿਲ ਆਕਸੇਨਫੈਂਸ ਨੂੰ ਡੇਟ ਕੀਤਾ ਸੀ ਤੇ ਉਨ੍ਹਾਂ ਨਾਲ ਰਿਲੇਸ਼ਨਸ਼ਿਪ ਵਿਚ ਸੀ। ਜਦੋਂ ਉਨ੍ਹਾਂ ਦਾ ਕਰੀਅਰ ਕੁਝ ਖ਼ਾਸ ਨਹੀਂ ਚੱਲ ਰਿਹਾ ਸੀ, ਤਾਂ ਉਹ ਸਮੇਂ ਉਹ ਸਿਰਿਲ ਨਾਲ ਪੈਰਿਸ ਸ਼ਿਫਟ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News